ਤੀਜੀ ਮੰਜ਼ਲ ਤੋਂ ਗਰਦਨ ਭਾਰ ਲਟਕੀ ਛੋਟੀ ਬੱਚੀ, ਵੀਡੀਓ ਵਾਇਰਲ
ਏਬੀਪੀ ਸਾਂਝਾ | 28 Jan 2019 05:49 PM (IST)
ਨਵੀਂ ਦਿੱਲੀ: ਚੀਨ ਦੇ ਸ਼ਹਿਰ ਯੁਨਲਾਂਗ ਕਾਉਂਟੀ ਵਿੱਚ ਦਰਦਨਾਕ ਹਾਦਸਾ ਵਾਪਰਿਆ। ਹਾਦਸੇ ਦੀ ਸਾਹ ਰੋਕਣ ਵਾਲੀ ਵੀਡੀਓ ਬੇਹੱਦ ਵਾਇਰਲ ਹੋ ਰਿਹਾ ਹੈ। ਦਰਅਸਲ, ਸ਼ਹਿਰ ਦੀ ਇਮਾਰਤ ਦੀ ਤੀਜੀ ਮੰਜ਼ਲ ਦੀ ਬਾਲਕੋਨੀ ਤੋਂ ਬੱਚੀ ਗਰਦਨ ਦੇ ਭਾਰ ਹੇਠਾਂ ਲਟਕ ਗਈ, ਪਰ ਉਸ ਦੀ ਜਾਨ ਬਚ ਗਈ। ਸਥਾਨਕ ਚੈਨਲ ਸੀਜੀਟੀਐਨ ਦੀ ਰਿਪੋਰਟ ਮੁਤਾਬਕ ਇੱਕ ਬੱਚੀ ਖੇਡਦਿਆਂ ਹੋਇਆਂ ਬਾਲਕਨੀ 'ਤੇ ਲੱਗੇ ਹੋਏ ਜੰਗਲੇ 'ਚ ਫਸ ਗਈ। ਇਮਾਰਤ ਦੇ ਬਾਹਰ ਦੋ ਵਿਅਕਤੀ ਲੰਘ ਰਹੇ ਸਨ ਤੇ ਬੱਚੀ ਨੂੰ ਫਸਿਆ ਦੇਖ ਉਹ ਫੁਰਤੀ ਨਾਲ ਜੰਗਲਿਆਂ ਤੋਂ ਦੀ ਚੜ੍ਹ ਗਏ। ਕੁਝ ਹੀ ਸੈਕੰਡ ਵਿੱਚ ਉਹ ਤੀਜੀ ਮੰਜ਼ਲ 'ਤੇ ਪਹੁੰਚ ਗਏ ਤੇ ਬੱਚੀ ਨੂੰ ਬਚਾ ਲੈਂਦੇ ਹਨ। ਜੇਕਰ ਕੁਝ ਸਮਾਂ ਦੇਰੀ ਹੋ ਜਾਂਦੀ ਤਾਂ ਬੱਚੀ ਦਾ ਦਮ ਵੀ ਘੁਟ ਸਕਦਾ ਸੀ। ਦੇਖੋ ਵੀਡੀਓ-