ਚੰਡੀਗੜ੍ਹ: ਹੁਣ ਤੱਕ ਤੁਸੀਂ ਗਾਂ, ਮੱਝ, ਬੱਕਰੀ, ਊਠ ਦੇ ਦੁੱਧ ਬਾਰੇ ਸੁਣਿਆ ਹੋਵੇਗਾ ਪਰ ਕੀ ਤੁਸੀਂ ਕਦੇ ਗਧੀ ਦੇ ਦੁੱਧ ਬਾਰੇ ਸੁਣਿਆ ਹੈ? ਤੁਸੀਂ ਪਹਿਲੀ ਵਾਰ, ਭਾਰਤ ਵਿੱਚ ਗਧੀ ਦੇ ਦੁੱਧ ਬਾਰੇ ਸੁਣਿਆ ਹੈ। ਦੱਸ ਦਈਏ ਕਿ ਹੁਣ ਇਹ ਤੁਹਾਨੂੰ ਆਮ ਤੌਰ ਤੇ ਸੁਣਨ ਨੂੰ ਮਿਲੇਗਾ ਕਿਉਂਕਿ ਹਰਿਆਣਾ ਦੇ ਹਿਸਾਰ ਵਿੱਚ ਗਧੀਆਂ ਦੇ ਦੁੱਧ ਲਈ ਡੇਅਰੀ ਸਥਾਪਤ ਕੀਤੀ ਜਾ ਰਹੀ ਹੈ। ਇੰਡੀਅਨ ਹਾਰਸ ਰਿਸਰਚ ਸੈਂਟਰ (ਐਨਆਰਸੀਈ) ਨੇ ਆਪਣੀ ਤਿਆਰੀ ਪੂਰੀ ਕਰ ਲਈ ਹੈ।


ਇਹ ਵੀ ਪੜ੍ਹੋ:Unlock 4: ਪਹਿਲੀ ਸਤੰਬਰ ਤੋਂ ਅਨਲੌਕ 4.0, ਕੀ ਖੁੱਲ੍ਹਣਗੇ ਸਕੂਲ-ਕਾਲਜ ਤੇ ਸਿਨੇਮਾ ਹਾਲ, ਜਾਣੋ ਆਪਣੇ ਸਵਾਲਾਂ ਦੇ ਜਵਾਬ?



ਪਹਿਲੀ ਵਾਰ ਦੁੱਧ ਲਈ ਡੇਅਰੀ
NRCE ਹਲਾਰੀ ਨਸਲ ਦੀ ਗਧੀ ਦੀ ਡੇਅਰੀ ਸਥਾਪਤ ਕਰੇਗੀ। ਇਸ ਮੰਤਵ ਲਈ 10 ਗਧੀਆਂ ਨੂੰ ਪਹਿਲਾਂ ਹੀ ਆਰਡਰ ਕਰ ਦਿੱਤਾ ਗਿਆ ਹੈ। ਇਹ ਕਿਹਾ ਜਾਂਦਾ ਹੈ ਕਿ ਉਨ੍ਹਾਂ ਦਾ ਪ੍ਰਜਨਨ ਐਨਆਰਸੀਈ ਵੱਲੋਂ ਕੀਤਾ ਜਾ ਰਿਹਾ ਹੈ। ਗਧੀ ਦਾ ਦੁੱਧ ਮਨੁੱਖੀ ਸਰੀਰ ਲਈ ਚੰਗਾ ਹੈ ਤੇ ਪ੍ਰਤੀਰੋਧਕ ਸ਼ਕਤੀ ਵਧਾਉਣ ਵਾਲਾ ਸਾਬਤ ਹੁੰਦਾ ਹੈ। ਹਲਾਰੀ ਨਸਲ ਦੀ ਗਧੀ ਗੁਜਰਾਤ ਵਿੱਚ ਪਾਈ  ਜਾਂਦੀ ਹੈ ਤੇ ਇਸ ਦੀ ਵਰਤੋਂ ਸਿਹਤ ਤੇ ਸੁੰਦਰਤਾ ਉਤਪਾਦਾਂ ਲਈ ਬਹੁਤ ਢੁਕਵੀਂ ਮੰਨੀ ਜਾਂਦੀ ਹੈ। ਇਸ ਵਿੱਚ ਦਵਾਈਆਂ ਲਈ ਮਹੱਤਵਪੂਰਨ ਤੱਤ ਪਾਏ ਜਾਂਦੇ ਹਨ। ਮਾਹਰਾਂ ਦੇ ਅਨੁਸਾਰ, ਗਧੀ ਦਾ ਦੁੱਧ ਕੈਂਸਰ, ਐਲਰਜੀ, ਮੋਟਾਪਾ ਨਾਲ ਲੜਨ ਵਿੱਚ ਸਹਾਇਤਾ ਕਰਦਾ ਹੈ।


ਇਹ ਵੀ ਪੜ੍ਹੋ:ਕਾਂਗਰਸੀ ਵਿਧਾਇਕ ਹਰਦਿਆਲ ਕੰਬੋਜ ਤੇ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਕੋਰੋਨਾ 

ਦੁੱਧ ਸਿਹਤ, ਸੁੰਦਰਤਾ ਉਤਪਾਦਾਂ ਲਈ ਢੁਕਵਾਂ
ਆਮ ਤੌਰ 'ਤੇ ਬੱਚੇ ਗਾਂ, ਮੱਝ ਦੇ ਦੁੱਧ ਤੋਂ ਐਲਰਜੀ ਦੀ ਸ਼ਿਕਾਇਤ ਕਰਦੇ ਹਨ ਪਰ ਹਲਾਰੀ ਨਸਲ ਦੀ ਗਧੀ ਦੇ ਦੁੱਧ ਵਿੱਚ ਐਲਰਜੀ ਨਹੀਂ ਮਿਲਦੀ। ਦੁੱਧ ਬੱਚਿਆਂ ਲਈ ਢੁਕਵਾਂ ਮੰਨਿਆ ਜਾਂਦਾ ਹੈ ਕਿਉਂਕਿ ਇਸ ਨਾਲ ਵਾਇਰਸ ਜਾਂ ਐਲਰਜੀ ਨਹੀਂ ਹੁੰਦੀ। ਇਸ 'ਚ ਬਹੁਤ ਸਾਰੇ ਐਂਟੀ-ਆਕਸੀਡੈਂਟ ਤੇ ਐਂਟੀ-ਏਜਿੰਗ ਤੱਤ ਪਾਏ ਜਾਂਦੇ ਹਨ।ਖ਼ਬਰਾਂ ਅਨੁਸਾਰ ਹਲਾਰੀ ਨਸਲ ਦੀ ਗਧੀ ਦੇ ਇੱਕ ਲੀਟਰ ਦੁੱਧ ਦੀ ਕੀਮਤ ਸੱਤ ਹਜ਼ਾਰ ਰੁਪਏ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ: ਬੱਸ ਰਾਹੀਂ ਜਾਇਆ ਜਾ ਸਕੇਗਾ ਦਿੱਲੀ ਤੋਂ ਲੰਡਨ, 70 ਦਿਨ ਦਾ ਹੋਵੇਗਾ ਸਫ਼ਰ, ਰੂਟ ਤੋਂ ਲੈਕੇ ਕਿਰਾਏ ਦੀ ਹਰ ਜਾਣਕਾਰੀ