ਫੇਸਬੁੱਕ ਲਾਈਵ: ਨੋਜਵਾਨ ਨੇ ਗਲ ਲਾਈ ਮੌਤ
ਅੰਕਾਰਾ: ਅੱਜ-ਕੱਲ੍ਹ ਦੇ ਨੌਜਵਾਨਾਂ ਨੂੰ ਪਿਆਰ ਜਿੰਨਾਂ ਹੁੰਮ-ਹੁੰਮਾ ਕੇ ਹੁੰਦਾ ਹੈ, ਓਨੀਂ ਛੇਤੀ ਹੀ ਉਨ੍ਹਾਂ ਦੇ ਰਿਸ਼ਤਿਆਂ ਵਿਚ ਤਰੇੜਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਤੁਰਕੀ ਵਿਚ ਅਜਿਹੇ ਹੀ ਇਕ ਮਾਮਲੇ ਵਿਚ ਜਦੋਂ ਇਕ ਨੌਜਵਾਨ ਦਾ ਪਿਆਰ ਵਿਚ ਦਿਲ ਟੁੱਟਿਆ ਤਾਂ ਉਹ ਬਰਦਾਸ਼ਤ ਨਹੀਂ ਕਰ ਸਕਿਆ।
ਏਰਦੋਗਨ ਨੇ ਪਿਸਤੌਲ ਲੈ ਕੇ ਗੋਲੀ ਚਲਾਈ। ਪਹਿਲੀ ਵਾਰ ਜਦੋਂ ਉਸ ਨੇ ਪਿਸਤੌਲ ਦਾ ਟ੍ਰਿਗਰ ਦਬਾਇਆ ਤਾਂ ਪਿਸਤੌਲ ਦੇ ਲਾਕ ਹੋਣ ਦੇ ਕਾਰਨ ਉਹ ਬਚ ਗਿਆ ਪਰ ਉਸ ਨੇ ਦੁਬਾਰਾ ਪਿਸਤੌਲ ਨੂੰ ਲੋਡ ਕਰਕੇ ਆਪਣੀ ਛਾਤੀ 'ਤੇ ਗੋਲੀ ਮਾਰ ਲਈ। ਇਹ ਦਿਲ ਦਹਿਲਾਉਣ ਵਾਲੀ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਹੁਣ ਤੱਕ 60 ਲੱਖ ਵਾਰ ਦੇਖਿਆ ਜਾ ਚੁੱਕਾ ਹੈ।
22 ਸਾਲਾ ਇਸ ਨੌਜਵਾਨ ਏਰਦੋਗਨ ਕੇਰੇਨ ਦਾ ਆਪਣੀ ਪ੍ਰੇਮਿਕਾ ਨਾਲ ਬਰੇਕਅੱਪ ਹੋਇਆ ਤਾਂ ਉਸ ਨੇ ਫੇਸਬੁੱਕ 'ਤੇ ਲਾਈਵ ਖੁਦਖੁਸ਼ੀ ਕਰ ਲਈ। ਵੀਡੀਓ ਵਿਚ ਏਰਦੋਗਨ ਦਾ ਦੁੱਖ ਸਾਫ ਝਲਕ ਰਿਹਾ ਸੀ। ਉਸ ਨੇ ਵੀਡੀਓ ਵਿਚ ਪਹਿਲਾਂ ਖੁਦਕੁਸ਼ੀ ਦੀ ਧਮਕੀ ਦਿੱਤੀ। ਉਸ ਨੇ ਕਿਹਾ ਕਿ ਕਿਸੇ ਨੂੰ ਭਰੋਸਾ ਨਹੀਂ ਹੋ ਰਿਹਾ ਕਿ ਉਹ ਅਜਿਹਾ ਕਰ ਸਕਦਾ ਹੈ, ਇਸ ਲਈ ਹੁਣ ਉਹ ਮੌਤ ਨੂੰ ਗਲੇ ਲਗਾ ਕੇ ਦਿਖਾਏਗਾ।