ਨਵੀਂ ਦਿੱਲੀ: ਦੁਨੀਆ ਭਰ ਵਿੱਚ ਵੱਧ ਰਹੇ ਕੋਰੋਨਾਵਾਇਰਸ ਨੂੰ ਵੇਖਦੇ ਹੋਏ ਸਵਾਮੀ ਨਿਤਿਆਨੰਦ ਨੇ ਭਾਰਤੀਆਂ ਦੇ 'ਕੈਲਾਸਾ' ਆਉਣ 'ਤੇ ਪਾਬੰਦੀ ਲਾ ਦਿੱਤੀ ਹੈ। ਨਿਤਿਆਨੰਦ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਪੋਸਟ ਕੀਤਾ ਗਿਆ ਹੈ ਕਿ ਭਾਰਤ ਦੇ ਇਲਾਵਾ ਬ੍ਰਾਜ਼ੀਲ, ਯੂਰਪੀ ਸੰਘ ਤੇ ਮਲੇਸ਼ੀਆ ਦੇ ਲੋਕਾਂ ਤੇ ਵੀ ਇਹ ਰੋਕ ਲਾਈ ਗਈ ਹੈ।
ਇਹ ਵੀ ਪੜ੍ਹੋ: ਟ੍ਰੈਫ਼ਿਕ ਚਾਲਾਨ ਭਰਨ ਲਈ ਹੁਣ ਨਹੀਂ ਲਾਉਣੇ ਪੈਣਗੇ ਅਦਾਲਤਾਂ ਦੇ ਚੱਕਰ, ਘਰ ਬੈਠੇ ਇੰਝ ਹੋ ਸਕੇਗਾ ਭੁਗਤਾਨ
ਨਿਤਿਆਨੰਦ ਨੇ ਟਵੀਟ ਵਿੱਚ ਇਹ ਵੀ ਲਿਖਿਆ ਹੈ ਕਿ, "ਕੈਲਾਸਾ ਦੇ ਇਲਾਵਾ ਦੁਨਿਆ ਭਰ ਵਿੱਚ ਜਿੱਥ-ਜਿੱਥੇ ਨਿਤਿਆਨੰਦ ਦਾ ਆਸ਼ਰਮ ਹੈ, ਨੂੰ ਵੀ ਤਤਕਾਲ ਬੰਦ ਕਰ ਦਿੱਤਾ ਜਾਵੇ। ਆਸ਼ਰਮ ਵਿੱਚ ਭਗਤਾਂ ਦੇ ਆਉਣ ਦੀ ਬਿਲਕੁੱਲ ਵੀ ਇਜਾਜ਼ਤ ਨਹੀਂ ਹੋਏਗੀ।
ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ
ਕੀ ਹੈ 'ਕੈਲਾਸਾ'
2019 ਵਿੱਚ ਭਗੌੜੇ ਮੁਲਜ਼ਮ ਤੇ ਸਵੈ-ਐਲਾਨੇ ਭਗਵਾਨ ਨਿਤਿਆਨੰਦ ਨੇ ਆਪਣਾ ਦੇਸ਼ ‘ਕੈਲਾਸਾ’ ਹੋਣ ਦਾ ਦਾਅਵਾ ਕੀਤਾ ਸੀ। ਨਿਤਿਆਨੰਦ ਇੱਥੇ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਮੁਫਤ ਵੀਜ਼ਾ ਵੀ ਪ੍ਰਦਾਨ ਕਰਦਾ ਹੈ। ਹਾਲਾਂਕਿ ਕਿਸੇ ਨੇ ਅਜੇ ਨਿਤਿਆਨੰਦ ਦੇ ਸਵੈ-ਐਲਾਨੇ ਦੇਸ਼ ਦੀ ਸਹੀ ਜਗ੍ਹਾ ਬਾਰੇ ਸਪੱਸ਼ਟ ਨਹੀਂ ਕੀਤਾ, ਪਰ ਕੁਝ ਦਿਨ ਪਹਿਲਾਂ ਨਿਤਿਆਨੰਦ ਨੇ ਜਾਣਕਾਰੀ ਦਿੱਤੀ ਸੀ, ਕਿ ਕੈਲਾਸਾ ਆਉਣ ਲਈ ਨੂੰ ਆਸਟ੍ਰੇਲੀਆ ਤੋਂ ਉਡਾਣ ਲੈਣੀ ਪਵੇਗੀ।
ਇਹੀ ਨਹੀਂ, ਨਿਤਿਆਨੰਦ ਨੇ ਸੰਯੁਕਤ ਰਾਸ਼ਟਰ ਤੋਂ ਕੈਲਾਸਾ ਨੂੰ ਵੱਖਰਾ ਦੇਸ਼ ਐਲਾਨ ਕਰਨ ਦੀ ਅਪੀਲ ਵੀ ਕੀਤੀ ਹੈ। ਅਗਸਤ 2020 ਵਿੱਚ ਨਿਤਿਆਨੰਦ ਨੇ ਕੈਲਾਸਾ ਦਾ ਆਪਣਾ ਰਿਜ਼ਰਵ ਬੈਂਕ ਵੀ ਲਾਂਚ ਕੀਤਾ ਸੀ। ਟਾਪੂ ਦੀ ਸਰਕਾਰੀ ਕਰੰਸੀ ਕੈਲਾਸੀਅਨ ਡਾਲਰ ਐਲਾਨ ਕੀਤੀ ਗਈ ਸੀ। ਨਿਤਿਆਨੰਦ ਨੇ ਕੈਲਾਸਾ ਵਿੱਚ ਸਰਕਾਰ, ਮੰਤਰੀ, ਮੰਤਰਾਲੇ, ਬੈਂਕ, ਮਾਲ ਤੇ ਹੋਰ ਸਹੂਲਤਾਂ ਹੋਣ ਬਾਰੇ ਵੀ ਗੱਲ ਕਰ ਚੁੱਕੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ