Trending Video: ਸੋਸ਼ਲ ਮੀਡੀਆ 'ਤੇ ਹਰ ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਜਿਨ੍ਹਾਂ ਵਿੱਚੋਂ ਕੁਝ ਸਾਨੂੰ ਹੱਸਾ ਦਿੰਦੀਆਂ ਹਨ, ਜਦੋਂ ਕਿ ਕੁਝ ਸਾਨੂੰ ਰੋਂਣ ਲਈ ਮਜ਼ਬੂਰ ਕਰ ਦਿੰਦੀਆਂ ਹਨ। ਇਸ ਦੇ ਨਾਲ ਹੀ ਕੁਝ ਵੀਡੀਓਜ਼ ਹਨ ਜੋ ਸਾਨੂੰ ਜ਼ਿੰਦਗੀ ਦਾ ਸਬਕ ਅਤੇ ਇਨਸਾਨੀਅਤ ਦਾ ਸਬਕ ਸਿਖਾਉਂਦੀਆਂ ਹਨ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਇਹ ਵੀਡੀਓ ਇੱਕ ਬਜ਼ੁਰਗ ਦੀ ਹੈ। ਵੀਡੀਓ ਵਿੱਚ ਇੱਕ ਬਜ਼ੁਰਗ ਸੜਕ ਕਿਨਾਰੇ ਲੇਟ ਕੇ ਕਿਤਾਬ ਪੜ੍ਹਦਾ ਨਜ਼ਰ ਆ ਰਿਹਾ ਹੈ। ਇਹ ਵੀਡੀਓ ਲੋਕਾਂ ਦਾ ਦਿਲ ਕਿਉਂ ਜਿੱਤ ਰਹੀ ਹੈ, ਇਹ ਜਾਣਨ ਲਈ ਤੁਸੀਂ ਵੀ ਇਹ ਪੂਰੀ ਵੀਡੀਓ ਜ਼ਰੂਰ ਦੇਖੋ।


ਵਾਇਰਲ ਹੋ ਰਹੀ ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਰਾਤ ਦਾ ਸਮਾਂ ਹੈ ਅਤੇ ਸੜਕ 'ਤੇ ਕਾਫੀ ਆਵਾਜਾਈ ਹੈ। ਧਿਆਨ ਨਾਲ ਦੇਖਿਆ ਤਾਂ ਸੜਕ ਦੇ ਕਿਨਾਰੇ ਇੱਕ ਬਜ਼ੁਰਗ ਹੱਥ ਵਿੱਚ ਕਿਤਾਬ ਲੈ ਕੇ ਲੇਟਿਆ ਨਜ਼ਰ ਆ ਰਿਹਾ ਹੈ। ਉਸ ਦੇ ਕੋਲ ਇੱਕ ਕੁੱਤਾ ਵੀ ਬੈਠਾ ਹੈ। ਨੇੜੇ ਜਾ ਕੇ ਪਤਾ ਲੱਗਾ ਕਿ ਬਜ਼ੁਰਗ ਦੇ ਹੱਥ ਵਿੱਚ ਅੰਗਰੇਜ਼ੀ ਦੀ ਕਿਤਾਬ ਹੈ ਤੇ ਉਹ ਪੜ੍ਹ ਰਿਹਾ ਹੈ। ਗੱਲ ਕਰਨ 'ਤੇ ਇਹ ਵੀ ਪਤਾ ਲੱਗਾ ਕਿ ਬਜ਼ੁਰਗ ਅੰਗਰੇਜ਼ੀ ਨਾਵਲ ਪੜ੍ਹਨ ਦਾ ਸ਼ੌਕੀਨ ਹੈ ਅਤੇ ਇਨ੍ਹਾਂ ਨੂੰ ਵੇਚ ਕੇ ਉਹ ਆਪਣਾ ਗੁਜ਼ਾਰਾ ਕਰਦਾ ਹੈ।



ਇਸ ਵੀਡੀਓ ਨੂੰ ਦੇਖ ਕੇ ਹਰ ਕਿਸੇ ਦਾ ਦਿਲ ਭਰ ਆਇਆ। ਕਿਉਂਕਿ ਜ਼ਾਹਿਰ ਹੈ ਕਿ ਅਜਿਹਾ ਘੱਟ ਹੀ ਦੇਖਿਆ ਗਿਆ ਹੈ ਕਿ ਕੋਈ ਗਰੀਬ ਬੰਦਾ ਵੀ ਇੰਨਾ ਪੜ੍ਹਿਆ-ਲਿਖਿਆ ਹੋਵੇ ਅਤੇ ਗਰੀਬ ਹੋਣ ਦੇ ਬਾਵਜੂਦ ਅੰਗਰੇਜ਼ੀ ਦੀਆਂ ਕਿਤਾਬਾਂ ਪੜ੍ਹਦਾ ਹੋਵੇ। ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ The Bookoholics ਨਾਮ ਦੇ ਪੇਜ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਨੂੰ ਹੁਣ ਤੱਕ 23 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਵੀਡੀਓ 'ਤੇ ਲੋਕ ਦਿਲ ਨੂੰ ਛੂਹਣ ਵਾਲੀਆਂ ਟਿੱਪਣੀਆਂ ਕਰ ਰਹੇ ਹਨ।


ਇਹ ਵੀ ਪੜ੍ਹੋ: Amazing Video: ਇੱਕ ਵਿਅਕਤੀ ਨੇ ਬਰਫ ਦੇ ਵਿਚਕਾਰ ਆਪਣੇ ਪੈਰਾਂ ਨਾਲ ਬਣਾਈ ਖੂਬਸੂਰਤ ਕਲਾਕਾਰੀ, ਵੀਡੀਓ ਦੇਖ ਕੇ ਰਹਿ ਜਾਓਗੇ ਹੈਰਾਨ, ਦੇਖੋ ਵੀਡੀਓ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।