ਕਾਨਪੁਰ: ਚੌਬੇਪੁਰ ਇਲਾਕੇ ਦੇ  ਪੰਚਾਇਤ ਦਫ਼ਤਰ ਵਿੱਚ ਇੱਕ ਬੱਕਰੀ ਨੇ ਮੁਲਾਜ਼ਮਾਂ ਨੂੰ ਭੱਜ-ਭੱਜਾ ਕੇ ਪਰੇਸ਼ਾਨ ਕਰ ਦਿੱਤਾ। ਬੱਕਰੀ ਵਿਕਾਸ ਕਾਰਜਾਂ ਦੀ ਫਾਈਲ ਲੈ ਕੇ ਭੱਜ ਗਈ ਅਤੇ ਕਰਮਚਾਰੀ ਵੀ ਉਸ ਦੇ ਪਿੱਛੇ ਭੱਜਣ ਲੱਗੇ।ਹਾਲ ਇਹ ਹੋਇਆ  ਕਿ ਬੱਕਰੀ ਅਗੇ- ਅਗੇ ਅਤੇ ਮੁਲਾਜ਼ਮ ਪਿੱਛੇ-ਪਿੱਛੇ।

ਕਾਨਪੁਰ- ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਕਿ ਸਮਝ ਨਹੀਂ ਆਉਂਦੀ ਕਿ ਉਨ੍ਹਾਂ 'ਤੇ ਹੱਸਣਾ ਹੈ ਜਾਂ ਸਿਸਟਮ 'ਤੇ ਦੁੱਖ ਪ੍ਰਗਟ ਕੀਤਾ ਜਾਵੇ। ਅਜਿਹਾ ਹੀ ਇੱਕ ਮਾਮਲਾ ਕਾਨਪੁਰ ਤੋਂ ਸਾਹਮਣੇ ਆਇਆ ਹੈ। ਬੱਕਰੀ ਵਿਕਾਸ ਕਾਰਜਾਂ ਦੀ ਫਾਈਲ ਲੈ ਕੇ ਭੱਜ ਗਈ ਅਤੇ ਕਰਮਚਾਰੀ ਵੀ ਉਸ ਦੇ ਪਿੱਛੇ ਭੱਜਣ ਲੱਗੇ। ਇਸ ਸਾਰੀ ਘਟਨਾ ਨੂੰ ਕਿਸੇ ਨੇ ਆਪਣੇ ਮੋਬਾਈਲ 'ਚ ਕੈਦ ਕਰ ਲਿਆ ਅਤੇ ਹੁਣ ਇਹ ਵੀਡੀਓ ਵਾਇਰਲ ਹੋ ਗਈ ਹੈ। 

 

 

ਸਾਹਮਣੇ ਆਈ ਵੀਡੀਓ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਕਿਵੇਂ ਇੱਕ ਬੱਕਰੀ ਇੱਕ ਫਾਈਲ ਮੂੰਹ ‘ਚ ਦਬਾ ਕੇ ਭੱਜ ਰਹੀ ਹੈ। ਇੱਕ ਕਰਮਚਾਰੀ ਉਸ ਦੇ ਪਿੱਛੇ ਭੱਜ ਰਿਹਾ ਹੈ ਤਾਂ ਜੋ ਉਹ ਸੁਰੱਖਿਅਤ ਢੰਗ ਨਾਲ ਫਾਈਲ ਵਾਪਸ ਲੈ ਸਕੇ। ਦਰਅਸਲ ਚੌਬੇਪੁਰ ਇਲਾਕਾ ਪੰਚਾਇਤ ਦਫ਼ਤਰ ਵਿੱਚ ਇਨ੍ਹੀਂ ਦਿਨੀਂ ਸਰਦੀ ਕਾਰਨ ਸਾਰੇ ਮੁਲਾਜ਼ਮ ਦਫ਼ਤਰ ਦੇ ਬਾਹਰ ਮੇਜ਼ ਕੁਰਸੀ ਰੱਖ ਕੇ ਕੰਮ ਕਰ ਰਹੇ ਸੀ। ਇਸ ਦੌਰਾਨ ਹਾਲ ਹੀ ਵਿੱਚ ਜਦੋਂ ਮੁਲਾਜ਼ਮ ਗੱਲਬਾਤ ਵਿੱਚ ਰੁੱਝ ਗਏ ਤਾਂ ਇੱਕ ਬੱਕਰੀ ਅੰਦਰ ਵੜ੍ਹ ਵਿਕਾਸ ਕਾਰਜਾਂ ਦੀ ਫਾਈਲ ਨੂੰ ਖਾਣ ਲੱਗ ਪਈ।

 

 

ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ

ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ