E-69 Highway: ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਦੁਨੀਆਂ ਭਰ ਵਿੱਚ ਸੜਕਾਂ ਬਣਾਈਆਂ ਜਾਂਦੀਆਂ ਹਨ। ਅੱਜ ਦੇ ਸਮੇਂ ਵਿੱਚ ਹਰ ਦੇਸ਼ ਆਪਣੇ ਖੇਤਰ ਵਿੱਚ ਹਾਈਟੈਕ ਸੜਕਾਂ ਬਣਾ ਰਿਹਾ ਹੈ, ਨਵੇਂ ਐਕਸਪ੍ਰੈੱਸਵੇਅ ਬਣਾਏ ਜਾ ਰਹੇ ਹਨ। ਇਸ ਸਭ ਦੇ ਵਿਚਕਾਰ, ਦੁਨੀਆ ਵਿੱਚ ਕੁਝ ਸੜਕਾਂ ਅਜਿਹੀਆਂ ਹਨ ਜੋ ਆਪਣੀ ਵਿਸ਼ੇਸ਼ਤਾ ਦੇ ਕਾਰਨ, ਦੂਜੀਆਂ ਸੜਕਾਂ ਤੋਂ ਵੱਖਰੀਆਂ ਹਨ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇੱਕ ਸੜਕ ਬਾਰੇ ਦੱਸਣ ਜਾ ਰਹੇ ਹਾਂ। ਇਸ ਨੂੰ ਦੁਨੀਆ ਦੀ ਆਖਰੀ ਸੜਕ ਵੀ ਕਿਹਾ ਜਾਂਦਾ ਹੈ।


 ਕਿੱਥੇ ਹੈ ਦੁਨੀਆ ਦੀ ਆਖਰੀ ਸੜਕ?


ਇਹ ਸੜਕ ਯੂਰਪੀ ਦੇਸ਼ ਨਾਰਵੇ ਵਿੱਚ ਹੈ। ਜਿੱਥੇ ਦੁਨੀਆ ਦੀ ਆਖਰੀ ਸੜਕ E-69 ਹਾਈਵੇਅ ਹੈ। ਦੁਨੀਆ ਦੀ ਇਸ ਆਖਰੀ ਸੜਕ ਦੇ ਖ਼ਤਮ ਹੋਣ ਤੋਂ ਬਾਅਦ ਸਿਰਫ ਸਮੁੰਦਰ ਅਤੇ ਗਲੇਸ਼ੀਅਰ ਹੀ ਨਜ਼ਰ ਆਉਂਦੇ ਹਨ। ਇਨ੍ਹਾਂ ਤੋਂ ਇਲਾਵਾ, ਇੱਥੋਂ ਅੱਗੇ ਦੇਖਣ ਲਈ ਕੁਝ ਵੀ ਨਹੀਂ ਹੈ।


ਉੱਤਰੀ ਧਰੁਵ 'ਤੇ ਹੁੰਦੀ ਹੈ ਖ਼ਤਮ


ਨਾਰਵੇ ਦੇਸ਼ ਉੱਤਰੀ ਧਰੁਵ ਦੇ ਨੇੜੇ ਸਥਿਤ ਹੈ। ਇਹ ਧਰਤੀ 'ਤੇ ਸਭ ਤੋਂ ਦੂਰ ਬਿੰਦੂ ਹੈ। ਅਜਿਹੇ 'ਚ ਇਹ ਸੜਕ ਧਰਤੀ ਦੇ ਸਿਰੇ ਨੂੰ ਨਾਰਵੇ ਨਾਲ ਜੋੜਨ ਦਾ ਕੰਮ ਕਰਦੀ ਹੈ। ਇਹ ਸੜਕ ਅਜਿਹੀ ਥਾਂ 'ਤੇ ਖ਼ਤਮ ਹੁੰਦੀ ਹੈ ਜਿੱਥੋਂ ਤੁਹਾਨੂੰ ਅੱਗੇ ਕੋਈ ਰਸਤਾ ਨਜ਼ਰ ਨਹੀਂ ਆਉਂਦਾ। ਇੱਥੇ ਤੁਹਾਨੂੰ ਚਾਰੇ ਪਾਸੇ ਬਰਫ਼ ਹੀ ਨਜ਼ਰ ਆਵੇਗੀ। ਇਹ ਸੜਕ ਲਗਭਗ 14 ਕਿਲੋਮੀਟਰ ਲੰਬੀ ਹੈ।


ਸੜਕ 'ਤੇ ਜਾਣ ਲਈ ਹਨ ਕੁਝ ਨਿਯਮ 


ਜੇ ਤੁਸੀਂ ਦੁਨੀਆ ਦੇ ਅੰਤ ਨੂੰ ਦੇਖਣ ਲਈ E-69 ਹਾਈਵੇਅ  (E-69 Highway) 'ਤੇ ਸਫਰ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਇੱਥੇ ਇਕੱਲੇ ਨਹੀਂ ਜਾ ਸਕਦੇ। ਪਹਿਲਾਂ ਤੁਹਾਨੂੰ ਆਪਣੇ ਨਾਲ ਕੁਝ ਲੋਕਾਂ ਦਾ ਸਮੂਹ ਤਿਆਰ ਕਰਨਾ ਹੋਵੇਗਾ, ਤਦ ਹੀ ਤੁਹਾਨੂੰ ਇੱਥੇ ਜਾਣ ਦੀ ਇਜਾਜ਼ਤ ਮਿਲੇਗੀ। ਇਸ ਦਾ ਕਾਰਨ ਇਹ ਹੈ ਕਿ ਇੱਥੇ ਕਈ ਕਿਲੋਮੀਟਰ ਤੱਕ ਬਰਫ ਦੀ ਮੋਟੀ ਚਾਦਰ ਪਈ ਹੋਈ ਹੈ, ਜਿਸ ਕਾਰਨ ਇੱਥੇ ਡਿੱਗਣ ਦਾ ਖਤਰਾ ਬਹੁਤ ਜ਼ਿਆਦਾ ਹੈ।


 ਛੇ ਮਹੀਨੇ ਰਹਿੰਦਾ ਹੈ ਹਨੇਰੇ ਦਾ ਡਰ


ਉੱਤਰੀ ਧਰੁਵ ਕਾਰਨ ਸਰਦੀਆਂ ਵਿੱਚ ਛੇ ਮਹੀਨੇ ਹਨੇਰਾ ਰਹਿੰਦਾ ਹੈ ਤੇ ਗਰਮੀਆਂ ਵਿੱਚ ਸੂਰਜ ਲਗਾਤਾਰ ਦਿਖਾਈ ਦਿੰਦਾ ਹੈ। ਇੱਥੇ ਸਰਦੀਆਂ ਵਿੱਚ ਦਿਨ ਤੇ ਗਰਮੀਆਂ ਵਿੱਚ ਰਾਤ ਨਹੀਂ ਹੁੰਦੀ। ਸਰਦੀਆਂ ਵਿੱਚ ਇੱਥੇ ਤਾਪਮਾਨ ਮਨਫ਼ੀ 43 ਡਿਗਰੀ ਤੱਕ ਵੀ ਪਹੁੰਚ ਜਾਂਦਾ ਹੈ। ਪਹਿਲਾਂ ਇੱਥੇ ਮੱਛੀਆਂ ਦਾ ਕਾਰੋਬਾਰ ਹੁੰਦਾ ਸੀ ਪਰ 1934 ਦੇ ਆਸਪਾਸ ਇੱਥੇ ਸੈਲਾਨੀਆਂ ਦੀ ਆਵਾਜਾਈ ਸ਼ੁਰੂ ਹੋ ਗਈ ਅਤੇ ਅੱਜ ਇੱਥੇ ਬਹੁਤ ਸਾਰੇ ਹੋਟਲ ਤੇ ਰੈਸਟੋਰੈਂਟ ਬਣੇ ਹੋਏ ਹਨ।