ਬ੍ਰਾਸੀਲੀਆ: ਅਕਸਰ ਲੋਕ ਸਿਰਫ ਇੱਕ ਵਿਆਹ ਬਾਰੇ ਹੀ ਸੋਚਦੇ ਹਨ ਪਰ ਲੈਟਿਨ ਅਮਰੀਕੀ ਦੇਸ਼ ਬ੍ਰਾਜ਼ੀਲ ਵਿੱਚ ਇੱਕ ਅਜਿਹਾ ਲੜਕਾ ਵੀ ਹੈ ਜੋ ਨੌਂ ਪਤਨੀਆਂ ਨਾਲ ਰਹਿੰਦਾ ਹੈ। ਇੰਨਾ ਹੀ ਨਹੀਂ ਇਹ ਲੜਕਾ ਹੁਣ ਦੋ ਹੋਰ ਵਿਆਹ ਕਰਨਾ ਚਾਹੁੰਦਾ ਹੈ। ਇਨ੍ਹਾਂ ਸਾਰੀਆਂ ਪਤਨੀਆਂ ਤੋਂ ਲੜਕੇ ਦੀ ਸੰਤਾਨ ਦੀ ਇੱਛਾ ਹੈ। ਇਸ ਲੜਕੇ ਦਾ ਨਾਮ ਆਰਥਰ ਓਰਸੋ ਹੈ ਤੇ ਉਹ ਦੁਨੀਆ ਭਰ ਵਿੱਚ ਉਸ ਸਮੇਂ ਸੁਰਖੀਆਂ ਵਿੱਚ ਆਇਆ ਸੀ ਜਦੋਂ ਉਸ ਨੇ ਫਰੀ ਲਵ ਦਾ ਜਸ਼ਨ ਮਨਾਉਣ ਲਈ 9ਵੀਂ ਔਰਤ ਨਾਲ ਵਿਆਹ ਕੀਤਾ।

ਔਰਤ ਤੋਂ ਤਲਾਕ ਦਾ ਸਾਹਮਣਾ ਕਰ ਰਹੇ ਆਰਥਰ ਨੇ ਹੁਣ ਦੋ ਹੋਰ ਲੜਕੀਆਂ ਨਾਲ ਵਿਆਹ ਕਰਨ ਦੀ ਇੱਛਾ ਪ੍ਰਗਟਾਈ ਹੈ। ਆਰਥਰ, ਪੇਸ਼ੇ ਤੋਂ ਇੱਕ ਮਾਡਲ ਤੇ ਉਸ ਦੀ ਪਤਨੀ, ਲੌਨਾ ਕਾਜਾਕੀ, ਇਕੱਠੇ ਰਹੇ ਹਨ ਤੇ ਹੁਣ ਸੋ ਪਾਉਲੋ ਵਿੱਚ ਇੱਕ ਚਰਚ ਦੇ ਸਮਾਗਮ ਵਿੱਚ ਆਪਣੇ ਰਿਸ਼ਤੇ ਨੂੰ ਰਸਮੀ ਰੂਪ ਦਿੱਤਾ ਹੈ। ਇਸ ਦੌਰਾਨ, ਆਰਥਰ ਨੂੰ ਆਪਣੀ ਪਤਨੀ ਅਗਾਥਾ ਤੋਂ ਤਲਾਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਗਾਥਾ ਨੂੰ ਇਹ ਵਿਆਹ ਪਸੰਦ ਨਹੀਂ।

ਆਰਥਰ ਨੇ ਮਾਡਲਿੰਗ ਕਰਕੇ ਓਨਲੀ ਫੈਨਜ਼ ਤੋਂ 55 ਲੱਖ ਰੁਪਏ ਕਮਾਏ ਹਨ। ਉਸ ਨੇ ਕਿਹਾ, 'ਅਗਾਥਾ ਮੇਰੇ 'ਤੇ ਆਪਣਾ ਪੂਰਾ ਅਧਿਕਾਰ ਚਾਹੁੰਦੀ ਹੈ। ਮੈਨੂੰ ਨਹੀਂ ਲੱਗਦਾ ਕਿ ਇਹ ਸੰਭਵ ਹੈ। ਸਾਨੂੰ ਸਾਂਝਾ ਕਰਨਾ ਪਵੇਗਾ।' ਉਸ ਨੇ ਕਿਹਾ, 'ਮੈਂ ਤਲਾਕ ਤੋਂ ਬਹੁਤ ਦੁਖੀ ਸੀ ਤੇ ਸਭ ਤੋਂ ਜ਼ਿਆਦਾ ਇਸ ਦਾ ਕਾਰਨ ਜਾਣ ਕੇ ਹੈਰਾਨ ਸੀ।' ਆਰਥਰ ਨੇ ਕਿਹਾ, 'ਅਗਾਥਾ ਨੇ ਕਿਹਾ ਕਿ ਉਹ ਇੱਕ ਆਦਮੀ ਨਾਲ ਰਿਸ਼ਤਾ ਗੁਆ ਰਹੀ ਹੈ।'

ਆਰਥਰ ਨੇ ਕਿਹਾ ਕਿ ਜਦੋਂ ਕਿ ਮੇਰੀਆਂ ਹੋਰ ਪਤਨੀਆਂ ਮੰਨਦੀਆਂ ਹਨ ਕਿ ਅਗਾਥਾ ਦਾ ਇਹ ਵਤੀਰਾ ਗਲਤ ਹੈ। ਉਸ ਨੇ ਕਿਹਾ ਕਿ ਅਗਾਥਾ ਨੇ ਰੋਮਾਂਚ ਨਾਲ ਰਿਸ਼ਤਾ ਬਣਾਇਆ ਹੈ ਨਾ ਕਿ ਅਸਲੀ ਪਿਆਰ। ਮਾਡਲ ਆਰਥਰ ਨੇ ਕਿਹਾ, 'ਮੈਂ ਜਾਣਦਾ ਹਾਂ ਕਿ ਮੈਂ ਆਪਣੀ ਪਤਨੀ ਨੂੰ ਗੁਆ ਦਿੱਤਾ ਹੈ ਪਰ ਮੈਂ ਫਿਲਹਾਲ ਉਸ ਦੀ ਜਗ੍ਹਾ ਨਹੀਂ ਲੈਣ ਜਾ ਰਿਹਾ ਹਾਂ।' ਅਗਾਥਾ ਤੋਂ ਵੱਖ ਹੋਣ ਤੋਂ ਬਾਅਦ ਆਰਥਰ ਨੂੰ ਹੁਣ ਤਲਾਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤਲਾਕ ਤੋਂ ਬਾਅਦ ਵੀ ਆਰਥਰ ਦੋ ਹੋਰ ਵਿਆਹ ਕਰਵਾਉਣਾ ਚਾਹੁੰਦਾ ਹੈ ਤੇ ਹਰ ਪਤਨੀ ਤੋਂ ਬੱਚੇ ਪੈਦਾ ਕਰਨਾ ਚਾਹੁੰਦਾ ਹੈ। ਉਹ ਕੁੱਲ 10 ਪਤਨੀਆਂ ਨਾਲ ਰਹਿਣ ਦਾ ਇਰਾਦਾ ਰੱਖਦਾ ਹੈ। ਹੁਣ ਉਸ ਦੀ ਇੱਕ ਧੀ ਹੈ।