ਦੇਹਰਾਦੂਨ : ਕਾਰਡ ਦੇ ਕੇ ਵਿਆਹ 'ਚ ਬੁਲਾਉਣ ਦੇ ਬਾਵਜੂਦ ਬਾਰਾਤ 'ਚ ਨਾ ਲਿਜਾਣ 'ਤੇ ਇਕ ਦੋਸਤ ਨੇ ਦੂਜੇ ਦੋਸਤ 'ਤੇ 50 ਲੱਖ ਰੁਪਏ ਦਾ ਦਾਅਵਾ ਠੋਕ ਦਿੱਤਾ ਹੈ। ਸੁਣਨ 'ਚ ਇਹ ਗੱਲ ਅਜੀਬ ਜ਼ਰੂਰ ਹੈ ਪਰ ਇਹ ਸੌ ਫੀਸਦੀ ਸੱਚ ਹੈ। ਆਰੋਪ ਹੈ ਕਿ ਲਾੜਾ ਕਾਰਡ ਵਿੱਚ ਦਿੱਤੇ ਸਮੇਂ ਤੋਂ ਪਹਿਲਾਂ ਹੀ ਬਾਰਾਤ ਲੈ ਕੇ ਚਲਾ ਗਿਆ। ਜਦੋਂ ਦੋਸਤ ਅਤੇ ਹੋਰ ਬਾਰਾਤੀ ਤਿਆਰ ਹੋ ਕੇ ਪਹੁੰਚੇ ਤਾਂ ਬਾਰਾਤ ਨਿਕਲ ਚੁੱਕੀ ਸੀ।


 

ਜਦੋਂ ਦੋਸਤ ਨੇ ਲਾੜੇ ਨਾਲ ਫੋਨ 'ਤੇ ਗੱਲ ਕੀਤੀ ਤਾਂ ਉਸ ਨੇ ਆਪਣੀ ਗਲਤੀ ਮੰਨਣ ਦੀ ਬਜਾਏ ਵਾਪਸ ਚਲੇ ਜਾਣ ਲਈ ਕਿਹਾ। ਇਸ ਤੋਂ ਬਾਅਦ ਮੌਕੇ 'ਤੇ ਖੜ੍ਹੇ ਬਾਰਾਤੀਆਂ ਨੇ ਵਿਆਹ ਦੇ ਕਾਰਡ ਵੰਡਣ ਵਾਲੇ ਦੋਸਤ ਨੂੰ ਖਰੀਆਂ -ਖਰੀਆਂ ਸੁਣਾਈਆਂ। ਲੋਕਾਂ ਦੀ ਖਰੀ -ਖੋਟੀ ਦੋਸਤ ਦੇ ਦਿਲ 'ਤੇ ਲੱਗ ਗਈ।  ਉਸ ਨੂੰ ਮਾਨਸਿਕ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ।

 

ਦੋਸਤ ਦੇ ਵਿਵਹਾਰ ਅਤੇ ਲੋਕਾਂ ਦੀ ਮਾਨਸਿਕ ਪਰੇਸ਼ਾਨੀ ਤੋਂ ਦੁਖੀ ਦੋਸਤ ਨੇ ਆਪਣੇ ਵਕੀਲ ਅਰੁਣ ਭਦੌਰੀਆ ਰਾਹੀਂ ਲਾੜੇ ਨੂੰ ਨੋਟਿਸ ਭੇਜ ਕੇ ਤਿੰਨ ਦਿਨਾਂ ਅੰਦਰ ਮੁਆਫ਼ੀ ਮੰਗਣ ਅਤੇ 50 ਲੱਖ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਹੈ। ਅਜਿਹਾ ਨਾ ਕਰਨ ’ਤੇ ਅਦਾਲਤ ਵਿੱਚ ਕੇਸ ਦਾਇਰ ਕਰਨ ਦੀ ਧਮਕੀ ਦਿੱਤੀ ਹੈ।

 

ਐਡਵੋਕੇਟ ਅਰੁਣ ਕੁਮਾਰ ਭਦੌਰੀਆ ਨੇ ਦੱਸਿਆ ਕਿ ਰਵੀ ਪੁੱਤਰ ਵਰਿੰਦਰ ਵਾਸੀ ਆਰਾਧਿਆ ਕਲੋਨੀ ਬਹਾਦਰਾਬਾਦ ਦਾ ਵਿਆਹ ਅੰਜੂ ਧਾਮਪੁਰ ਜ਼ਿਲ੍ਹਾ ਬਿਜਨੌਰ ਨਾਲ 23 ਜੂਨ 2022 ਨੂੰ ਹੋਣਾ ਤੈਅ ਸੀ। ਲਾੜੇ ਰਵੀ ਨੇ ਆਪਣੇ ਦੋਸਤ ਚੰਦਰਸ਼ੇਖਰ ਪੁੱਤਰ ਮਰਹੂਮ ਮੁਸਾਦਿਲਾਲ ਵਾਸੀ ਦੇਵਨਗਰ ਕਾਂਖਲ ਨੂੰ ਲਿਸਟ ਬਣਾ ਕੇ ਦਿੱਤੀ ਕਿ ਉਹ ਵਿਆਹ ਦੇ ਕਾਰਡ ਵੰਡੇਗਾ।

 

ਰਵੀ ਦੇ ਕਹਿਣ 'ਤੇ ਚੰਦਰਸ਼ੇਖਰ ਨੇ ਮੋਨਾ, ਕਾਕਾ, ਸੋਨੂੰ, ਕਨ੍ਹਈਆ, ਛੋਟੂ, ਆਕਾਸ਼ ਆਦਿ ਇਨ੍ਹਾਂ ਸਾਰੇ ਲੋਕਾਂ ਨੂੰ ਕਾਰਡ ਵੰਡੇ ਅਤੇ ਉਨ੍ਹਾਂ ਨੂੰ 23 ਜੂਨ 2022 ਨੂੰ ਸ਼ਾਮ 5:00 ਵਜੇ ਵਿਆਹ ਵਿਚ ਪਹੁੰਚਣ ਲਈ ਕਿਹਾ ਸੀ। ਚੰਦਰਸ਼ੇਖਰ ਦੇ ਨਾਲ ਸਾਰੇ ਲੋਕ ਸ਼ਾਮ 4:50 'ਤੇ ਨਿਰਧਾਰਤ ਸਥਾਨ 'ਤੇ ਪਹੁੰਚੇ ਪਰ ਉਥੇ ਜਾ ਕੇ ਪਤਾ ਲੱਗਾ ਕਿ ਬਾਰਾਤ ਰਵਾਨਾ ਹੋ ਚੁੱਕੀ ਹੈ।

 

ਜਿਸ 'ਤੇ ਚੰਦਰਸ਼ੇਖਰ ਨੇ ਰਵੀ ਤੋਂ ਜਾਣਕਾਰੀ ਲਈ ਤਾਂ ਰਵੀ ਨੇ ਕਿਹਾ ਕਿ ਅਸੀਂ ਲੋਕ ਜਾ ਚੁੱਕੇ ਹਾਂ ਅਤੇ ਤੁਸੀਂ ਲੋਕ ਵਾਪਸ ਚਲੇ ਜਾਓ। ਚੰਦਰਸ਼ੇਖਰ ਦਾ ਕਹਿਣਾ ਹੈ ਕਿ ਉਸ ਦੇ ਕਹਿਣ 'ਤੇ ਜੋ ਲੋਕ ਵਿਆਹ 'ਚ ਸ਼ਾਮਲ ਹੋਣ ਲਈ ਆਏ ਸੀ , ਉਨ੍ਹਾਂ ਸਾਰੇ ਲੋਕਾਂ ਨੂੰ ਦੁੱਖ ਪਹੁੰਚਿਆ ਅਤੇ ਇਨ੍ਹਾਂ ਸਾਰਿਆਂ ਨੇ ਚੰਦਰਸ਼ੇਖਰ ਨੂੰ ਬਹੁਤ ਜ਼ਿਆਦਾ ਮਾਨਸਿਕ ਦੁੱਖ ਪਹੁੰਚਾਇਆ।

 

ਆਰੋਪ ਹੈ ਕਿ ਉਸ ਨੇ ਚੰਦਰਸ਼ੇਖਰ ਦੀ ਛਵੀ ਨੂੰ ਖ਼ਰਾਬ ਕੀਤਾ। ਇਸ ਸਬੰਧੀ ਚੰਦਰਸ਼ੇਖਰ ਨੇ ਰਵੀ ਨੂੰ ਫੋਨ 'ਤੇ ਵੀ ਮਾਣਹਾਨੀ ਦੀ ਜਾਣਕਾਰੀ ਦਿੱਤੀ ਪਰ ਉਸ ਨੇ ਨਾ ਤਾਂ ਕੋਈ ਅਫਸੋਸ ਪ੍ਰਗਟਾਇਆ ਅਤੇ ਨਾ ਹੀ ਮੁਆਫੀ ਮੰਗੀ। ਚੰਦਰਸ਼ੇਖਰ ਨੇ ਆਪਣੇ ਵਕੀਲ ਅਰੁਣ ਭਦੌਰੀਆ ਰਾਹੀਂ ਰਵੀ ਨੂੰ ਮਾਣਹਾਨੀ ਲਈ ਜਨਤਕ ਤੌਰ 'ਤੇ ਮੁਆਫੀ ਮੰਗਣ ਅਤੇ ਤਿੰਨ ਦਿਨਾਂ ਦੇ ਅੰਦਰ 50 ਲੱਖ ਹਰਜਾਨੇ ਦਾ ਭੁਗਤਾਨ ਕਰਨ ਲਈ ਕਾਨੂੰਨੀ ਨੋਟਿਸ ਭੇਜਿਆ ਹੈ।

 

ਇਹ ਵੀ ਪੜ੍ਹੋ :