Appendix Operation Is Necessary To Stay Here: ਦੁਨੀਆ 'ਚ ਕਿਤੇ ਵੀ ਰਹਿਣ ਲਈ ਕੁਝ ਨਿਯਮ ਹਨ। ਮਿਸਾਲ ਵਜੋਂ ਭਾਰਤ 'ਚ ਰਹਿਣ ਲਈ ਤੁਹਾਡੇ ਕੋਲ ਕਾਨੂੰਨੀ ਦ੍ਰਿਸ਼ਟੀਕੋਣ ਤੋਂ ਆਧਾਰ ਨੰਬਰ ਹੋਣਾ ਲਾਜ਼ਮੀ ਹੈ। ਇੱਥੇ ਰਹਿਣ ਲਈ ਵਿਦੇਸ਼ੀਆਂ ਕੋਲ ਆਪਣੇ ਦੇਸ਼ ਦਾ ਪਾਸਪੋਰਟ ਤੇ ਭਾਰਤ ਦਾ ਵੀਜ਼ਾ ਹੋਣਾ ਲਾਜ਼ਮੀ ਹੈ। ਇਸੇ ਤਰ੍ਹਾਂ ਦੂਜੇ ਦੇਸ਼ਾਂ ਦੇ ਵੀ ਆਪਣੇ-ਆਪਣੇ ਨਿਯਮ ਹਨ ਪਰ ਅੰਟਾਰਕਟਿਕਾ 'ਚ ਇੱਕ ਅਜਿਹੀ ਬਸਤੀ ਹੈ ਜਿੱਥੇ ਜੇਕਰ ਕੋਈ ਲੰਬੇ ਸਮੇਂ ਤੱਕ ਰਹਿਣਾ ਚਾਹੁੰਦਾ ਹੈ ਤਾਂ ਉਸ ਨੂੰ ਆਪਣਾ ਅਪੈਂਡਿਕਸ ਆਪ੍ਰੇਸ਼ਨ ਰਾਹੀਂ ਕੱਢਵਾਉਣਾ ਜ਼ਰੂਰੀ ਹੁੰਦਾ ਹੈ।


ਅੰਟਾਰਕਟਿਕਾ ਇੱਕ ਬਹੁਤ ਹੀ ਠੰਢਾ ਮਹਾਂਦੀਪ ਹੈ। ਇੱਥੇ ਇੱਕ ਬਸਤੀ ਹੈ, ਜਿਸ ਨੂੰ ਵਿਲਾਸ ਲਾਸ ਐਸਟ੍ਰੇਲਾਸ ਕਿਹਾ ਜਾਂਦਾ ਹੈ। ਇੱਥੇ ਜਾਂ ਤਾਂ ਵਿਗਿਆਨੀ ਰਿਸਰਚ ਦੇ ਉਦੇਸ਼ ਲਈ ਰਹਿੰਦੇ ਹਨ ਜਾਂ ਚਿਲੀ ਦੀ ਹਵਾਈ ਫ਼ੌਜ ਤੇ ਥਲ ਸੈਨਾ ਦੇ ਫ਼ੌਜੀ। ਇਸ ਬਸਤੀ ਦੀ ਆਬਾਦੀ 100 ਦੇ ਕਰੀਬ ਹੋਵੇਗੀ। ਭਾਵੇਂ ਇੱਥੇ ਵੱਡੇ ਪਿੰਡ ਜਾਂ ਛੋਟੇ ਕਸਬੇ ਵਰਗੀਆਂ ਸਹੂਲਤਾਂ ਨਹੀਂ ਹਨ ਪਰ ਲੋੜ ਅਨੁਸਾਰ ਇੱਥੇ ਜਨਰਲ ਸਟੋਰ, ਬੈਂਕ, ਸਕੂਲ, ਛੋਟੇ ਡਾਕਘਰ ਤੇ ਹਸਪਤਾਲ ਬਣਾਏ ਗਏ ਹਨ।


ਇਸੇ ਲਈ ਕਰਵਾਉਣਾ ਪੈਂਦਾ ਅਪੈਂਡਿਕਸ ਦਾ ਆਪ੍ਰੇਸ਼ਨ- ਇੱਥੇ ਬੱਚਿਆਂ ਨੂੰ ਸਕੂਲਾਂ 'ਚ ਮੁੱਢਲੀ ਸਿੱਖਿਆ ਮਿਲਦੀ ਹੈ, ਪਰ ਹਸਪਤਾਲਾਂ 'ਚ ਇਲਾਜ ਇੰਨਾ ਐਡਵਾਂਸ ਨਹੀਂ। ਅੰਟਾਰਕਟਿਕਾ 'ਚ ਇੱਕ ਵੱਡਾ ਹਸਪਤਾਲ ਹੈ, ਪਰ ਇਹ ਵਿਲਾਸ ਲਾਸ ਐਸਟ੍ਰੇਲਾਸ ਪਿੰਡ ਤੋਂ 1000 ਕਿਲੋਮੀਟਰ ਦੂਰ ਹੈ ਤੇ ਇਹ ਵੱਡਾ ਹਸਪਤਾਲ ਵੀ ਸ਼ਹਿਰ ਦੇ ਕਿਸੇ ਮਲਟੀ-ਸਪੈਸ਼ਲਿਟੀ ਹਸਪਤਾਲ ਵਰਗਾ ਨਹੀਂ ਹੈ। ਬੇਸ ਹਸਪਤਾਲ 'ਚ ਕੁਝ ਕੁ ਡਾਕਟਰ ਹੀ ਹਨ ਤੇ ਉਹ ਵੀ ਮਾਹਿਰ ਨਹੀਂ ਹਨ। ਇਸ ਲਈ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਤੋਂ ਬਚਣ ਲਈ ਇੱਥੋਂ ਦੇ ਲੋਕਾਂ ਨੂੰ ਅਪੈਂਡਿਕਸ ਦਾ ਆਪ੍ਰੇਸ਼ਨ ਕਰਵਾਉਣਾ ਜ਼ਰੂਰੀ ਹੈ।


ਪਤਨੀ ਨੂੰ ਗਰਭਵਤੀ ਨਾ ਹੋਣ ਦੀ ਦਿੱਤੀ ਜਾਂਦੀ ਸਲਾਹ- ਇੱਥੋਂ ਦੇ ਲੋਕਾਂ ਦਾ ਜੀਵਨ ਬਹੁਤ ਹੀ ਸ਼ਾਨਦਾਰ ਹੈ, ਫ਼ੌਜ ਦੇ ਵੱਡੇ ਹਵਾਈ ਜਹਾਜ਼ ਸੀ-130 ਹਰਕਿਊਲਿਸ ਰਾਹੀਂ ਇੱਥੇ ਲੋੜੀਂਦਾ ਸਾਮਾਨ ਲਿਆਂਦਾ ਜਾਂਦਾ ਹੈ। ਇਸ ਖੇਤਰ ਦਾ ਔਸਤ ਤਾਪਮਾਨ ਸਾਲ ਭਰ ਮਾਈਨਸ 2.3 ਸੈਲਸੀਅਸ ਰਹਿੰਦਾ ਹੈ।


ਇਹ ਵੀ ਪੜ੍ਹੋ: Ludhiana News: ਨਸ਼ੇੜੀ ਪਿਤਾ ਨੇ ਪਤਨੀ ਤੇ ਬੇਟੇ ਦੀ ਕੀਤੀ ਵੱਢ-ਟੁੱਕ, ਹਾਲਤ ਗੰਭੀਰ, ਚੰਡੀਗੜ੍ਹ ਰੈਫਰ


ਇੱਥੇ ਪਰਿਵਾਰਾਂ ਸਮੇਤ ਰਹਿਣ ਵਾਲਿਆਂ ਨੂੰ ਇੱਕ ਗੱਲ ਹੋਰ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ ਕਿ ਉਨ੍ਹਾਂ ਦੀ ਪਤਨੀ ਗਰਭਵਤੀ ਨਾ ਹੋਵੇ, ਖ਼ਾਸ ਕਰਕੇ ਫੌਜੀ ਠਿਕਾਣਿਆਂ 'ਚ ਰਹਿਣ ਵਾਲਿਆਂ ਨੂੰ ਇਹ ਹਦਾਇਤ ਦਿੱਤੀ ਜਾਂਦੀ ਹੈ, ਕਿਉਂਕਿ ਡਾਕਟਰੀ ਸਹੂਲਤਾਂ ਦੀ ਘਾਟ ਕਾਰਨ ਮੁਸ਼ਕਲਾਂ ਆ ਸਕਦੀਆਂ ਹਨ।


ਇਹ ਵੀ ਪੜ੍ਹੋ: Uttarakhand Earthquake: ਉੱਤਰਾਖੰਡ ਦੇ ਉੱਤਰਕਾਸ਼ੀ 'ਚ ਭੂਚਾਲ ਦੇ ਝਟਕੇ, ਘਬਰਾਏ ਲੋਕ ਘਰਾਂ 'ਚੋਂ ਬਾਹਰ ਨਿਕਲੇ