ਅੱਜਕੱਲ੍ਹ ਜ਼ਿਆਦਾਤਰ ਲੋਕ ਵੱਡੇ ਸ਼ਾਪਿੰਗ ਮਾਲਾਂ ਤੋਂ ਸਾਮਾਨ ਖਰੀਦਦੇ ਹਨ। ਅਜਿਹੇ 'ਚ ਜਦੋਂ ਸਾਮਾਨ ਖਰੀਦਣ ਤੋਂ ਬਾਅਦ ਬਿੱਲ ਕਾਊਂਟਰ 'ਤੇ ਤੁਹਾਡਾ ਬਿੱਲ ਬਣਦਾ ਹੈ ਤਾਂ ਸਾਹਮਣੇ ਖੜ੍ਹਾ ਵਿਅਕਤੀ ਤੁਹਾਡੇ ਨੰਬਰ ਦੀ ਮੰਗ ਕਰਦਾ ਹੈ ਅਤੇ ਤੁਸੀਂ ਬਿਨਾਂ ਕਿਸੇ ਝਿਜਕ ਦੇ ਉਸ ਨੂੰ ਆਪਣਾ ਨੰਬਰ ਦੇ ਦਿੰਦੇ ਹੋ।


ਪਰ ਕੀ ਤੁਹਾਡੇ ਲਈ ਅਜਿਹਾ ਕਰਨਾ ਸਹੀ ਹੈ? ਬਿਲਕੁਲ ਨਹੀਂ, ਕਿਉਂਕਿ ਤੁਹਾਡੇ ਨੰਬਰ ਦੀ ਕਿਤੇ ਵੀ ਦੁਰਵਰਤੋਂ ਹੋ ਸਕਦੀ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਕੋਈ ਬਿੱਲ ਬਣਾਉਣ ਵੇਲੇ ਤੁਹਾਡਾ ਨੰਬਰ ਮੰਗਦਾ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ। ਕੀ ਤੁਸੀਂ ਕਾਨੂੰਨੀ ਤੌਰ 'ਤੇ ਉਸ ਨੂੰ ਅਜਿਹਾ ਕਰਨ ਤੋਂ ਮਨ੍ਹਾ ਕਰ ਸਕਦੇ ਹੋ? ਜਵਾਬ ਹੈ ਹਾਂ । ਆਓ ਜਾਣਦੇ ਹਾਂ ਇਸ ਨਾਲ ਸਬੰਧਤ ਕਾਨੂੰਨ ਕੀ ਹੈ।


ਕੀ ਹੈ ਇਸ ਨਾਲ ਸਬੰਧਤ ਕਾਨੂੰਨ?


ਕੁਝ ਦਿਨ ਪਹਿਲਾਂ ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਇਸ ਨਾਲ ਜੁੜੀ ਐਡਵਾਈਜ਼ਰੀ ਜਾਰੀ ਕੀਤੀ ਸੀ। ਜਿਸ ਅਨੁਸਾਰ ਜੇਕਰ ਕੋਈ ਦੁਕਾਨਦਾਰ ਬਿੱਲ ਬਣਾਉਂਦੇ ਸਮੇਂ ਕਿਸੇ ਗਾਹਕ ਨੂੰ ਫੋਨ ਨੰਬਰ ਦੇਣ ਲਈ ਮਜਬੂਰ ਕਰਦਾ ਹੈ ਤਾਂ ਇਹ ਪੂਰੀ ਤਰ੍ਹਾਂ ਗੈਰ-ਕਾਨੂੰਨੀ ਮੰਨਿਆ ਜਾਵੇਗਾ। ਇਸ ਦੇ ਨਾਲ ਹੀ ਜੇਕਰ ਤੁਸੀਂ ਸਾਮਾਨ ਵਾਪਸ ਕਰਦੇ ਹੋ ਜਾਂ ਬਦਲਦੇ ਹੋ, ਤਾਂ ਵੀ ਦੁਕਾਨਦਾਰ ਤੁਹਾਡੇ ਤੋਂ ਤੁਹਾਡਾ ਫ਼ੋਨ ਨੰਬਰ ਨਹੀਂ ਮੰਗ ਸਕਦਾ। ਸਿੱਧੇ ਸ਼ਬਦਾਂ ਵਿਚ ਕਹੀਏ ਤਾਂ ਦੁਕਾਨਦਾਰ ਕਿਸੇ ਵੀ ਹਾਲਤ ਵਿਚ ਤੁਹਾਡੇ ਤੋਂ ਤੁਹਾਡਾ ਨਿੱਜੀ ਫ਼ੋਨ ਨੰਬਰ ਨਹੀਂ ਮੰਗ ਸਕਦਾ। ਜੇਕਰ ਉਹ ਮੰਗਦਾ ਹੈ ਤਾਂ ਇਹ ਅਪਰਾਧ ਦੀ ਸ਼੍ਰੇਣੀ 'ਚ ਆਵੇਗਾ ਅਤੇ ਅਜਿਹਾ ਕਰਨ 'ਤੇ ਸਬੰਧਤ ਵਿਭਾਗ ਉਸ ਵਿਰੁੱਧ ਕਾਰਵਾਈ ਕਰੇਗਾ।


ਇਹ ਵੀ ਪੜ੍ਹੋ: Viral Video: ਸੜਕ 'ਤੇ ਜਾ ਰਹੇ ਵਾਹਨ, ਅਚਾਨਕ ਸਮੁੰਦਰ 'ਚੋਂ ਉੱਠੀ 'ਮੌਤ ਦੀ ਲਹਿਰ', ਕਈ ਲੋਕ ਵਹਿ ਗਏ, ਦੇਖੋ ਵੀਡੀਓ


ਜੇਕਰ ਤੁਹਾਡੇ ‘ਤੇ ਦਬਾਅ ਬਣਾਏ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ


ਜੇਕਰ ਕੋਈ ਦੁਕਾਨਦਾਰ ਜਾਂ ਸ਼ਾਪਿੰਗ ਮਾਲ ਵਾਲਾ ਵਿਅਕਤੀ ਤੁਹਾਨੂੰ ਆਪਣਾ ਨੰਬਰ ਦੇਣ ਲਈ ਮਜਬੂਰ ਕਰਦਾ ਹੈ, ਤਾਂ ਤੁਸੀਂ ਇਸ ਦੀ ਸ਼ਿਕਾਇਤ ਕਰ ਸਕਦੇ ਹੋ। ਸ਼ਿਕਾਇਤ ਦਰਜ ਕਰਵਾਉਣ ਲਈ ਤੁਸੀਂ 1915 ਜਾਂ ਟੋਲ ਫਰੀ ਨੰਬਰ 8800001915 'ਤੇ ਡਾਇਲ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਇਸ ਲਈ ਅੱਜ ਤੋਂ ਜੇਕਰ ਕੋਈ ਬਿੱਲ ਬਣਾਉਣ ਵੇਲੇ ਤੁਹਾਡੇ ਤੋਂ ਤੁਹਾਡਾ ਨੰਬਰ ਮੰਗਦਾ ਹੈ, ਤਾਂ ਤੁਸੀਂ ਤੁਰੰਤ ਇਸ 'ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਦਰਅਸਲ ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਅੱਜਕੱਲ੍ਹ ਨੰਬਰਾਂ ਰਾਹੀਂ ਹੀ ਆਨਲਾਈਨ ਧੋਖਾਧੜੀ ਕੀਤੀ ਜਾ ਰਹੀ ਹੈ ਅਤੇ ਭੋਲੇ-ਭਾਲੇ ਗਾਹਕ ਹਮੇਸ਼ਾ ਆਪਣਾ ਨੰਬਰ ਦੇ ਕੇ ਫਸ ਜਾਂਦੇ ਹਨ।


ਇਹ ਵੀ ਪੜ੍ਹੋ: Viral Video: ਤਲਾਬ 'ਚ ਨਹਾਉਣ ਦੀ ਚਾਹਤ 'ਚ ਡੁੱਬਿਆ ਵਿਅਕਤੀ, ਹੋਈ ਅਜਿਹੀ ਹਾਲਤ ਦੇਖ ਕੇ ਹੱਸਣ ਲੱਗ ਪਏ ਲੋਕ!