ਨਵੀਂ ਦਿੱਲੀ: ਆਪਣੀ ਜ਼ਿੰਦਗੀ ਦੇ ਆਖਰੀ ਸਾਹ ਤਕ ਸਾਥ ਦੇਣ ਵਾਲੇ ਮਬਾਵਤ ਨੂੰ ਇੱਕ ਹਾਥੀ ਨੇ ਅੱਥਰੂਆਂ ਨਾਲ ਅੰਤਮ ਵਿਦਾਇਗੀ ਦਿੱਤੀ। ਹਾਥੀ ਦੀ ਇਸ ਅੱਥਰੂ ਵਿਦਾਇਗੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਹ ਮਾਮਲਾ ਕੇਰਲਾ ਦੇ ਕੋਟਯਾਮ ਜ਼ਿਲ੍ਹੇ ਦਾ ਹੈ। ਇੱਥੇ ਪਲਟ ਬ੍ਰਹਮਾਦਾਥਨ ਨਾਮੀ ਹਾਥੀ ਨੇ ਆਪਣੇ ਮਾਲਕ ਓਮਨਾਚੇਤਨ ਦੀ ਮੌਤ ਤੋਂ ਬਾਅਦ ਉਸਨੂੰ ਆਖਰੀ ਵਿਦਾਈ ਦਿੱਤੀ। ਓਮਾਨੇਚੇਤਨ ਕੈਂਸਰ ਤੋਂ ਪੀੜਤ ਸੀ।

Continues below advertisement


60 ਸਾਲਾਂ ਤੋਂ ਹਾਥੀ ਦੀ ਕਰ ਰਿਹਾ ਸੀ ਸੇਵਾ


ਸਥਾਨਕ ਖਬਰਾਂ ਅਨੁਸਾਰ, ਓਮਾਨਚੇਤਨ ਆਪਣੇ ਹਾਥੀ ਦੇ ਪਿਆਰ ਲਈ ਆਸ ਪਾਸ ਦੇ ਇਲਾਕਿਆਂ ਵਿੱਚ ਜਾਣਿਆ ਜਾਂਦਾ ਸੀ। ਉਹ ਦਿਲੋਂ ਹਾਥੀ ਦੀ ਸੇਵਾ ਕਰਦਾ ਸੀ। ਉਹ ਪਿਛਲੇ ਸੱਠ ਸਾਲਾਂ ਤੋਂ ਪਲਟ ਬ੍ਰਹਮਾਦਾਥਨ ਨਾਂ ਦੇ ਇਸ ਹਾਥੀ ਦੀ ਸੇਵਾ ਕਰ ਰਿਹਾ ਸੀ। ਲਕੱਤੁਰ ਪਿੰਡ ਦਾ ਵਸਨੀਕ ਓਮਨਾਚੇਤਨ 3 ਜੂਨ ਨੂੰ ਕੈਂਸਰ ਨਾਲ ਲੜਨ ਕਰਕੇ ਆਪਣੀ ਜਾਨ ਤੋਂ ਹੱਥ ਧੋ ਬੈਠਾ। ਉਹ 74 ਸਾਲਾਂ ਦਾ ਸੀ।



ਸੂੰਡ ਨਾਲ ਅੰਤਮ ਵਿਦਾਇਗੀ


ਰਿਪੋਰਟ ਮੁਤਾਬਕ ਹਾਥੀ ਬ੍ਰਹਮਾਦਾਥਨ ਅਤੇ ਓਮਾਨਚੇਤਨ ਪਿਛਲੇ ਕਈ ਸਾਲਾਂ ਤੋਂ ਕੇਰਲ ਦੇ ਮੰਦਰ ਦੇ ਧਾਰਮਿਕ ਸਮਾਰੋਹ ਵਿੱਚ ਹਿੱਸਾ ਲੈਂਦੇ ਸੀ। ਦੋਵਾਂ ਵਿਚ ਡੂੰਘੀ ਸਾਂਝ ਸੀ ਦੋਵੇਂ ਮਨੁੱਖਾਂ ਵਾਂਗ ਇਂਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਦੇ ਸੀ। ਜਦੋਂ ਓਮਾਨਚੇਤਨ ਦੀ ਮੌਤ ਦੀ ਖ਼ਬਰ ਮਿਲੀ, ਤਾਂ ਹਾਥੀ ਦਾ ਮਾਲਕ ਹਾਥੀ ਨੂੰ ਉਸ ਥਾਂ ਲੈ ਆਇਆ ਜਿੱਥੇ ਓਮਾਨਚੇਤਨ ਦੀ ਮ੍ਰਿਤਕ ਦੇਹ ਪਈ ਸੀ। ਜਿਵੇਂ ਹੀ ਹਾਥੀ ਉੱਥੇ ਆਇਆ ਤੇ ਆਪਣੇ ਮਾਲਕ ਵੱਲ ਵਧਿਆ ਤਾਂ ਉਸ ਨੇ ਸੂੰਡ ਨੂੰ ਵਧਾ ਕੇ ਉਸਨੂੰ ਅੰਤਮ ਵਿਦਾਇਗੀ ਦਿੱਤੀ। ਉਹ ਉਥੋਂ ਹਟਣ ਲਈ ਤਿਆਰ ਨਹੀਂ ਸੀ ਪਰ ਲੋਕਾਂ ਨੇ ਉਸ ਨੂੰ ਪਿੱਛੇ ਕੀਤਾ।


ਇਹ ਵੀ ਪੜ੍ਹੋ: Milkha Singh Health Update: ਮਿਲਖਾ ਸਿੰਘ ਦੀ ਹਾਲਤ 'ਚ ਸੁਧਾਰ, ਹਸਪਤਾਲ ਨੇ ਜਾਰੀ ਕੀਤਾ ਹੇਲਥ ਅਪਡੇਟ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904