ਨਵੀਂ ਦਿੱਲੀ: ਦੁਨੀਆ ਦੇ ਹਰ ਦੇਸ਼ ਵਿੱਚ ਕਈ ਅਜੀਬੋ-ਗਰੀਬ ਕਾਨੂੰਨ ਹਨ ਜੋ ਲੋਕਾਂ ਨੂੰ ਹੈਰਾਨ ਕਰ ਦਿੰਦੇ ਹਨ। ਗੁਆਂਢੀ ਦੇਸ਼ ਪਾਕਿਸਤਾਨ ਦੇ ਵੀ ਕਈ ਅਜੀਬ ਕਾਨੂੰਨ ਹਨ। ਇਸ ਮਾਮਲੇ 'ਚ ਗੁਆਂਢੀ ਦੇਸ਼ ਪਹਿਲੇ ਨੰਬਰ 'ਤੇ ਹੈ। ਅਜਿਹੇ ਕਾਨੂੰਨਾਂ ਕਾਰਨ ਪੂਰੀ ਦੁਨੀਆ 'ਚ ਪਾਕਿਸਤਾਨ ਦੀ ਆਲੋਚਨਾ ਵੀ ਹੁੰਦੀ ਹੈ। ਅਜੇ ਕੁਝ ਮਹੀਨੇ ਪਹਿਲਾਂ ਹੀ ਇਕ ਕਾਨੂੰਨ ਨੂੰ ਲੈ ਕੇ ਕਾਫੀ ਆਲੋਚਨਾ ਹੋਈ ਸੀ।


ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਇੱਕ ਅਜੀਬ ਬਿੱਲ ਦਾ ਪ੍ਰਸਤਾਵ ਕੀਤਾ ਗਿਆ ਸੀ। ਇਹ ਬਿੱਲ ਗੁਆਂਢੀ ਦੇਸ਼ ਦੇ ਨਾਲ-ਨਾਲ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਸੀ। ਇਸ ਬਿੱਲ 'ਚ ਕਿਹਾ ਗਿਆ ਸੀ ਕਿ 18 ਸਾਲ ਦੀ ਉਮਰ ਹੋਣ 'ਤੇ ਲੋਕਾਂ ਦਾ ਵਿਆਹ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ।


ਇਸ ਤੋਂ ਇਲਾਵਾ ਇਸ ਕਾਨੂੰਨ ਦੀ ਪਾਲਣਾ ਨਾ ਕਰਨ ਵਾਲਿਆਂ ਲਈ ਸਜ਼ਾ ਦਾ ਵੀ ਪ੍ਰਬੰਧ ਹੈ। ਪਾਕਿਸਤਾਨੀ ਸਿਆਸਤਦਾਨਾਂ ਦਾ ਕਹਿਣਾ ਹੈ ਕਿ ਇਹ ਸਮਾਜਿਕ ਬੁਰਾਈਆਂ ਤੇ ਬਾਲ ਬਲਾਤਕਾਰ ਨੂੰ ਰੋਕਣ ਵਿੱਚ ਮਦਦ ਕਰੇਗਾ। ਆਓ ਜਾਣਦੇ ਹਾਂ ਪਾਕਿਸਤਾਨ ਦੇ ਕੁਝ ਅਜਿਹੇ ਹੀ ਅਜੀਬ ਕਾਨੂੰਨਾਂ ਬਾਰੇ।


ਬਿਨਾਂ ਇਜਾਜ਼ਤ ਫ਼ੋਨ ਨੂੰ ਛੂਹ ਨਹੀਂ ਸਕਦੇ


ਪਾਕਿਸਤਾਨ ਵਿੱਚ ਬਿਨਾਂ ਇਜਾਜ਼ਤ ਕਿਸੇ ਦੇ ਫ਼ੋਨ ਨੂੰ ਛੂਹਣਾ ਗ਼ੈਰ-ਕਾਨੂੰਨੀ ਮੰਨਿਆ ਜਾਂਦਾ ਹੈ। ਜੇਕਰ ਕੋਈ ਗਲਤੀ ਨਾਲ ਵੀ ਕਿਸੇ ਹੋਰ ਦੇ ਫੋਨ ਨੂੰ ਛੂਹ ਲੈਂਦਾ ਹੈ ਤਾਂ ਸਜ਼ਾ ਦੀ ਵਿਵਸਥਾ ਹੈ। ਅਜਿਹਾ ਕਰਨ ਵਾਲੇ ਨੂੰ 6 ਮਹੀਨੇ ਦੀ ਜੇਲ੍ਹ ਹੋ ਸਕਦੀ ਹੈ।


ਅੰਗਰੇਜ਼ੀ ਅਨੁਵਾਦ ਗੈਰ-ਕਾਨੂੰਨੀ


ਪਾਕਿਸਤਾਨ ਵਿੱਚ ਤੁਸੀਂ ਕੁਝ ਸ਼ਬਦਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਨਹੀਂ ਕਰ ਸਕਦੇ। ਇਹਨਾਂ ਸ਼ਬਦਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰਨਾ ਗੈਰ-ਕਾਨੂੰਨੀ ਮੰਨਿਆ ਜਾਂਦਾ ਹੈ। ਇਹ ਸ਼ਬਦ ਹਨ ਅੱਲ੍ਹਾ, ਮਸਜਿਦ, ਰਸੂਲ ਜਾਂ ਨਬੀ। ਜੇਕਰ ਕੋਈ ਇਨ੍ਹਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ।


ਸਿੱਖਿਆ ਫੀਸ 'ਤੇ ਟੈਕਸ ਲਗਾਇਆ ਜਾਂਦਾ


ਪਾਕਿਸਤਾਨ ਵਿੱਚ ਪੜ੍ਹਾਈ ਲਈ ਤੁਹਾਨੂੰ ਟੈਕਸ ਅਦਾ ਕਰਨਾ ਪੈਂਦਾ ਹੈ। ਜੇਕਰ ਕੋਈ ਵਿਦਿਆਰਥੀ ਪੜ੍ਹਾਈ 'ਤੇ 2 ਲੱਖ ਤੋਂ ਵੱਧ ਖਰਚ ਕਰਦਾ ਹੈ ਤਾਂ ਉਸ ਨੂੰ 5 ਫੀਸਦੀ ਟੈਕਸ ਦੇਣਾ ਪਵੇਗਾ। ਸ਼ਾਇਦ ਇਸੇ ਡਰ ਕਾਰਨ ਪਾਕਿਸਤਾਨ ਵਿਚ ਲੋਕ ਘੱਟ ਪੜ੍ਹਦੇ ਹਨ।


ਲੜਕੀ ਨਾਲ ਰਹਿਣ 'ਤੇ ਕਾਰਵਾਈ ਕੀਤੀ ਜਾਂਦੀ


ਜੇਕਰ ਕੋਈ ਲੜਕਾ ਆਪਣੀ ਪ੍ਰੇਮਿਕਾ ਨਾਲ ਰਹਿੰਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਜਾਂਦੀ ਹੈ। ਇੱਥੇ ਕੋਈ ਵੀ ਕਿਸੇ ਕੁੜੀ ਨਾਲ ਦੋਸਤੀ ਨਹੀਂ ਕਰ ਸਕਦਾ। ਗੁਆਂਢੀ ਦੇਸ਼ ਵਿੱਚ ਇੱਕ ਕਾਨੂੰਨ ਹੈ ਕਿ ਵਿਆਹ ਤੋਂ ਪਹਿਲਾਂ ਲੜਕਾ-ਲੜਕੀ ਇਕੱਠੇ ਨਹੀਂ ਹੋ ਸਕਦੇ।


ਇੱਥੇ ਜਾਣ 'ਤੇ ਪਾਬੰਦੀ


ਪਾਕਿਸਤਾਨ ਦਾ ਕੋਈ ਵੀ ਨਾਗਰਿਕ ਇਜ਼ਰਾਈਲ ਨਹੀਂ ਜਾ ਸਕਦਾ, ਕਿਉਂਕਿ ਉੱਥੇ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਹੈ। ਪਾਕਿਸਤਾਨ ਸਰਕਾਰ ਵੱਲੋਂ ਇਜ਼ਰਾਈਲ ਜਾਣ ਲਈ ਵੀਜ਼ਾ ਨਹੀਂ ਦਿੱਤਾ ਜਾਂਦਾ।


ਇਹ ਵੀ ਪੜ੍ਹੋ:


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904