ਵਾਸ਼ਿੰਗਟਨ: ਅਮਰੀਕਾ ਵਿੱਚ ਰਹਿਣ ਵਾਲੀ 12 ਸਾਲਾ ਡੈਨੀਅਲ ਮੈਰੱਕਕੇਵੇਨ ਨੂੰ ਪਾਣੀ ਤੋਂ ਐਲਰਜੀ (allergic to water) ਹੈ। ਉਸ ਦੇ ਹਾਲਾਤ ਇੰਨੇ ਮਾੜੇ ਹਨ ਕਿ ਜਦੋਂ ਵੀ ਉਸ ਨੂੰ ਪਸੀਨਾ ਆਉਂਦਾ ਹੈ ਜਾਂ ਉਹ ਰੋਦੀਂ ਹੈ ਤੇ ਉਸ ਨੂੰ ਖੁਜਲੀ ਹੋਣਾ ਸ਼ੁਰੂ ਹੋ ਜਾਂਦੀ ਹੈ। ਡੈਨੀਅਲ ਨੂੰ ਵੀ ਇਸ ਐਲਰਜੀ ਕਰਕੇ ਆਪਣੀ ਮਨਪਸੰਦ ਖੇਡ ਤੈਰਾਕੀ ਨੂੰ ਛੱਡਣਾ ਪਿਆ।

ਡੈਨੀਅਲ ਨੂੰ ਐਕਵਾਜੇਨਿਕ ਯੂਟ੍ਰਿਸੇਰਿਆ ਨਾਂ ਦੀ ਬਿਮਾਰੀ ਤੋਂ ਪੀੜਤ ਦੱਸਿਆ ਗਿਆ ਹੈ। ਇਹ ਬਹੁਤ ਹੀ ਦੁਰਲੱਭ ਬਿਮਾਰੀ ਹੈ ਤੇ ਇਹ ਮੰਨਿਆ ਜਾਂਦਾ ਹੈ ਕਿ ਦੁਨੀਆ ਭਰ ਵਿੱਚ 100 ਤੋਂ ਘੱਟ ਲੋਕ ਇਸ ਸਮੱਸਿਆ ਨਾਲ ਜੂਝ ਰਹੇ ਹਨ। ਡੈਨੀਅਲ ਦੀ ਮਾਂ ਨੇ ਕਿਹਾ ਕਿ ਇਹ ਉਸ ਦੀ ਧੀ ਲਈ ਇਹ ਬਹੁਤ ਮੁਸ਼ਕਲ ਤੇ ਦੁਖਦਾਈ ਹੈ ਕਿਉਂਕਿ ਪਾਣੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਉਸ ਨੂੰ ਤੈਰਨਾ ਵੀ ਪਸੰਦ ਸੀ ਪਰ ਜਦੋਂ ਉਸਨੂੰ ਇਸ ਐਲਰਜੀ ਬਾਰੇ ਪਤਾ ਲੱਗਿਆ, ਤਾਂ ਉਸ ਦੇ ਹੰਝੂ ਨਿਕਲ ਗਏ।



ਜਦੋਂ ਵੀ ਡੈਨੀਅਲ ਪਾਣੀ ਦੇ ਸੰਪਰਕ ਵਿੱਚ ਆਉਂਦੀ ਤਾਂ ਉਸ ਦੇ ਸ਼ਰੀਰ 'ਤੇ ਨਿਸ਼ਾਨ ਪੈ ਜਾਂਦੇ ਹਨ ਜਿਸ ਨਾਲ ਬਹੁਤ ਜ਼ਿਆਦਾ ਦਰਦ ਵੀ ਹੁੰਦਾ ਹੈ। ਇਹ ਐਲਰਜੀ ਉਸ ਨੂੰ ਐਨਾਫਾਈਲੈਕਟਿਕ ਸਦਮਾ ਵੀ ਦੇ ਸਕਦੀ ਹੈ। ਇਹ ਸਦਮਾ ਅਕਸਰ ਉਨ੍ਹਾਂ ਸਥਿਤੀਆਂ ਵਿੱਚ ਹੁੰਦਾ ਹੈ ਜਦੋਂ ਐਲਰਜੀ ਦਾ ਸਰੋਤ ਬਹੁਤ ਜ਼ਿਆਦਾ ਹੁੰਦਾ ਹੈ ਤੇ ਇਸ ਸਦਮੇ ਦੇ ਕਾਰਨ ਲੋਕ ਮਰ ਵੀ ਸਕਦੇ ਹਨ। ਇਸੇ ਕਾਰਨ ਇੱਕ ਬਾਲਟੀ ਪਾਣੀ ਨਾਲ ਨਹਾਉਣਾ ਵੀ ਡੈਨੀਅਲ ਲਈ ਬਹੁਤ ਖ਼ਤਰਨਾਕ ਹੋ ਸਕਦਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904