ਇਸਲਾਮਾਬਾਦ: ਕਾਰਾਂ ਤੇ ਮੋਟਰਸਾਈਕਲਾਂ ਦੇ ਸ਼ੌਕੀਨ ਲੋਕ ਅਕਸਰ ਆਪਣੀਆਂ ਗੱਡੀਆਂ ਦੇ ਨਾਲ ਨਵੇਂ-ਨਵੇਂ ਇਨੋਵੇਸ਼ਨ ਕਰਦੇ ਰਹਿੰਦੇ ਹਨ ਪਰ ਇਹ ਬਹੁਤ ਘੱਟ ਵੇਖਿਆ ਜਾਂਦਾ ਹੈ, ਜਦੋਂ ਕੋਈ ਆਮ ਕਾਰ ਨੂੰ ਲਗਜ਼ਰੀ ਕਾਰ ’ਚ ਬਦਲ ਦਿੰਦਾ ਹੈ।
ਜੀ ਹਾਂ, ਪਾਕਿਸਤਾਨ ਵਿੱਚ ਅਜਿਹਾ ਹੋਇਆ ਹੈ। ਇੱਥੇ ਰਹਿਣ ਵਾਲੇ ਮੁਹੰਮਦ ਇਰਫਾਨ ਨੇ ਆਪਣੀ ਵੈਗਨਆਰ ਨੂੰ ਇੱਕ ਲਿਮੋਜ਼ਿਨ ’ਚ ਬਦਲ ਦਿੱਤਾ ਹੈ। ਇਹ ਵੈਗਨਆਰ ਇਸ ਤਰੀਕੇ ਨਾਲ ਮੋਡੀਫਾਈ ਕੀਤੀ ਗਈ ਹੈ, ਜੋ ਬਿਲਕੁਲ ਇਕ ਲਿਮੋਜ਼ਿਨ ਦੀ ਤਰ੍ਹਾਂ ਲੱਗਦੀ ਹੈ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਆਟੋ ਇੰਡਸਟਰੀ ਦਾ ਤਜ਼ਰਬਾ
ਮੁਹੰਮਦ ਇਰਫਾਨ ਦੇ ਅਨੁਸਾਰ ਉਸ ਨੇ 1977 ’ਚ ਇੱਕ ਵਰਕਸ਼ਾਪ ’ਚ ਕੰਮ ਕਰਨਾ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਉਹ ਕੰਮ ਦੀ ਭਾਲ ’ਚ ਸਾਊਦੀ ਅਰਬ ਚਲਾ ਗਿਆ। ਜਿੱਥੇ ਉਸ ਨੇ 35 ਸਾਲ ਤਕ ਆਟੋ ਸੈਕਟਰ ’ਚ ਕੰਮ ਕੀਤਾ। ਹੁਣ ਪਾਕਿਸਤਾਨ ਵਾਪਸ ਆ ਕੇ ਇਰਫਾਨ ਨੇ ਆਮ ਵੈਗਨਆਰ ਨੂੰ ਇੱਕ ਲਿਮੋਜ਼ਿਨ ’ਚ ਬਦਲ ਦਿੱਤਾ।
ਇੰਨਾ ਖਰਚਾ ਆਇਆ
ਇਰਫਾਨ ਨੇ ਇਸ ਕਾਰ ਨੂੰ ਵੱਡਾ ਬਣਾਉਣ ਲਈ ਫਰੰਟ ਅਤੇ ਰਿਅਰ ਸੈਕਸ਼ਨ ਨੂੰ ਓਰੀਜਿਨਲ ਫਾਰਮ ’ਚ ਯੂਜ ਕੀਤਾ ਹੈ। ਇਸ ਤੋਂ ਇਲਾਵਾ ਕਾਰ ਦੀ ਲੰਬਾਈ ਵਧਾਉਣ ਲਈ ਇਸ ’ਚ ਮਿਡਲ ਸੈਕਸ਼ਨ ਨੂੰ ਜੋੜਿਆ ਹੈ। ਇਰਫਾਨ ਨੇ ਇਸ ਕਾਰ ’ਚ ਸੁਜ਼ੂਕੀ ਦੇ ਓਰੀਜਿਨਲ ਪਾਰਟ ਲਗਾਏ ਹਨ, ਜਿਸ ’ਚ ਮਿਡਲ ਡੋਰ, ਰੂਫ, ਪਾਈਲਰਸ ਅਤੇ ਸੀਟ ਜਿਹੇ ਪਾਰਟਸ ਸ਼ਾਮਲ ਹਨ। ਉਨ੍ਹਾਂ ਨੇ ਇਸ ਸ਼ਾਨਦਾਰ ਕਾਰ ਨੂੰ ਤਿੰਨ ਮਹੀਨੇ ’ਚ ਤਿਆਰ ਕੀਤਾ ਹੈ। ਇਸ ਨੂੰ ਬਣਾਉਣ ’ਚ ਉਸ ਨੇ 5 ਲੱਖ ਪਾਕਿਸਤਾਨੀ ਰੁਪਏ ਮਤਲਬ ਲਗਭਗ 2.27 ਲੱਖ ਭਾਰਤੀ ਰੁਪਏ ਖ਼ਰਚ ਕੀਤੇ ਹਨ।
ਕਾਰ ’ਚ ਕੀ ਖ਼ਾਸ ਹੈ
ਵੈਗਨਆਰ ਤੋਂ ਲੈਮੋਜ਼ਿਨ ਬਣੀ ਇਸ ਕਾਰ ਦੀ ਕੁੱਲ ਲੰਬਾਈ 14.5 ਫੁੱਟ ਹੈ। ਇਸ ਦੇ ਮੱਧ ਭਾਗ ਦੀ ਲੰਬਾਈ 3 ਫੁੱਟ 7 ਇੰਚ ਹੈ। ਇਸ ਕਾਰ ’ਚ 6 ਲੋਕ ਆਰਾਮ ਨਾਲ ਬੈਠ ਸਕਦੇ ਹਨ। ਇਹ 500 ਕਿੱਲੋ ਭਾਰ ਤੱਕ ਚੁੱਕ ਸਕਦੀ ਹੈ। ਇਰਫਾਨ ਨੇ ਇਸ ’ਚ 660 ਸੀਸੀ ਦੀ ਆਟੋਮੈਟਿਕ ਟਰਾਂਸਮਿਸ਼ਨ ਵਾਲੇ ਇੰਜਣ ਦੀ ਵਰਤੋਂ ਕੀਤੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
Car loan Information:
Calculate Car Loan EMI