ਇਸ ਫਾਨੀ ਸੰਸਾਰ ਤੋਂ ਹਰ ਕਿਸੇ ਨੂੰ ਇੱਕ ਨਾ ਇੱਕ ਦਿਨ ਰੁਖਸਤ ਹੋਣ ਹੈ ਯਾਨੀਕਿ ਮੌਤ ਆਉਣ ਪੱਕਾ ਹੈ। ਪਰ ਕੋਈ ਵੀ ਇਸ ਰੰਗਲੀ ਦੁਨੀਆ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦਾ ਹੈ। ਇੱਕ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਭਵਿੱਖ ਵਿੱਚ ਦੁਬਾਰਾ ਜ਼ਿੰਦਗੀ ਦੇਣਗੇ। ਜੀ ਹਾਂ ਜਰਮਨੀ ਦੀ ਇੱਕ ਸਟਾਰਟਅੱਪ ਕੰਪਨੀ ਨੇ ਮੌਤ ਨੂੰ ਹਰਾਉਣ ਦਾ ਇੱਕ ਬਹੁਤ ਹੀ ਅਜੀਬ ਤੇ ਅਨੋਖਾ ਤਰੀਕਾ ਲੱਭਿਆ ਹੈ। ਇਹ ਕੰਪਨੀ 'ਕ੍ਰਾਇਓ-ਪ੍ਰਿਜ਼ਰਵੇਸ਼ਨ ਸਰਵਿਸ' ਦੇ ਰਹੀ ਹੈ, ਜਿਸਦੇ ਤਹਿਤ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਵਿੱਖ ਵਿੱਚ ਜਦੋਂ ਤਕਨਾਲੋਜੀ ਹੋਰ ਅੱਗੇ ਵਧੇਗੀ, ਤਾਂ ਇਹ ਜੰਮੀਆਂ ਹੋਈਆਂ ਲਾਸ਼ਾਂ ਨੂੰ ਦੁਬਾਰਾ ਜਿੰਦਗੀ ਮਿਲ ਸਕੇਗੀ।
ਜਾਣੋ ਕੀ ਹੈ ਇਹ ਪ੍ਰੀਕਿਰਿਆ ਅਤੇ ਕਿੰਨਾ ਆਉਂਦਾ ਖਰਚਾ
'ਟੂਮਾਰੋ ਬਾਇਓ' ਨਾਂ ਵਾਲੀ ਇਹ ਕੰਪਨੀ ਮਰਨ ਤੋਂ ਬਾਅਦ ਸਰੀਰ ਨੂੰ ਜਮਾਉਣ ਲਈ ਲਗਭਗ ₹1.8 ਕਰੋੜ ਅਤੇ ਸਿਰਫ ਦਿਮਾਗ ਨੂੰ ਜਮਾਉਣ ਲਈ ₹67.2 ਲੱਖ ਲੈਂਦੀ ਹੈ। ਇਸ ਪ੍ਰਕਿਰਿਆ ਵਿੱਚ ਸਰੀਰ ਨੂੰ -198 ਡਿਗਰੀ ਸੈਲਸੀਅਸ ਤੱਕ ਠੰਡਾ ਕੀਤਾ ਜਾਂਦਾ ਹੈ, ਜਿਸ ਨਾਲ ਸਰੀਰ ਦੀ ਉਹ ਪ੍ਰਕੀਰਿਆ ਜਿਸ ਰਾਹੀਂ ਬਾਡੀ ਸੜਦੀ ਮਤਲਬ ਗਲਦੀ ਹੈ ਉਹ ਪ੍ਰਕਿਰਿਆ ਹਮੇਸ਼ਾ ਲਈ ਰੁਕ ਜਾਂਦੀ ਹੈ। ਇਸ ਹਾਲਤ ਨੂੰ ‘ਬਾਇਓਸਟੇਸਿਸ’ ਕਿਹਾ ਜਾਂਦਾ ਹੈ।
ਕੰਪਨੀ ਦੀ ਵੈੱਬਸਾਈਟ ਮੁਤਾਬਕ, ਉਨ੍ਹਾਂ ਦਾ ਦ੍ਰਿਸ਼ਟਿਕੋਣ ਇੱਕ ਅਜਿਹਾ ਸੰਸਾਰ ਬਣਾਉਣਾ ਹੈ ਜਿੱਥੇ ਲੋਕ ਇਹ ਫੈਸਲਾ ਕਰ ਸਕਣ ਕਿ ਉਹ ਕਿੰਨੇ ਸਮੇਂ ਤੱਕ ਜੀਉਣਾ ਚਾਹੁੰਦੇ ਹਨ। ਹੁਣ ਤੱਕ 'ਟੂਮਾਰੋ ਬਾਇਓ' ਕੰਪਨੀ 6 ਲੋਕਾਂ ਅਤੇ 5 ਪਾਲਤੂ ਜਾਨਵਰਾਂ ਦਾ Cryopreservation ਕਰ ਚੁੱਕੀ ਹੈ। 650 ਤੋਂ ਵੱਧ ਲੋਕਾਂ ਨੇ ਇਸ ਸੇਵਾ ਲਈ ਭੁਗਤਾਨ ਕਰ ਦਿੱਤਾ ਹੈ ਅਤੇ ਆਪਣੀ ਬਾਡੀ ਫ੍ਰੀਜ਼ ਹੋਣ ਦੀ ਉਡੀਕ ਕਰ ਰਹੇ ਹਨ।
ਡੈੱਡ ਬਾਡੀ ਨੂੰ ਫ੍ਰੀਜ਼ ਕਰਨ ਦੀ ਪ੍ਰਕਿਰਿਆ ਕੀ ਹੈ?
ਇਹ ਕੰਪਨੀ ਵਿਅਕਤੀ ਦੀ ਮੌਤ ਦੇ ਤੁਰੰਤ ਬਾਅਦ ਕ੍ਰਾਇਓ-ਪ੍ਰਿਜ਼ਰਵੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੰਦੀ ਹੈ। ਇਸ ਲਈ ਯੂਰਪੀ ਸ਼ਹਿਰਾਂ ਵਿੱਚੋਂ ਖਾਸ ਐਂਬੂਲੈਂਸਾਂ ਲਾਸ਼ ਨੂੰ ਸਵਿਟਜ਼ਰਲੈਂਡ ਦੇ ਮੁੱਖ ਸੈਂਟਰ ਤੱਕ ਲੈ ਜਾਂਦੀਆਂ ਹਨ। ਇੱਥੇ ਲਿਆਉਣ ਤੋਂ ਬਾਅਦ, ਸਰੀਰ ਨੂੰ ਇੱਕ ਵੱਖਰੇ ਸਟੀਲ ਕੰਟੇਨਰ ਵਿੱਚ ਲਿਕਵਿਡ ਨਾਈਟਰੋਜਨ ਨਾਲ ਭਰ ਕੇ -198 ਡਿਗਰੀ ਸੈਲਸੀਅਸ ਤਾਪਮਾਨ 'ਤੇ ਦਸ ਦਿਨਾਂ ਤੱਕ ਰੱਖਿਆ ਜਾਂਦਾ ਹੈ, ਤਾਂ ਜੋ ਜ਼ਰੂਰੀ ਫ੍ਰੀਜ਼ਿੰਗ ਤਾਪਮਾਨ ਬਣਾਈ ਰੱਖਿਆ ਜਾ ਸਕੇ।