Viral Video: ਮਹਾਰਾਸ਼ਟਰ ਤੋਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਈ ਹੈ, ਜਿਸ ਨੂੰ ਦੇਖ ਕੇ ਕੁੱਤਿਆਂ ਦੇ ਪ੍ਰੇਮੀਆਂ ਦਾ ਖੂਨ ਉਬਾਲ ਖਾ ਰਿਹਾ ਹੈ। ਵੀਡੀਓ ਵਿੱਚ, ਦੋ ਕਰਮਚਾਰੀ ਇੱਕ ਗਰੂਮਿੰਗ ਸੈਸ਼ਨ ਦੇ ਬਹਾਨੇ ਇੱਕ ਪਾਲਤੂ ਕੁੱਤੇ ਨੂੰ ਬੇਰਹਿਮੀ ਨਾਲ ਕੁੱਟਦੇ ਹੋਏ ਦਿਖਾਈ ਦੇ ਰਹੇ ਹਨ। ਇਸ ਦੌਰਾਨ ਕੁੱਤਾ ਬੇਵੱਸ ਹੋ ਕੇ ਕੁੱਟਮਾਰ ਬਰਦਾਸ਼ਤ ਕਰਦਾ ਰਹਿੰਦਾ ਹੈ। ਕੁਝ ਸਕਿੰਟਾਂ ਦੀ ਇਸ ਵੀਡੀਓ ਕਲਿੱਪ ਨੂੰ ਦੇਖ ਕੇ ਇੰਟਰਨੈੱਟ ਯੂਜ਼ਰਸ ਕਾਫੀ ਗੁੱਸੇ 'ਚ ਹਨ।


ਜਾਣਕਾਰੀ ਮੁਤਾਬਕ ਇਹ ਬਹੁਤ ਹੀ ਦੁਖਦਾਈ ਘਟਨਾ ਮੁੰਬਈ ਨਾਲ ਲੱਗਦੇ ਠਾਣੇ 'ਚ ਆਰ ਮਾਲ ਨੇੜੇ ਸਥਿਤ ਵੈਟਿਕ ਪੇਟ ਕਲੀਨਿਕ 'ਚ ਵਾਪਰੀ। ਵਾਇਰਲ ਹੋ ਰਹੀ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਵੈਟਿਕ ਸਟਾਫ ਕਿਵੇਂ ਪਾਲਤੂ ਕੁੱਤੇ 'ਚੋ-ਚੌ' ਨੂੰ ਮੁੱਕਾ ਮਾਰ ਰਿਹਾ ਹੈ। ਇੰਨਾ ਹੀ ਨਹੀਂ, ਕੈਮਰੇ ਵੱਲ ਦੇਖਣ ਤੋਂ ਬਾਅਦ, ਵਿਅਕਤੀ ਹੱਸਦਾ ਹੈ ਅਤੇ ਕੁੱਤੇ ਦੇ ਚਿਹਰੇ ਅਤੇ ਪਿੱਠ 'ਤੇ ਉਦੋਂ ਤੱਕ ਮੁੱਕਾ ਮਾਰਦਾ ਹੈ ਜਦੋਂ ਤੱਕ ਬੇਜੁਬਾਨ ਜਾਨਵਰ ਮਦਦ ਲਈ ਭੌਂਕਣਾ ਸ਼ੁਰੂ ਨਹੀਂ ਕਰਦਾ।



ਵੀਡੀਓ ਕਲਿੱਪ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁੱਤਾ ਆਪਣੇ ਆਪ ਨੂੰ ਸਟਾਫ਼ ਦੀ ਮਾਰ ਹੇਠ ਆਉਣ ਤੋਂ ਬਚਾਉਣ ਲਈ ਬੈੱਡ ਤੋਂ ਛਾਲ ਮਾਰ ਕੇ ਸਿੱਧਾ ਦਰਵਾਜ਼ੇ ਵੱਲ ਭੱਜਦਾ ਹੈ। ਇਸ ਤੋਂ ਪਹਿਲਾਂ ਕੈਮਰੇ ਦੇ ਪਿੱਛੇ ਖੜ੍ਹਾ ਦੂਜਾ ਵਿਅਕਤੀ ਵੀ ਕੁੱਤੇ ਨੂੰ ਲੱਤ ਮਾਰਨ ਦੀ ਕੋਸ਼ਿਸ਼ ਕਰਦਾ ਹੈ।


ਮੀਡੀਆ ਰਿਪੋਰਟਾਂ ਮੁਤਾਬਕ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਇਨ੍ਹਾਂ ਖ਼ਿਲਾਫ਼ ਕੇਸ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵੈਟਿਕ ਦੇ ਬੁਲਾਰੇ ਨੇ ਕਿਹਾ, 'ਇਹ ਬੇਹੱਦ ਹੈਰਾਨ ਕਰਨ ਵਾਲਾ ਅਤੇ ਸਾਡੇ ਲਈ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ। ਦੋਵੇਂ ਸਟਾਫ਼ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ।


ਇਹ ਵੀ ਪੜ੍ਹੋ: Viral Video: ਪੁਲਿਸ ਨੇ ਬਿਨਾਂ ਹੈਲਮੇਟ ਤੋਂ ਫੜਿਆ ਤਾਂ ਭੜਕ ਗਿਆ ਵਿਅਕਤੀ, ਗੁੱਸੇ 'ਚ ਟ੍ਰੈਫਿਕ ਕਰਮਚਾਰੀ ਦੀ ਕੱਟੀ ਉਂਗਲ


ਇਸ ਵੀਡੀਓ ਨੂੰ streetdogsofbombay ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ, ਜਿਸ ਨੂੰ ਦੇਖ ਕੇ ਲੋਕ ਗੁੱਸੇ 'ਚ ਹਨ। ਇੱਕ ਯੂਜ਼ਰ ਨੇ ਲਿਖਿਆ, ਕੀ ਇਹ ਗਰੂਮਿੰਗ ਸੈਂਟਰ ਹੈ ਜਾਂ ਪਾਲਤੂ ਜਾਨਵਰਾਂ ਲਈ ਟਾਰਚਰ ਸੈਂਟਰ। ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਚਿੰਤਾ ਜਤਾਈ ਹੈ ਅਤੇ ਲੋਕਾਂ ਨੂੰ ਆਪਣੇ ਪਾਲਤੂ ਜਾਨਵਰਾਂ ਨੂੰ ਇੱਥੇ ਬਿਲਕੁਲ ਨਾ ਭੇਜਣ ਦੀ ਸਲਾਹ ਦਿੱਤੀ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ, ਮੈਂ ਉਸ ਕੁੱਤੇ ਨੂੰ ਲੈ ਕੇ ਚਿੰਤਤ ਹਾਂ। ਪਤਾ ਨਹੀਂ ਉਸ ਨੇ ਕਿੰਨਾ ਕੁ ਸਹਾਰਿਆ ਹੋਵੇਗਾ।


ਇਹ ਵੀ ਪੜ੍ਹੋ: Viral News: ਸਿਰਫ 2 ਮਿੰਟ ਲਈ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਬਣਇਆ ਆਦਮੀ, ਖਾਤੇ 'ਚ ਆਇਆ ਇੰਨਾ ਪੈਸਾ