Viral Dance Video: ਭਾਰਤੀ ਲੋਕਾਂ ਦਾ ਕੋਈ ਵੀ ਸਮਾਗਮ ਡਾਂਸ ਤੋਂ ਬਿਨਾਂ ਅਧੂਰਾ ਲੱਗਦਾ ਹੈ। ਵਿਆਹ-ਸ਼ਾਦੀਆਂ ਅਤੇ ਪਾਰਟੀਆਂ, ਛੋਟੇ-ਛੋਟੇ ਫੰਕਸ਼ਨਾਂ 'ਚ ਵੀ ਲੋਕ ਦਿਲ ਖੋਲ੍ਹ ਕੇ ਨੱਚਦੇ ਨਜ਼ਰ ਆਉਂਦੇ ਹਨ। ਇਹ ਅਜਿਹੇ ਮੌਕੇ ਹੁੰਦੇ ਹਨ ਕਿ ਕਈ ਵਾਰ ਸ਼ਰਮ ਨੂੰ ਪਾਸੇ ਰੱਖ ਕੇ, ਲੋਕ ਆਪਣੇ ਪਲਾਂ ਦਾ ਖੂਬ ਆਨੰਦ ਮਾਣਦੇ ਹਨ। ਆਨਲਾਈਨ ਅਜਿਹੇ ਹਜ਼ਾਰਾਂ ਵੀਡੀਓਜ਼ ਹਨ, ਜਿਨ੍ਹਾਂ 'ਚ ਲੋਕਾਂ ਨੇ ਆਪਣੀ ਉਮਰ ਨੂੰ ਪਿੱਛੇ ਛੱਡ ਕੇ ਆਪਣੇ ਸ਼ਾਨਦਾਰ ਡਾਂਸ ਮੂਵ ਦਿਖਾਏ ਹਨ ਤਾਂ ਵੀਡੀਓ 'ਚ ਨਜ਼ਰ ਆਉਣ ਵਾਲੇ ਦੋਸਤ ਕਿਉਂ ਪਿੱਛੇ ਰਹਿਣਗੇ। ਇਹ ਸਾਰੇ ਦੋਸਤ ਦੁਪੱਟੇ ਨਾਲ ਮਨਮੋਹਕ ਅੰਦਾਜ਼ ਵਿੱਚ ਗਰੁੱਪ ਡਾਂਸ ਕਰਦੇ ਹੋਏ ਵੀਡੀਓ ਵਿੱਚ ਕੈਦ ਹੋਏ ਹਨ।


ਇੰਸਟਾਗ੍ਰਾਮ 'ਤੇ ਵਾਇਰਲ ਹੋ ਰਹੇ ਇਸ ਡਾਂਸ ਵੀਡੀਓ 'ਚ ਕੁਝ ਦੋਸਤ ਆਪਣੇ ਡਾਂਸ ਪ੍ਰਦਰਸ਼ਨ ਨਾਲ ਸਟੇਜ ਨੂੰ ਅੱਗ ਲਗਾ ਰਹੇ ਹਨ। ਇਨ੍ਹਾਂ ਸਾਰਿਆਂ ਦਾ ਡਾਂਸ ਕਰਨ ਦਾ ਅੰਦਾਜ਼ ਇੰਨਾ ਦਿਲਚਸਪ ਹੈ ਕਿ ਕੋਈ ਵੀ ਉਨ੍ਹਾਂ ਦੇ ਡਾਂਸ ਮੂਵ ਦਾ ਦੀਵਾਨਾ ਹੋ ਜਾਵੇਗਾ। ਇਨ੍ਹਾਂ ਸਾਰੇ ਦੋਸਤਾਂ ਨੇ ਆਪਣੇ ਸਿਰ ਨੂੰ ਦੁਪੱਟੇ ਨਾਲ ਢੱਕਿਆ ਹੋਇਆ ਹੈ ਅਤੇ ਪ੍ਰਸਿੱਧ ਟ੍ਰੈਂਡਿੰਗ ਗੀਤ "ਤਿਤਲੀਆਂ ਵਰਗਾ" 'ਤੇ ਬਹੁਤ ਹੀ ਮਜ਼ੇਦਾਰ ਡਾਂਸ ਕਰ ਰਹੇ ਹਨ।



ਵੀਡੀਓ ਨੂੰ ਹਜ਼ਾਰਾਂ ਲਾਈਕਸ ਮਿਲੇ ਹਨ- ਇਸ ਦਿਲਚਸਪ ਡਾਂਸ ਵੀਡੀਓ ਨੂੰ "thedanceworldwedding" ਨਾਮ ਦੀ ਇੰਸਟਾਗ੍ਰਾਮ ਆਈਡੀ 'ਤੇ ਸ਼ੇਅਰ ਕੀਤਾ ਗਿਆ ਹੈ। ਜਿਸ ਦੇ ਨਾਲ ਦਿੱਤੇ ਕੈਪਸ਼ਨ 'ਚ ਲਿਖਿਆ ਹੈ, ''ਤੁਹਾਡੇ ਦੋਸਤ ਲਈ ਫੰਕਸ਼ਨ 'ਤੇ ਪਰਫਾਰਮ ਕਰਨ ਲਈ ਪਰਫੈਕਟ ਗੀਤ''। ਇਹ ਵੀਡੀਓ ਸੱਚਮੁੱਚ ਇੰਨੀ ਦਿਲਚਸਪ ਅਤੇ ਮਜ਼ੇਦਾਰ ਹੈ ਕਿ ਤੁਸੀਂ ਵੀ ਇਸ ਨੂੰ ਆਪਣੇ ਦੋਸਤਾਂ ਨਾਲ ਸਾਂਝਾ ਕੀਤੇ ਬਿਨਾਂ ਨਹੀਂ ਰਹਿ ਸਕੋਗੇ। ਵੀਡੀਓ 'ਚ ਇਨ੍ਹਾਂ ਸਾਰੇ ਦੋਸਤਾਂ ਦਾ ਅੰਦਾਜ਼ ਇੱਕ ਤੋਂ ਵਧ ਕੇ ਇੱਕ ਹੈ। ਇਹੀ ਕਾਰਨ ਹੈ ਕਿ ਇਸ ਵੀਡੀਓ ਨੂੰ ਹੁਣ ਤੱਕ 61.1 ਹਜ਼ਾਰ ਯੂਜ਼ਰਸ ਨੇ ਪਸੰਦ ਕੀਤਾ ਹੈ ਅਤੇ ਇਸ ਵੀਡੀਓ 'ਤੇ 218 ਕੁਮੈਂਟਸ ਵੀ ਆ ਚੁੱਕੇ ਹਨ।


ਇਹ ਵੀ ਪੜ੍ਹੋ: Amazing Video: 80 ਸਾਲਾ ਦਾਦੀ ਨੇ ਹੱਥ ਵਿੱਚ ਤਿਰੰਗਾ ਲੈ ਕੇ ਸਾੜੀ ਪਾ ਕੇ ਲਗਾਈ ਦੌੜ, ਲੋਕਾਂ ਨੇ ਕਿਹਾ-ਮਾਤਾ ਮਾਣ ਹੈ!


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Viral Video: ਸੋਫੇ-ਟੀਵੀ ਦੇ ਨਾਲ ਹਵਾ ਵਿੱਚ ਉੱਡ ਗਿਆ ਵਿਅਕਤੀ, ਲੱਤਾਂ ਫੈਲਾ ਕੇ ਕੀਤੀ ਨਾਸ਼ਤਾ! ਦੇਖੋ ਵੀਡੀਓ