ਡੱਲ ਝੀਲ ਦਾ ਪਾਣੀ ਬਣਿਆ ਬਰਫ
ਇਸ ਦੇ ਨਾਲ ਹੀ ਕਸ਼ਮੀਰ ਘਾਟੀ ਦਾ ਗੇਟਵੇ ਅਖਵਾਉਣ ਵਾਲੇ ਕਾਜੀਗੁੰਡ ਵਿਚ ਪਾਰਾ -4.4 ਡਿਗਰੀ ਸੈਲਸੀਅਸ ਅਤੇ ਕੁਪਵਾੜਾ ਸੈਕਟਰ ਵਿਚ ਤਾਪਮਾਨ -4.8 ਡਿਗਰੀ ਸੈਲਸੀਅਸ ਦਰਜ਼ ਕੀਤਾ ਗਿਆ।
ਘਾਟੀ ਵਿਚ ਸਰਦ ਮੋਸਮ ਦੇ ਕਾਰਨ ਪਾਣੀ ਦੀ ਸਪਲਾਈ ਕਰਨ ਵਾਲੀਆਂ ਪਾਇਪਾ ਵਿਚ ਪਾਣੀ ਜੰਮ ਗਿਆ ਹੈ। ਲੇਹ ਵਿਚ ਦਿਨ ਅਤੇ ਰਾਤ ਕਾਫੀ ਸਰਦ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਅਮਰਨਾਥ ਯਾਤਰਾ ਦੇ ਬੇਸ ਕੈਂਪ ਪਹਿਲਗਾਮ ਵਿਚ ਤਾਪਮਾਨ -6.3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
ਸੋਮਵਾਰ ਦੀ ਰਾਤ ਕਾਫੀ ਸਰਦ ਭਰੀ ਮਹਿਸੂਸ ਕੀਤੀ ਗਈ। ਦੇਖਿਆ ਜਾਵੇ ਤਾਂ ਸ਼ੀਤ ਲਹਿਰ ਦਾ ਸਰਦ ਮੋਸਮ ਘਾਟੀ ਵਿਚ ਟੂਰਿਸਟਾਂ ਦੇ ਲਈ ਬਹੁਤ ਖਾਸ ਹੁੰਦਾ ਹੈ ਅਤੇ ਘਾਟੀ ਵਿਚ ਵਿੰਟਰ ਸੀਜ਼ਨ ਦੇ ਇਸ ਹਿੱਸੇ ਨੂੰ ‘ਚਿੱਲੇਈ ਕਲਾਨ’ ਕਿਹਾ ਜਾਂਦਾ ਹੈ।
ਜੰਮੂ-ਕਸ਼ਮੀਰ ਵਿਚ ਸ਼ੀਤ ਲਹਿਰ ਨੇ ਆਪਣਾ ਅਸਰ ਦਿਖਾਣਾ ਸ਼ੁਰੂ ਕਰ ਦਿੱਤਾ ਹੈ। ਮੋਸਮ ਵਿਭਾਗ ਵਲੋਂ ਜਾਰੀ ਰਿਕਾਰਡ ਵਿਚ ਸ੍ਰੀਨਗਰ ਦਾ ਤਾਪਮਾਨ -5.5 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਲੇਹ ਵਿਚ ਤਾਪਮਾਨ -14 ਡਿਗਰੀ ਸੈਲਸੀਅਸ ਮਾਪਿਆ ਗਿਆ। ਸ੍ਰੀਨਗਰ ਵਿਚ ਟੂਰਿਸਟਾਂ ਦੀ ਸੱਭ ਤੋਂ ਖਾਸ ਜਗ੍ਹਾ ਡੱਲ ਝੀਲ ਵੀ ਪੂਰੀ ਤਰ੍ਹਾਂ ਨਾਲ ਜੰਮ ਚੁੱਕੀ ਹੈ।