Flight attendant tell what people do in private planes: ਤੁਸੀਂ ਫਿਲਮਾਂ ਜਾਂ ਹਕੀਕਤ ਵਿੱਚ ਵੀ ਦੇਖਿਆ ਹੋਵੇਗਾ ਕਿ ਵੱਡੀਆਂ ਹਸਤੀਆਂ ਪ੍ਰਾਈਵੇਟ ਜੈੱਟਾਂ ਵਿੱਚ ਸਫ਼ਰ ਕਰਦੀਆਂ ਹਨ। ਕੁਝ ਇਨ੍ਹਾਂ ਜਹਾਜ਼ਾਂ ਨੂੰ ਕਿਰਾਏ 'ਤੇ ਲੈਂਦੇ ਹਨ ਜਦੋਂਕਿ ਕੁਝ ਇਨ੍ਹਾਂ ਨੂੰ ਖਰੀਦ ਹੀ ਲੈਂਦੇ ਹਨ। ਯਾਤਰੀ ਜਹਾਜ਼ਾਂ ਦੇ ਉਲਟ, ਇੱਕ ਨਿੱਜੀ ਜੈੱਟ ਵਿੱਚ ਸਫ਼ਰ ਕਰਨ ਵਾਲਾ ਵਿਅਕਤੀ ਆਮ ਆਦਮੀ ਨਹੀਂ ਹੁੰਦਾ।
ਅਜਿਹੇ 'ਚ ਇਨ੍ਹਾਂ ਜਹਾਜ਼ਾਂ ਦੇ ਅੰਦਰ ਹੋਣ ਵਾਲੀਆਂ ਚੀਜ਼ਾਂ ਵੀ ਆਮ ਨਹੀਂ ਹੋ ਸਕਦੀਆਂ। ਹਾਲ ਹੀ 'ਚ ਇਕ ਏਅਰ ਹੋਸਟੈੱਸ (Air hostess reveals truth about private jet) ਨੇ ਪ੍ਰਾਈਵੇਟ ਜੈੱਟ ਜਹਾਜ਼ਾਂ ਦੀ ਸੱਚਾਈ ਦਾ ਖੁਲਾਸਾ ਕੀਤਾ ਹੈ ਕਿ ਪ੍ਰਾਈਵੇਟ ਜੈੱਟ 'ਚ ਸਫਰ ਕਰਨ ਵਾਲੇ ਲੋਕ ਕੀ ਕਰਦੇ ਹਨ ਤੇ ਫਲਾਈਟ ਅਟੈਂਡੈਂਟ (Flight attendant tell what people do in private planes) ਨੂੰ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਡੇਲੀ ਸਟਾਰ ਦੀ ਰਿਪੋਰਟ ਮੁਤਾਬਕ, ਇੱਕ ਫਲਾਈਟ ਅਟੈਂਡੈਂਟ ਨੇ ਹਾਲ ਹੀ 'ਚ ਐਕਸਪ੍ਰੈੱਸ ਨਿਊਜ਼ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ 'ਚ ਦੱਸਿਆ ਕਿ ਉਹ ਪ੍ਰਾਈਵੇਟ ਜੈੱਟ ਤੇ ਲਗਜ਼ਰੀ ਜਹਾਜ਼ਾਂ 'ਚ ਏਅਰ ਹੋਸਟੇਸ ਦੇ ਤੌਰ 'ਤੇ ਕੰਮ ਕਰਦੀ ਹੈ। ਨਾਂ ਨਾ ਛਾਪਣ ਦੀ ਸ਼ਰਤ ਉਤੇ ਏਅਰ ਹੋਸਟੈੱਸ ਨੇ ਕਈ ਅਜਿਹੀਆਂ ਗੱਲਾਂ ਦੱਸੀਆਂ, ਜੋ ਲੋਕਾਂ ਨੂੰ ਨਹੀਂ ਪਤਾ ਹੋਵੇਗਾ।
ਉਨ੍ਹਾਂ ਦੱਸਿਆ ਕਿ ਜਿਹੜੇ ਲੋਕ ਸਫ਼ਰ ਲਈ ਪ੍ਰਾਈਵੇਟ ਜੈੱਟ (What people do in private planes) ਬੁੱਕ ਕਰਵਾਉਂਦੇ ਹਨ, ਉਨ੍ਹਾਂ ਦੀ ਸਾਲਾਨਾ ਆਮਦਨ ਕਰੋੜਾਂ ਵਿੱਚ ਹੁੰਦੀ ਹੈ ਕਿਉਂਕਿ ਸਿਰਫ਼ ਲੰਡਨ ਤੋਂ ਗਲਾਸਗੋ ਤੱਕ ਕਿਰਾਏ 'ਤੇ ਪ੍ਰਾਈਵੇਟ ਜੈੱਟ (Rent of private jet) ਲੈਣ ਦਾ ਖਰਚਾ 13 ਲੱਖ ਰੁਪਏ ਤੋਂ ਵੱਧ ਹੁੰਦਾ ਹੈ।
ਔਰਤ ਨੇ ਦੱਸਿਆ ਕਿ ਕਈ ਵਾਰ ਉਸ ਨੂੰ ਬਹੁਤ ਅਜੀਬ ਲੋਕਾਂ ਨਾਲ ਸਫਰ ਕਰਨਾ ਪਿਆ ਹੈ। ਉਸ ਨੇ ਦੱਸਿਆ ਕਿ ਇੱਕ ਵਾਰ ਉਹ ਇੱਕ YouTuber ਨਾਲ ਯਾਤਰਾ ਕਰ ਰਹੀ ਸੀ ਤੇ ਹੈਰਾਨ ਸੀ ਕਿ ਇੱਕ YouTuber ਇੰਨੇ ਪੈਸੇ ਕਿਵੇਂ ਕਮਾ ਸਕਦਾ ਹੈ। ਇਸ ਤੋਂ ਇਲਾਵਾ ਔਰਤ ਨੇ ਦੱਸਿਆ ਕਿ ਉਹ ਇੱਕ ਵਾਰ ਇੱਕ ਯਾਤਰੀ ਤੇ ਉਸ ਦੀ ਪ੍ਰੇਮਿਕਾ ਨਾਲ ਅਮਰੀਕਾ ਵਿੱਚ ਯਾਤਰਾ ਕਰ ਰਹੀ ਸੀ। ਇਸ ਤੋਂ ਬਾਅਦ ਉਹ ਯੂਰਪ ਪਹੁੰਚੇ ਜਿੱਥੇ ਉਸ ਵਿਅਕਤੀ ਦੀ ਦੂਜੀ ਪ੍ਰੇਮਿਕਾ ਪਹੁੰਚੀ, ਜਿਸ ਨਾਲ ਉਸ ਨੇ ਯਾਤਰਾ ਕੀਤੀ ਸੀ।
ਔਰਤ ਨੇ ਦੱਸਿਆ ਕਿ ਲੋਕ ਪ੍ਰਾਈਵੇਟ ਜੈੱਟ 'ਚ ਉਨ੍ਹਾਂ ਦੇ ਸਾਥੀ ਨੂੰ ਵੀ ਧੋਖਾ ਦਿੰਦੇ ਹਨ। ਪਾਇਲਟ ਨੇ ਇਸ ਬਾਰੇ ਔਰਤ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ, ਨਹੀਂ ਤਾਂ ਉਹ ਪੁੱਛ ਲੈਂਦੀ ਕਿ ਪਹਿਲਾਂ ਵਾਲੀ ਲੜਕੀ ਕਿੱਥੇ ਹੈ। ਔਰਤ ਨੇ ਦੱਸਿਆ ਕਿ ਉਹ ਇਸ ਤੋਂ ਬਹੁਤ ਹੈਰਾਨ ਹੋਈ।
ਆਪਣੇ ਤਜ਼ਰਬੇ ਸਾਂਝੇ ਕਰਦਿਆਂ ਏਅਰ ਹੋਸਟੈਸ ਨੇ ਦੱਸਿਆ ਕਿ ਇੱਕ ਵਾਰ ਕੁਝ ਲੋਕ ਪ੍ਰਾਈਵੇਟ ਜੈੱਟ ਰਾਹੀਂ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਜਾ ਰਹੇ ਸਨ। ਅਜਿਹੇ 'ਚ ਉਨ੍ਹਾਂ ਨੂੰ ਸ਼ਰਾਬ ਪਰੋਸਣ ਲਈ ਕਿਹਾ। ਔਰਤ ਹੈਰਾਨ ਸੀ ਕਿਉਂਕਿ ਉਸ ਨੇ ਇਹ ਸੋਚ ਕੇ ਸ਼ਰਾਬ ਨਹੀਂ ਪਰੋਸੀ ਸੀ ਕਿ ਉਹ ਕਿਸੇ ਦੀ ਮੌਤ ਦੇ ਆਖਰੀ ਪਲਾਂ 'ਤੇ ਹਾਜ਼ਰ ਹੋਣ ਜਾ ਰਹੇ ਹਨ।
ਉਸ ਨੇ ਦੱਸਿਆ ਕਿ ਕਈ ਵਾਰ ਪ੍ਰੇਸ਼ਾਨ ਕਰਨ ਵਾਲੇ ਮੁਸਾਫਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਅਜੀਬੋ-ਗਰੀਬ ਹਰਕਤਾਂ ਵੀ ਕਰਦੇ ਹਨ ਪਰ ਆਮ ਤੌਰ 'ਤੇ ਲੋਕ ਪ੍ਰਾਈਵੇਟ ਜੈੱਟ ਰਾਹੀਂ ਪਾਰਟੀਆਂ ਜਾਂ ਮੀਟਿੰਗਾਂ ਆਦਿ ਲਈ ਜਾਂਦੇ ਹਨ ਜੋ ਚੰਗਾ ਵਿਵਹਾਰ ਕਰਦੇ ਹਨ।
Election Results 2024
(Source: ECI/ABP News/ABP Majha)
ਪ੍ਰਾਈਵੇਟ ਜੈੱਟ 'ਚ ਸਫ਼ਰ ਦੌਰਾਨ ਲੋਕ ਕੀ-ਕੀ ਕਰਦੇ? ਏਅਰ ਹੋਸਟੇਸ ਨੇ ਖੋਲ੍ਹਿਆ ਰਾਜ਼
ਏਬੀਪੀ ਸਾਂਝਾ
Updated at:
27 Apr 2022 03:33 PM (IST)
ਤੁਸੀਂ ਫਿਲਮਾਂ ਜਾਂ ਹਕੀਕਤ ਵਿੱਚ ਵੀ ਦੇਖਿਆ ਹੋਵੇਗਾ ਕਿ ਵੱਡੀਆਂ ਹਸਤੀਆਂ ਪ੍ਰਾਈਵੇਟ ਜੈੱਟਾਂ ਵਿੱਚ ਸਫ਼ਰ ਕਰਦੀਆਂ ਹਨ।
ਸੰਕੇਤਕ ਤਸਵੀਰ
NEXT
PREV
Published at:
27 Apr 2022 03:33 PM (IST)
- - - - - - - - - Advertisement - - - - - - - - -