Viral Video: ਅੱਗ ਅਤੇ ਪਾਣੀ ਇੱਕ ਦੂਜੇ ਦੇ ਵਿਰੋਧੀ ਹਨ। ਜੇਕਰ ਕਿਤੇ ਅੱਗ ਲੱਗੀ ਹੋਵੇ ਤਾਂ ਪਾਣੀ ਪਾ ਕੇ ਬੁਝਾਇਆ ਜਾ ਸਕਦਾ ਹੈ ਪਰ ਕੀ ਤੁਸੀਂ ਕਦੇ ਪਾਣੀ ਦੇ ਅੰਦਰ ਅੱਗ ਬਲਦੀ ਦੇਖੀ ਹੈ? ਤੁਸੀਂ ਕਹੋਗੇ ਕਿ ਅਜਿਹਾ ਸੰਭਵ ਨਹੀਂ ਹੈ ਪਰ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਪਾਣੀ ਵਿਚ ਅੱਗ ਬਲਦੀ ਦਿਖਾਈ ਦੇ ਰਹੀ ਹੈ ਅਤੇ ਉਹ ਵੀ ਇੰਝ ਜਾਪਦਾ ਹੈ ਜਿਵੇਂ ਪਾਣੀ ਉਬਲ ਰਿਹਾ ਹੋਵੇ। ਹੁਣ ਲੋਕ ਇਹ ਸੋਚ ਕੇ ਪ੍ਰੇਸ਼ਾਨ ਹਨ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਪਾਣੀ ਉਬਲਣ ਲੱਗੇ ਅਤੇ ਅੱਗ ਲੱਗ ਜਾਵੇ। ਇਹ ਦ੍ਰਿਸ਼ ਕਿਸੇ ਨੂੰ ਵੀ ਸੋਚਣ ਲਈ ਮਜਬੂਰ ਕਰ ਸਕਦਾ ਹੈ।
ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਇਹ ਇੱਕ ਛੱਪੜ ਦੀ ਤਰ੍ਹਾਂ ਹੈ, ਜਿਸ ਦੇ ਅੰਦਰ ਕਈ ਥਾਵਾਂ 'ਤੇ ਪਾਣੀ ਉਬਲਦਾ ਦਿਖਾਈ ਦੇ ਰਿਹਾ ਹੈ ਅਤੇ ਇੱਕ ਜਗ੍ਹਾ 'ਤੇ ਅੱਗ ਲੱਗ ਰਹੀ ਹੈ। ਇਸ ਅੱਗ ਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਇਹ ਕਦੇ ਬੁਝਣ ਵਾਲੀ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਦੱਖਣੀ ਅਫਰੀਕਾ ਦੀ ਵਾਲ ਨਦੀ ਦਾ ਨਜ਼ਾਰਾ ਹੈ, ਜਿਸ ਨੂੰ ਦੁਨੀਆ ਦੀਆਂ ਸਭ ਤੋਂ ਖਤਰਨਾਕ ਨਦੀਆਂ 'ਚ ਗਿਣਿਆ ਜਾਂਦਾ ਹੈ। ਪਿਛਲੇ ਹਫਤੇ ਹੀ ਨਦੀ 'ਚ ਅੱਗ ਲੱਗਣ ਦੀ ਇਹ ਘਟਨਾ ਦੇਖਣ ਨੂੰ ਮਿਲੀ ਸੀ, ਜਿਸ ਦੀ ਵੀਡੀਓ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ। ਹਾਲਾਂਕਿ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਣੀ ਦੇ ਅੰਦਰ ਇਹ ਅੱਗ ਮੀਥੇਨ ਗੈਸ ਕਾਰਨ ਲੱਗੀ ਹੈ। ਜਿੱਥੇ ਪਾਣੀ ਉਬਲ ਰਿਹਾ ਹੈ ਅਤੇ ਅੱਗ ਬਲ ਰਹੀ ਹੈ, ਉੱਥੇ ਮੀਥੇਨ ਗੈਸ ਲੀਕ ਹੋ ਰਹੀ ਹੈ। ਹਾਲਾਂਕਿ ਏਬੀਪੀ ਸਾਂਝਾ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਹੈ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ @gunsnrosesgirl3 ਨਾਮ ਦੀ ਆਈਡੀ ਨਾਲ ਸ਼ੇਅਰ ਕੀਤਾ ਗਿਆ ਹੈ। ਸਿਰਫ 12 ਸੈਕਿੰਡ ਦੇ ਇਸ ਵੀਡੀਓ ਨੂੰ ਹੁਣ ਤੱਕ 41 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ ਸੈਂਕੜੇ ਲੋਕ ਇਸ ਵੀਡੀਓ ਨੂੰ ਪਸੰਦ ਵੀ ਕਰ ਚੁੱਕੇ ਹਨ।
ਇਹ ਵੀ ਪੜ੍ਹੋ: Viral Video: ਬੱਦਲਾਂ ਦੇ ਉੱਪਰ ਮੁੰਡੇ-ਕੁੜੀਆਂ ਨੇ ਦਿਖਾਏ ਕਮਾਲ ਦੇ ਸਟੰਟ, ਦੇਖ ਕੇ ਕੰਬ ਜਾਵੋਗੇ
ਇਸ ਦੇ ਨਾਲ ਹੀ ਵੀਡੀਓ ਨੂੰ ਦੇਖ ਕੇ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਇੱਕ ਯੂਜ਼ਰ ਨੇ ਲਿਖਿਆ, 'ਇੰਝ ਲੱਗਦਾ ਹੈ ਜਿਵੇਂ ਟੇਸਲਾ ਦੀਆਂ ਬੈਟਰੀਆਂ ਪਾਣੀ ਦੇ ਹੇਠਾਂ ਸੜ ਰਹੀਆਂ ਹਨ', ਜਦਕਿ ਇੱਕ ਹੋਰ ਯੂਜ਼ਰ ਨੇ ਲਿਖਿਆ, 'ਪਾਣੀ ਦੇ ਹੇਠਾਂ ਮੀਥੇਨ ਕਿੱਥੋਂ ਆਈ? ਕੀ ਮੀਥੇਨ ਖੁੱਲ੍ਹੇ ਵਿੱਚ ਕਿਤੇ ਵੀ ਮੌਜੂਦ ਹੈ?' ਇਸੇ ਤਰ੍ਹਾਂ ਇੱਕ ਯੂਜ਼ਰ ਨੇ ਲਿਖਿਆ ਹੈ ਕਿ 'ਇਹ ਬਹੁਤ ਖ਼ਤਰਨਾਕ ਹੈ', ਜਦਕਿ ਦੂਜੇ ਨੇ ਲਿਖਿਆ ਹੈ ਕਿ 'ਇਹ ਬਿਲਕੁਲ ਵੀ ਸੱਚ ਨਹੀਂ ਲੱਗਦਾ'।
ਇਹ ਵੀ ਪੜ੍ਹੋ: Viral News: ਸਹੁਰੇ ਨੇ ਵਿਆਹ ਵਾਲੀ ਰਾਤ ਲਾੜੀ ਨੂੰ ਦਿੱਤੀ ਅਜਿਹੀ ਪੇਸ਼ਕਸ਼, ਪੈਸੇ ਲੈ ਅਤੇ...