ਬੀਜਿੰਗ: ਕੋਰੋਨਾਵਾਇਰਸ ਹੁਣ ਜੋੜਿਆਂ ਵਿੱਚ ਤਲਾਕ ਦਾ ਕਾਰਨ ਵੀ ਬਣ ਰਿਹਾ ਹੈ। ਚੀਨ ਦੇ ਚਿਚੂਆਨ ਪ੍ਰਾਂਤ ਵਿੱਚ, ਇੱਕ ਮਹੀਨੇ ਵਿੱਚ 300 ਤੋਂ ਵੱਧ ਜੋੜਿਆਂ ਨੇ ਤਲਾਕ ਲਈ ਅਰਜ਼ੀ ਦਿੱਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਜ਼ਿਆਦਾਤਰ ਲੋਕ ਕੋਰੋਨਵਾਇਰਸ ਕਾਰਨ ਘਰਾਂ ਵਿੱਚ ਕੈਦ ਹਨ। ਇਸ ਕਾਰਨ ਪਤੀ-ਪਤਨੀ ਵਿਚਾਲੇ ਝਗੜੇ ਦੇ ਮਾਮਲੇ ਵਧਦੇ ਜਾ ਰਹੇ ਹਨ। ਇਸ ਕਾਰਨ ਉਨ੍ਹਾਂ ਵਿਚਕਾਰ ਤਲਾਕ ਦੀ ਨੌਬਤ ਆ ਗਈ ਹੈ।


ਡਾਜੌਉ ਖੇਤਰ ਵਿੱਚ ਮੈਰਿਜ ਰਜਿਸਟਰੀ ਦੇ ਮੈਨੇਜਰ ਲੂ ਸਿਜੁਨ ਨੇ ਕਿਹਾ ਕਿ ਸੈਂਕੜੇ ਜੋੜੇ ਆਪਣੇ ਵਿਆਹ ਨੂੰ ਤੋੜਨ ਬਾਰੇ ਵਿਚਾਰ ਕਰ ਰਹੇ ਹਨ। ਹੁਣ ਤੱਕ ਤਲਾਕ ਲਈ ਵੱਡੀ ਗਿਣਤੀ ਵਿੱਚ ਅਰਜ਼ੀਆਂ ਦਾਖਲ ਕੀਤੀਆਂ ਜਾ ਚੁੱਕੀਆਂ ਹਨ।

ਪਤੀ-ਪਤਨੀ ਦੇ ਘਰ ਰਹਿਣ ਕਾਰਨ ਤਲਾਕ ਲੈਣ ਵਾਲੇ ਲੋਕਾਂ ਦੀ ਗਿਣਤੀ ਜ਼ਿਆਦਾਤਰ ਵੱਧ ਰਹੀ ਹੈ, ਕਿਉਂਕਿ ਉਹ ਇਕੱਠੇ ਜ਼ਿਆਦਾ ਸਮਾਂ ਬਤੀਤ ਕਰ ਰਹੇ ਹਨ। ਇਸ ਦੇ ਨਾਲ ਹੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਦਫ਼ਤਰ ਕੋਰੋਨਾਵਾਇਰਸ ਕਾਰਨ ਇੱਕ ਮਹੀਨੇ ਲਈ ਬੰਦ ਸੀ। ਇਸ ਕਾਰਨ ਤਲਾਕ ਦੇ ਲੰਬਤ ਕੇਸ ਵੱਧ ਰਹੇ ਹਨ।