Richest Persons 2023: ਦੁਨੀਆ ਭਰ ਵਿੱਚ ਅਰਬਪਤੀਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਇਸ ਵਾਧੇ ਦਾ ਸਕਾਰਾਤਮਕ ਅਸਰ ਭਾਰਤ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਫੋਰਬਸ ਅਰਬਪਤੀਆਂ ਦੀ ਸੂਚੀ 2023 ਦੇ ਅਨੁਸਾਰ, ਦੁਨੀਆ ਦੇ ਚੋਟੀ ਦੇ 10 ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਟੇਸਲਾ ਦੇ ਸੀਈਓ ਐਲੋਨ ਮਸਕ ਪਹਿਲੇ ਸਥਾਨ 'ਤੇ ਹਨ।


ਦੂਜੇ ਸਥਾਨ 'ਤੇ ਫਰਾਂਸ ਦੇ ਬਰਨਾਰਡ ਅਰਨੌਲਟ ਤੇ ਉਨ੍ਹਾਂ ਦਾ ਪਰਿਵਾਰ ਹੈ, ਜਦਕਿ ਤੀਜੇ ਸਥਾਨ 'ਤੇ ਜੈਫ ਬੇਜੋਸ ਹਨ। ਇਹ ਸੂਚੀ ਦਰਸਾ ਰਹੀ ਹੈ ਕਿ ਅਮਰੀਕਾ ਦਾ ਦੁਨੀਆ ਵਿੱਚ ਪੈਸੇ ਪੱਖੋਂ ਬਹੁਤ ਦਬਦਬਾ ਹੈ। ਇਸ ਸੂਚੀ ਵਿੱਚ ਅਮਰੀਕਾ ਦੇ 8 ਅਰਬਪਤੀ ਹਨ। ਇਸ ਤੋਂ ਇਲਾਵਾ ਫਰਾਂਸ ਤੇ ਮੈਕਸੀਕੋ ਦੇ ਇੱਕ-ਇੱਕ ਅਰਬਪਤੀ ਵੀ ਸ਼ਾਮਲ ਹਨ। ਇਨ੍ਹਾਂ ਸਾਰੇ ਅਮੀਰ ਲੋਕਾਂ ਦੀ ਦੌਲਤ ਕਈ ਦੇਸ਼ਾਂ ਦੇ ਜੀਡੀਪੀ ਤੋਂ ਵੀ ਵੱਧ ਹੈ।


 


ਦੁਨੀਆ ਦਾ ਸਭ ਤੋਂ ਅਮੀਰ ਅਰਬਪਤੀ


1. ਐਲੋਨ ਮਸਕ - ਉਨ੍ਹਾਂ ਦੀ ਕੁੱਲ ਜਾਇਦਾਦ 234.1 ਬਿਲੀਅਨ ਡਾਲਰ (19,20,723 ਕਰੋੜ) ਹੈ। ਉਹ ਟੇਸਲਾ ਤੇ ਸਪੇਸਐਕਸ ਵਰਗੀਆਂ ਕਈ ਵੱਡੀਆਂ ਕੰਪਨੀਆਂ ਦੇ ਸੀਈਓ ਹਨ। ਉਹ ਵਰਤਮਾਨ ਵਿੱਚ ਟੇਸਲਾ ਵਿੱਚ 23% ਹਿੱਸੇਦਾਰੀ ਰੱਖਦਾ ਹੈ।


2. ਬਰਨਾਰਡ ਅਰਨੌਲਟ ਤੇ ਪਰਿਵਾਰ - ਉਹ ਦੂਜੇ ਸਭ ਤੋਂ ਅਮੀਰ ਵਿਅਕਤੀ ਹਨ। ਉਹ ਦੁਨੀਆ ਦੀ ਸਭ ਤੋਂ ਵੱਡੀ ਲਗਜ਼ਰੀ ਸਮਾਨ ਕੰਪਨੀ, LVMH ਦੇ ਸੀਈਓ ਤੇ ਚੇਅਰਮੈਨ ਵਜੋਂ ਜਾਣੇ ਜਾਂਦੇ ਹਨ। ਇਹ ਕੰਪਨੀ ਲਗਪਗ 70 ਪ੍ਰਮੁੱਖ ਫੈਸ਼ਨ ਤੇ ਸੁੰਦਰਤਾ ਬ੍ਰਾਂਡਾਂ ਦਾ ਸੰਚਾਲਨ ਕਰਦੀ ਹੈ। ਅਰਨੋਲਡ ਤੇ ਉਸ ਦੇ ਪਰਿਵਾਰ ਦੀ ਕੁੱਲ ਜਾਇਦਾਦ 230.3 ਬਿਲੀਅਨ ਡਾਲਰ (18,89,545 ਕਰੋੜ) ਹੈ।


3. ਜੈਫ ਬੇਜੋਸ - ਉਨ੍ਹਾਂ ਦੀ ਕੁੱਲ ਜਾਇਦਾਦ 151.7 ਬਿਲੀਅਨ ਡਾਲਰ ਯਾਨੀ ਲਗਪਗ 12,44,655 ਕਰੋੜ ਰੁਪਏ ਹੈ। ਜੈਫ ਬੇਜੋਸ ਦੀ ਉਮਰ 59 ਸਾਲ ਹੈ।


4. ਲੈਰੀ ਐਲੀਸਨ - ਉਨ੍ਹਾਂ ਦੀ ਕੁੱਲ ਜਾਇਦਾਦ $146.3 ਬਿਲੀਅਨ (12,00,349 ਕਰੋੜ) ਹੈ। ਉਹ 78 ਸਾਲ ਦੇ ਹਨ।


5. ਬਿਲ ਗੇਟਸ, 6. ਵਾਰੇਨ ਬਫੇਟ, 7. ਸਟੀਵ ਬਾਲਮਰ, 8. ਲੈਰੀ ਪੇਜ, 9. ਕਾਰਲੋਸ ਸਲਿਮ ਹੇਲੂ, ਤੇ 10. ਮਾਰਕ ਜ਼ੁਕਰਬਰਗ ਵੀ ਇਸ ਸੂਚੀ ਵਿੱਚ ਸ਼ਾਮਲ ਹਨ।


ਇਹ ਵੀ ਪੜ੍ਹੋ: Weird News: 34 ਸਾਲ ਦੀ ਹਸੀਨਾ ਦੀ ਅਨੋਖੀ ਪੇਸ਼ਕਸ਼, ਮੇਰੇ ਲਈ ਪਤੀ ਲੱਭੋ, ਪਾਓ 4 ਲੱਖ ਦਾ ਇਨਾਮ


ਕਈ ਦੇਸ਼ ਖਰੀਦ ਸਕਦੇ


ਇਨ੍ਹਾਂ ਅਰਬਪਤੀਆਂ ਦੀ ਦੌਲਤ ਬੇਅੰਤ ਹੈ ਤੇ ਕਈ ਦੇਸ਼ਾਂ ਦੀ ਜੀਡੀਪੀ ਤੋਂ ਵੀ ਵੱਧ ਹੈ। ਵੀਅਤਨਾਮ, ਪੁਰਤਗਾਲ, ਰੋਮਾਨੀਆ, ਪੇਰੂ, ਨਿਊਜ਼ੀਲੈਂਡ, ਇਰਾਕ, ਅਲਜੀਰੀਆ, ਕਤਰ, ਯੂਕਰੇਨ ਤੇ ਨੇਪਾਲ ਸਮੇਤ ਬਹੁਤ ਸਾਰੇ ਦੇਸ਼ ਹਨ, ਜਿਨ੍ਹਾਂ ਦੀ ਜੀਡੀਪੀ $ 230 ਬਿਲੀਅਨ ਤੋਂ ਘੱਟ ਹੈ। ਤੁਸੀਂ ਇਨ੍ਹਾਂ ਅਰਬਪਤੀਆਂ ਦੀ ਦੌਲਤ ਦਾ ਅੰਦਾਜ਼ਾ ਇਸ ਗੱਲ ਤੋਂ ਲਾ ਸਕਦੇ ਹੋ ਕਿ ਉਹ ਇਨ੍ਹਾਂ ਦੇਸ਼ਾਂ ਨੂੰ ਵੀ ਖਰੀਦ ਸਕਦੇ ਹਨ।


ਇਹ ਵੀ ਪੜ੍ਹੋ: PRTC ਦੀ ਲਾਪਤਾ ਬੱਸ ਹੋਈ ਹਾਦਸੇ ਦਾ ਸ਼ਿਕਾਰ, ਬਿਆਸ ਦਰਿਆ ਵਿੱਚ ਡਿੱਗੀ ਮਿਲੀ, ਕੰਡਕਟਰ ਤੇ ਡਰਾਇਵਰ ਨਾਲ ਦੇਖੋ ਵੀ ਵਾਪਰਿਆ