Pregnant kit: ਮਾਂ ਬਣਨਾ ਹਰ ਔਰਤ ਦਾ ਸੁਪਨਾ ਹੁੰਦਾ ਹੈ। ਆਮ ਤੌਰ 'ਤੇ ਗਰਭਵਤੀ ਹੋਣ ਲਈ ਔਰਤ ਨੂੰ ਮਰਦ ਸਾਥੀ ਦੀ ਲੋੜ ਪੈਂਦੀ ਹੈ। ਹਾਲਾਂਕਿ ਟੈਕਨਾਲੋਜੀ ਦੇ ਇਸ ਯੁੱਗ 'ਚ ਸਾਥੀ ਦੀ ਜ਼ਰੂਰਤ ਵੀ ਖ਼ਤਮ ਹੋ ਗਈ ਹੈ। ਸਪਰਮ ਡੋਨਰ ਦੀ ਮਦਦ ਨਾਲ ਆਈਵੀਐਫ ਤਕਨੀਕ ਰਾਹੀਂ ਔਰਤਾਂ ਮਾਂ ਬਣ ਸਕਦੀਆਂ ਹਨ। ਪਰ ਇਸ ਦੇ ਲਈ ਔਰਤ ਨੂੰ ਇੱਕ ਹੁਨਰਮੰਦ ਡਾਕਟਰ ਦੀ ਲੋੜ ਹੁੰਦੀ ਹੈ। ਪਰ ਤੇਜ਼ੀ ਨਾਲ ਬਦਲ ਰਹੀ ਤਕਨੀਕ ਨੇ ਹੁਣ ਇਸ ਦੀ ਲੋੜ ਵੀ ਘਟਾ ਦਿੱਤੀ ਹੈ।


ਇੱਕ ਕੋਸ਼ਿਸ਼ 'ਚ ਗਰਭਵਤੀ ਹੋ ਗਈ ਬੇਲੀ


ਬ੍ਰਿਟਿਸ਼ ਔਰਤ ਨੇ ਸਿਰਫ਼ 2400 ਰੁਪਏ ਖਰਚ ਕੇ ਖੁਦ ਨੂੰ ਗਰਭਵਤੀ ਕਰ ਲਿਆ। 24 ਸਾਲਾ ਬੇਲੀ ਐਨਿਸ ਨੇ 25 ਪੌਂਡ ਖਰਚ ਕੇ ਘਰ 'ਚ ਖੁਦ ਹੀ ਸਪਰਮ ਇੰਜੈਕਟ ਕਰਕੇ ਬਣਾਉਟੀ ਗਰਭ ਧਾਰਨ ਕਰਨ 'ਚ ਸਫਲਤਾ ਪ੍ਰਾਪਤ ਕਰ ਲਈ। ਉਹ ਸਿਰਫ਼ ਇੱਕ ਕੋਸ਼ਿਸ਼ 'ਚ ਗਰਭਵਤੀ ਹੋ ਗਈ। ਬੇਲੀ ਐਨਿਸ ਨੇ ਸਤੰਬਰ 2021 'ਚ ਸਪਰਮ ਡੋਨਰ ਰਾਹੀਂ ਇੱਕ ਬੱਚੇ ਨੂੰ ਜਨਮ ਦੇਣ ਦਾ ਫ਼ੈਸਲਾ ਕੀਤਾ, ਕਿਉਂਕਿ ਉਹ ਮਾਂ ਬਣਨਾ ਚਾਹੁੰਦੀ ਸੀ। ਉਸ ਦੀ ਗਰਭਵਤੀ ਹੋਣ ਲਈ ਰਿਸ਼ਤੇ 'ਚ ਰਹਿਣ ਦੀ ਕੋਈ ਇੱਛਾ ਨਹੀਂ ਸੀ।


ਬੇਲੀ ਨੇ 25 ਡਾਲਰ 'ਚ ਖਰੀਦੀ ਬਣਾਉਟੀ ਕਿੱਟ


ਖਬਰਾਂ ਮੁਤਾਬਕ ਬੇਲੀ ਬੱਚਾ ਪੈਦਾ ਕਰਨਾ ਚਾਹੁੰਦੀ ਸੀ। ਇਸ ਦੇ ਲਈ ਉਸ ਨੇ ਆਨਲਾਈਨ ਸਪਰਮ ਡੋਨਰ ਦੀ ਖੋਜ ਕੀਤੀ, ਜੋ ਉਸ ਦੇ ਘਰ ਦੇ ਨੇੜੇ ਰਹਿੰਦਾ ਸੀ। ਬੇਲੀ ਨੇ ਫਿਰ 25 ਡਾਲਰ 'ਚ ਇੱਕ ਬਣਾਉਟੀ ਗਰਭ ਧਾਰਨ ਕਿੱਟ ਖਰੀਦੀ। ਅਕਤੂਬਰ 2021 'ਚ ਉਹ ਗਰਭਵਤੀ ਹੋ ਗਈ। ਜਿਸ ਤੋਂ ਬਾਅਦ ਬੇਲੀ ਨੇ 2 ਜੁਲਾਈ 2022 ਨੂੰ ਸ਼ਾਮ 6.54 ਵਜੇ ਇੱਕ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ। ਉਸ ਨੇ ਬੱਚੇ ਦਾ ਨਾਂਅ ਲੋਰੇਂਜੋ ਰੱਖਿਆ ਹੈ।


ਲੈਸਬੀਅਨ ਹੈ ਬੇਲੀ


ਸਿੰਗਲ ਪੇਰੈਂਟ ਬੇਲੀ ਆਪਣੀ ਜ਼ਿੰਦਗੀ 'ਚ ਇਸ ਬੱਚੇ ਨੂੰ ਲੈ ਕੇ ਬਹੁਤ ਖੁਸ਼ ਹੈ। ਉਸ ਨੇ ਕਿਹਾ ਕਿ ਇਹ ਬੱਚਾ ਉਸ ਦੀ ਜ਼ਿੰਦਗੀ 'ਚ ਹੁਣ ਤੱਕ ਦੀ ਸਭ ਤੋਂ ਵਧੀਆ ਚੀਜ਼ ਹੈ। ਮੈਂ ਮਾਂ ਬਣਨ ਦੇ ਆਪਣੇ ਫ਼ੈਸਲੇ ਤੋਂ ਬਹੁਤ ਖੁਸ਼ ਹਾਂ। ਮਾਂ ਬਣਨਾ ਸ਼ਾਨਦਾਰ ਹੈ ਅਤੇ ਮੈਂ ਬਹੁਤ ਖੁਸ਼ ਹਾਂ। ਮੈਂ ਬਚਪਨ ਤੋਂ ਹੀ ਮਾਂ ਬਣਨਾ ਚਾਹੁੰਦੀ ਸੀ। ਬੇਲੀ ਨੇ ਖੁਲਾਸਾ ਕੀਤਾ ਕਿ ਉਹ ਸਮਲਿੰਗੀ ਹੈ।


ਇੰਝ ਸਪਰਮ ਡੋਨਰ ਨਾਲ ਕੀਤਾ ਸੰਪਰਕ


ਬੇਲੀ ਨੇ ਕਿਹਾ ਕਿ ਮੈਂ ਰਿਲੇਸ਼ਨਸ਼ਿਪ 'ਚ ਨਹੀਂ ਰਹਿਣਾ ਚਾਹੁੰਦਾ ਸੀ। ਮੈਂ ਸਿਰਫ਼ ਇੱਕ ਬੱਚਾ ਪੈਦਾ ਕਰਨਾ ਚਾਹੁੰਦਾ ਸੀ। ਲੋਰੇਂਜ਼ੋ ਅਦਭੁਤ ਹੈ ਅਤੇ ਬਿਲਕੁਲ ਮੇਰੇ ਵਰਗਾ ਦਿਖਦਾ ਹੈ। ਬੇਲੀ ਨੇ ਆਪਣੇ ਡੋਨਰ ਦੀ ਚੋਣ ਕਰਨ ਲਈ ਇੱਕ ਸਪਰਮ ਡੋਨਰ ਵੈੱਬਸਾਈਟ ਦੀ ਵਰਤੋਂ ਕੀਤੀ। ਉਸ ਨੂੰ ਇਕ ਅਜਿਹਾ ਵਿਅਕਤੀ ਮਿਲਿਆ, ਜਿਸ ਦਾ ਇੱਕ ਸਿਹਤਮੰਦ ਮੈਡੀਕਲ ਰਿਕਾਰਡ ਸੀ ਅਤੇ ਉਸ ਨੇ ਪਹਿਲਾਂ 2 ਐਲਜੀਬੀਟੀਕਿਊ ਜੋੜਿਆਂ ਨੂੰ ਸਪਰਮ ਡੋਨੇਟ ਕੀਤੇ ਸਨ। ਮੈਂ ਉਸ ਨੂੰ ਵਟਸਐਪ ਕੀਤਾ ਅਤੇ ਕੌਫੀ ਲਈ ਮਿਲੇ। ਇਸ ਤੋਂ ਬਾਅਦ ਉਹ ਸਪਰਮ ਡੋਨੇਟ ਕਰਨ ਲਈ ਸਹਿਮਤ ਹੋ ਗਿਆ।


ਆਨਲਾਈਨ ਸਿੱਖਿਆ ਸੀ ਕਿੱਟ ਵਰਤਣ ਦਾ ਤਰੀਕਾ


ਬੇਲੀ ਨੇ ਦੱਸਿਆ, "ਮੈਂ 25 ਪੌਂਡ ਦੀ ਇੱਕ ਬਣਾਉਣਟੀ ਗਰਭ ਧਾਰਨ ਕਿੱਟ ਆਨਲਾਈਨ ਖਰੀਦੀ ਅਤੇ ਆਪਣੇ ਡੋਨਰ ਨੂੰ ਘਰ ਬੁਲਾਇਆ। ਬੇਲੀ ਨੇ ਕਿੱਟ ਦੀ ਵਰਤੋਂ ਕਰਨੀ ਆਨਲਾਈਨ ਸਿੱਖੀ ਸੀ। ਇਸ ਤੋਂ ਬਾਅਦ ਗਰਭ ਧਾਰਨ ਦੀ ਪ੍ਰਕਿਰਿਆ ਸ਼ੁਰੂ ਹੋਈ। ਮੈਂ 31 ਅਕਤੂਬਰ 2021 ਨੂੰ ਗਰਭਵਤੀ ਹੋਈ। ਹੁਣ ਮੈਂ ਇੱਕ ਬੱਚੇ ਦੀ ਮਾਂ ਬਣ ਗਈ ਹਾਂ।"