ਨਵੀਂ ਦਿੱਲੀ: ਅੱਜ ਸਿਰਫ ਪੁਰਸ਼ ਹੀ ਨਹੀਂ ਬਲਕਿ ਔਰਤਾਂ ਵੀ ਸਮਾਜ ਦੇ ਹਰ ਖੇਤਰ ਵਿਚ ਸਿਰਫ ਮਰਦਾਂ ਦੇ ਬਰਾਬਰ ਹੀ ਨਹੀਂ ਬਲਕਿ ਬਹੁਤ ਸਾਰੀਆਂ ਨੌਕਰੀਆਂ ਜਾਂ ਖੇਤਰਾਂ ਵਿਚ ਉਹ ਪੁਰਸ਼ਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਰਹੀਆਂ ਹਨ।ਇਸ ਬਿਆਨ ਨੂੰ ਸੱਚ ਬਣਾਉਂਦੀ ਹੈ, ਅੱਜਕੱਲ੍ਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਹ ਵਾਇਰਲ ਵੀਡੀਓ।ਜਿਸ ਵਿੱਚ ਇੱਕ ਜਿਮਨਾਸਟ ਲੜਕੀ ਸਾੜੀ ਪਾ ਕੇ ਕਲਾਬਾਜ਼ੀ ਮਾਰਦੀ ਦਿਖਾਈ ਦੇ ਰਹੀ ਹੈ।

ਦੱਸ ਦੇਈਏ ਕਿ ਇਸ ਵੀਡੀਓ ਨੂੰ ਅਪਾਰਨਾ ਜੈਨ ਦੇ ਹੈਂਡਲ ਵਲੋਂ ਸਾਂਝਾ ਕੀਤਾ ਗਿਆ ਹੈ।ਸਾੜੀ ਪਾਈ ਹੋਈ ਲੜਕੀ ਹੈਰਾਨੀਜਨਕ ਸਟੰਟ ਕਰਦੀ ਦਿਖਾਈ ਦੇ ਰਹੀ ਹੈ।ਹਰ ਕੋਈ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਦੇਖ ਕੇ ਹੈਰਾਨ ਹੈ।

ਵੀਡੀਓ ਦੇਖ ਕੇ, ਹਰ ਕੋਈ ਸਮਝ ਗਿਆ ਹੋਵੇਗਾ ਕਿ ਔਰਤਾਂ ਉਹ ਸਭ ਕੁਝ ਕਰ ਸਕਦੀਆਂ ਹਨ ਜੋ ਆਦਮੀ ਕਰ ਸਕਦੇ ਹਨ। ਔਰਤਾਂ ਐਸੀਆਂ ਵੀ ਬਹੁਤ ਸਾਰੀਆਂ ਚੀਜ਼ਾਂ ਕਰ ਸਕਦੀਆਂ ਹਨ ਜੋ ਆਦਮੀ ਨਹੀਂ ਕਰ ਸਕਦੇ।