Dhamakedar Offer: ਘਰ ਖਰੀਦਣ ਦਾ ਸੁਪਨਾ ਕੌਣ ਨਹੀਂ ਦੇਖਦਾ! ਪਰ ਜੇਕਰ ਤੁਹਾਨੂੰ ਪਤਾ ਲੱਗੇ ਕਿ ਫਰਾਂਸ ਵਿੱਚ ਸਿਰਫ਼ 1 ਯੂਰੋ (ਲਗਭਗ 100 ਰੁਪਏ) ਵਿੱਚ ਇੱਕ ਵੱਡਾ ਘਰ ਮਿਲਦਾ ਹੈ, ਤਾਂ ਤੁਸੀਂ ਹੈਰਾਨ ਰਹਿ ਜਾਓਗੇ। ਇਹ ਅਨੋਖੀ ਯੋਜਨਾ ਫਰਾਂਸ ਦੇ ਸ਼ਹਿਰ ਅੰਬਰਟ ਵਿੱਚ ਘੱਟਦੀ ਆਬਾਦੀ ਨੂੰ ਵਧਾਉਣ ਲਈ ਚਲਾਈ ਜਾ ਰਹੀ ਹੈ। ਇਸ ਵੇਲੇ ਅੰਬਰਟ ਵਿੱਚ ਸਿਰਫ਼ 6,500 ਲੋਕ ਰਹਿੰਦੇ ਹਨ। ਹਾਲਾਂਕਿ, ਇਸ ਘਰ ਨੂੰ ਖਰੀਦਣ ਲਈ ਕੁਝ ਸ਼ਰਤਾਂ ਹਨ।
100 ਰੁਪਏ ਵਾਲੇ ਘਰ ਲਈ 3 ਸ਼ਰਤਾਂ
ਪਹਿਲੀ ਵਾਰ ਖਰੀਦਣ ਵਾਲਿਆਂ ਲਈ: ਇਹ ਘਰ ਸਿਰਫ਼ ਉਨ੍ਹਾਂ ਲਈ ਹਨ ਜੋ ਪਹਿਲੀ ਵਾਰ ਘਰ ਖਰੀਦ ਰਹੇ ਹਨ। ਜਿਨ੍ਹਾਂ ਨੇ ਪਹਿਲਾਂ ਕਦੇ ਘਰ ਖਰੀਦਿਆ ਹੈ ਉਹ ਇਸ ਯੋਜਨਾ ਦਾ ਹਿੱਸਾ ਨਹੀਂ ਹੋ ਸਕਦੇ।
3 ਸਾਲ ਪਵੇਗਾ ਰਹਿਣਾ : ਘਰ ਖਰੀਦਣ ਵਾਲਿਆਂ ਨੂੰ ਉਸ ਨੂੰ ਰਹਿਣ ਯੋਗ ਬਣਾਉਣ ਤੋਂ ਬਾਅਦ ਘੱਟੋ-ਘੱਟ 3 ਸਾਲ ਉੱਥੇ ਰਹਿਣਾ ਪਵੇਗਾ। ਜੇਕਰ ਤੁਸੀਂ ਘਰ ਖਰੀਦਣ ਅਤੇ ਕਿਰਾਏ 'ਤੇ ਦੇਣ ਬਾਰੇ ਸੋਚ ਰਹੇ ਹੋ, ਤਾਂ ਇਹ ਆਫਰ ਤੁਹਾਡੇ ਲਈ ਨਹੀਂ ਹੈ। ਜੇਕਰ ਸ਼ਰਤ ਪੂਰੀ ਨਹੀਂ ਹੁੰਦੀ ਹੈ, ਤਾਂ ਸਰਕਾਰੀ ਗ੍ਰਾਂਟ ਵਾਪਸ ਲਈ ਜਾ ਸਕਦੀ ਹੈ ਅਤੇ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ।
ਨਵੀਨੀਕਰਨ 'ਤੇ ਵੱਧ ਲਾਗਤ: ਸੱਚਾਈ ਇਹ ਹੈ ਕਿ ਇਹ ਘਰ ਬਹੁਤ ਖਰਾਬ ਹਾਲਤ ਵਿੱਚ ਹਨ। ਇਸਦਾ ਮਤਲਬ ਹੈ ਕਿ ਨਵੀਨੀਕਰਨ 'ਤੇ ਬਹੁਤ ਖਰਚਾ ਆਵੇਗਾ। ਛੱਤ, ਬਿਜਲੀ ਦੀਆਂ ਤਾਰਾਂ ਅਤੇ ਕੰਧਾਂ ਨੂੰ ਠੀਕ ਕਰਨਾ ਪਵੇਗਾ। ਖਰੀਦਦਾਰਾਂ ਨੂੰ ਇੱਕ ਲਿਖਤੀ ਯੋਜਨਾ ਵੀ ਦੇਣੀ ਪੈ ਸਕਦੀ ਹੈ, ਜਿਸ ਵਿੱਚ ਕੰਮ ਦੇ ਵੇਰਵੇ ਅਤੇ ਸਮਾਂ ਸੀਮਾ ਦੱਸਣੀ ਪਵੇਗੀ। ਇਹ ਸਪੱਸ਼ਟ ਹੈ ਕਿ ਲੱਖਾਂ ਰੁਪਏ ਖਰਚ ਕਰਨੇ ਪੈ ਸਕਦੇ ਹਨ। ਬਹੁਤ ਸਾਰੇ ਯੂਰਪੀਅਨ ਸ਼ਹਿਰ ਇਸ ਤਰ੍ਹਾਂ ਦੀਆਂ ਯੋਜਨਾਵਾਂ ਚਲਾ ਰਹੇ ਹਨ, ਜਿੱਥੇ ਉਹ ਸਸਤੇ ਘਰ ਦੇ ਕੇ ਨਵੇਂ ਲੋਕਾਂ ਨੂੰ ਆਕਰਸ਼ਿਤ ਕਰਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।