10 ਰੁਪਏ ‘ਚ ਖਾਓ ਬਟਰ ਚਿੱਕਨ
ਇਹ ਭਰਪੂਰ ਸੁਆਦੀ ਸ਼ਾਹੀ ਬਟਰ ਚਿਕਨ (Royal Butter Chicken) ਸ਼ੈੱਫ ਗੌਰਵ ਗਿਡਵਾਨੀ ਦਾ ਅਵਿਸ਼ਕਾਰ ਹੈ।
ਖਾਣ ਦੇ ਸ਼ੌਕੀਨਾਂ ਲਈ ਖੁਸ਼ਖਬਰੀ ਹੈ। ਖਾਸ ਕਰ ਉਹਨਾਂ ਲਈ, ਜੋ ਗੈਰ ਸ਼ਾਕਾਹਾਰੀ (non vegetarian) ਹਨ। ਪੂਰੀ ਦੁਨੀਆ ਦੇ ਵਿਚ ਜਿਥੇ ਵੀ ਘੁੰਮ ਲਓ, ਕਿਸੇ ਵੀ ਤਰ੍ਹਾਂ ਦਾ ਖਾਣਾ ਖਾ ਲਓ ਫਿਰ ਉਹ ਚਾਹੇ ਚਾਈਨੀਜ਼ ਹੋਵੇ ਜਾ ਕੌਂਟੀਨੈਂਟਲ, ਥਾਈ ਹੋਵੇ ਜਾ ਇਟਾਲੀਅਨ, ਪਰ ਸਾਨੂੰ ਭਾਰਤੀਆਂ ਨੂੰ ਖਾਸ ਕਰ ਪੰਜਾਬੀਆਂ ਨੂੰ ਕੁਝ ਹੋਰ ਹੀ ਪਸੰਦ ਹੈ। ਸਾਨੂੰ ਉਹ ਇਕ ਚੀਜ਼ ਜੋ ਸਬ ਤੋਂ ਜ਼ਿਆਦਾ ਪਸੰਦ ਹੈ, ਜਿਸ ਨੂੰ ਵੇਖ ਕੇ ਮੁਹੰ ਵਿਚ ਪਾਣੀ ਆ ਜਾਂਦਾ ਹੈ ਅਤੇ ਜੋ ਡਿਸ਼ ਪੂਰੀ ਦੁਨੀਆ ਦੇ ਵਿਚ ਮਸ਼ਹੂਰ ਹੈ, ਉਹ ਹੈ ਬਟਰ ਚਿਕਨ (Butter Chicken)।
ਹੁਣ ਜ਼ਰਾ ਕਲਪਨਾ ਕਰੋ ਕਿ ਜੇ ਤੁਹਾਡਾ ਮੂੰਹ ਭਰਪੂਰ ਸੁਆਦੀ ਬਟਰ ਚਿਕਨ (Butter Chicken) ਦੇ ਨਾਲ ਭਰਿਆ ਹੋਵੇ, ਉਹ ਵੀ ਸਿਰਫ 10 ਰੁਪਏ ਦੇ ਵਿਚ। ਜੀ ਹਾਂ, ਇਹ ਬਿਲਕੁਲ ਸੱਚ ਹੈ। ਦਰਅਸਲ ਮੁੰਬਈ ਦੇ ਲੋਅਰ ਪਰੇਲ ਵਿਚ ਪੈਂਦੇ ‘ਦੇਸੀ ਕਲਚਰ’ ਰੈਸਟੋਰੈਂਟ ਨੇ ਬਟਰ ਚਿਕਨ (Butter Chicken) ਦੇ ਸ਼ੌਕੀਨਾਂ ਲਈ ਇਕ ਸ਼ਾਨਦਾਰ ਆਫ਼ਰ ਪੇਸ਼ ਕੀਤਾ ਹੈ। ਜਿਸ ਤਹਿਤ ‘ਦੇਸੀ ਕਲਚਰ’ ਰੈਸਟੋਰੈਂਟ ਸ਼ਾਹੀ ਬਟਰ ਚਿਕਨ (Royal Butter Chicken) ਦੇ ਰਿਹਾ ਹੈ ਸਿਰਫ 10 ਰੁਪਏ ਦੇ ਵਿਚ।
ਦੱਸਣਯੋਗ ਹੈ ਕਿ ਇਹ ਆਫ਼ਰ ਪੂਰੇ ਇਫ ਹਫਤੇ ਲਈ ਪੇਸ਼ ਕੀਤਾ ਗਿਆ ਹੈ। ਜੋ ਕਿ 10 ਅਪ੍ਰੈਲ ਤੋਂ ਸ਼ੁਰੂ ਹੋ ਕੇ 16 ਅਪ੍ਰੈਲ ਤਕ ਚੱਲੇਗਾ। ਫਿਰ ਹੁਣ, ਇੰਤਜ਼ਾਰ ਕਿਸ ਗੱਲ ਦਾ ਹੈ।