Strange Case - ਕਦੇ ਤੁਸੀਂ ਸੁਣਿਆ ਹੈ ਕਿ ਪਾਣੀ ਪੀਣ ਨਾਲ ਇੰਨਸਾਨ ਦੀ ਮੌਤ ਹੋ ਗਈ। ਅਜਿਹਾ ਦੀ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਔਰਤ ਦੀ ਪਾਣੀ ਪੀਣ ਨਾਲ ਮੌਤ ਹੋ ਗਈ ਹੈ। 35 ਸਾਲਾ ਐਸ਼ਲੇ ਸਮਰਸ ਦੀ ਗਰਮੀ ਕਰਕੇ ਹਾਲਤ ਵਿਗੜ ਗਈ ਸੀ, ਜਿਸ ਕਰਕੇ ਉਸ ਨੇ ਲਗਾਤਾਰ ਪਾਣੀ ਪੀਣਾ ਸ਼ੁਰੂ ਕਰ ਦਿੱਤਾ ਹੈ। ਸਿਰਫ 20 ਮਿੰਟਾਂ ਵਿੱਚ ਲਗਭਗ 2 ਲੀਟਰ ਪਾਣੀ ਪੀ ਗਈ। ਪਾਣੀ ਪੀਂਦਿਆਂ ਹੀ ਉਹ ਜ਼ਮੀਨ ਉਤੇ ਡਿੱਗ ਗਈ। ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲੈ ਗਏ ਪਰ ਬਚਾਇਆ ਨਹੀਂ ਜਾ ਸਕਿਆ।
ਦੱਸ ਦਈਏ ਕਿ ਔਰਤ ਨੇ 20 ਮਿੰਟਾਂ ਵਿੱਚ ਜਿੰਨਾ ਪਾਣੀ ਪੀਤਾ ਸੀ, ਇੱਕ ਇਨਸਾਨ ਨੂੰ ਇੱਕ ਦਿਨ ਵਿੱਚ ਓਨਾ ਪਾਣੀ ਪੀਣਾ ਚਾਹੀਦਾ ਹੈ। ਡਾਕਟਰ ਵੀ ਇਹੀ ਸਲਾਹ ਦਿੰਦੇ ਹਨ। ਸਰੀਰ ਦੁਆਰਾ ਲੋੜ ਤੋਂ ਵੱਧ ਪਾਣੀ ਪੀਣ ਨਾਲ water toxicity ਹੋ ਜਾਂਦੇ ਹਨ।
ਇਸਤੋਂ ਇਲਾਵਾ ਪਾਣੀ ਨੂੰ ਜੇਕਰ ਜਿਆਦਾ ਮਾਤਰਾ ਵਿੱਚ ਲਿਆ ਜਾਵੇ ਤਾਂ ਇਹ ਸਰੀਰ ਵਿੱਚ ਜ਼ਹਿਰ ਬਣ ਜਾਂਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਜ਼ਿਆਦਾ ਪਾਣੀ ਪੀਣ ਨਾਲ ਖੂਨ 'ਚ ਪਾਣੀ ਦੀ ਮਾਤਰਾ ਅਚਾਨਕ ਵਧ ਜਾਂਦੀ ਹੈ। ਜਿਸ ਕਰਕੇ ਸੋਡੀਅਮ ਦਾ ਪੱਧਰ ਅਚਾਨਕ ਘੱਟ ਜਾਂਦਾ ਹੈ, ਜਿਸ ਕਾਰਨ ਦਿਮਾਗ ਕੰਮ ਨਹੀਂ ਕਰ ਪਾਉਂਦਾ। ਇਸ ਸਥਿਤੀ ਨੂੰ ਹਾਈਪੋਨੇਟ੍ਰੀਮੀਆ ਕਿਹਾ ਜਾਂਦਾ ਹੈ।
ਇਸ ਨਾਲ ਸਰੀਰ ਵਿੱਚ ਸੋਜ ਆ ਜਾਂਦੀ ਹੈ। ਕਈ ਵਾਰ ਇਸ ਨਾਲ ਮੌਤ ਵੀ ਹੋ ਜਾਂਦੀ ਹੈ, ਜਿਵੇਂ ਕਿ ਇਸ ਔਰਤ ਨਾਲ ਹੋਇਆ ਹੈ। ਪਾਣੀ ਦੇ ਜ਼ਹਿਰੀਲੇਪਣ ਕਾਰਨ ਮਤਲੀ, ਸਿਰ ਦਰਦ, ਉਲਟੀਆਂ, ਮਾਸਪੇਸ਼ੀਆਂ ਵਿੱਚ ਕੜਵੱਲ, ਥਕਾਵਟ, ਸੁਸਤੀ, ਦੋਹਰੀ ਨਜ਼ਰ, ਹਾਈ ਬਲੱਡ ਪ੍ਰੈਸ਼ਰ, ਜਾਂ ਸਾਹ ਲੈਣ ਵਿੱਚ ਮੁਸ਼ਕਲ ਹੋ ਸਕਦੀ ਹੈ।
ਮਿਲੀ ਜਾਣਕਾਰੀ ਅਨੁਸਾਰ ਔਰਤ ਨੇ 4 ਬੋਤਲ ਪਾਣੀ ਪੀਤਾ। ਇੱਕ ਔਸਤ ਪਾਣੀ ਦੀ ਬੋਤਲ 16 ਔਂਸ ਹੈ, ਇਸ ਲਈ ਉਸ ਨੇ 20 ਮਿੰਟਾਂ ਵਿੱਚ 64 ਔਂਸ ਪਾਣੀ ਪੀ ਲਿਆ। ਪਾਣੀ ਪੀਣ ਤੋਂ ਬਾਅਦ ਉਸ ਨੂੰ ਚੱਕਰ ਆਉਣ ਲੱਗੇ। ਤੇਜ਼ ਸਿਰ ਦਰਦ ਹੋਣ ਲੱਗਾ। ਜਦੋਂ ਉਹ ਘਰ ਪਹੁੰਚੀ ਤਾਂ ਉਸ ਦਾ ਪੇਟ ਫੁੱਲਿਆ ਹੋਇਆ ਸੀ। ਹੁਣ ਉਹ ਪਾਣੀ ਨਹੀਂ ਪੀ ਸਕਦੀ ਸੀ। ਘਰ ਪਹੁੰਚਦੇ ਹੀ ਉਹ ਡਿੱਗ ਪਈ। ਉਸ ਨੂੰ ਹਸਪਤਾਲ ਲੈ ਗਏ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।