Mexico: ਮੈਕਸੀਕੋ ਦੇ ਵਿਚ ਵੀਰਵਾਰ ਨੂੰ ਇਕ ਤੇਲ ਟੈਂਕਰ ਰੇਲ ਲਾਈਨ 'ਤੇ ਟਕਰਾਉਣ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਇਸ ਕਾਰਨ ਆਸ-ਪਾਸ ਦੇ ਮਕਾਨ ਵੀ ਇਸ ਦੀ ਲਪੇਟ ਵਿਚ ਆ ਗਏ ਅਤੇ ਸਾਰਾ ਇਲਾਕਾ ਕਾਲੇ ਧੂੰਏਂ ਨਾਲ ਭਰ ਗਿਆ।
ਰਾਇਟਰਜ਼ ਮੁਤਾਬਕ ਅੱਗ ਲੱਗਣ ਕਾਰਨ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਇਲਾਕੇ ਤੋਂ ਬਾਹਰ ਕੱਢਣਾ ਪਿਆ। ਪਰ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹੁਣ ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਦੇਖਿਆ ਜਾ ਰਿਹਾ ਹੈ ਕਿ ਮਾਲ ਗੱਡੀ ਵੀ ਅੱਗ ਦੀ ਲਪੇਟ 'ਚ ਆ ਗਈ। ਆਸ-ਪਾਸ ਖੜ੍ਹੇ ਵਾਹਨਾਂ ਦੇ ਡਰਾਈਵਰ ਇਸ ਨੂੰ ਦੇਖ ਕੇ ਆਪਣੇ ਬੱਚਿਆਂ ਨੂੰ ਸੰਭਾਲਦੇ ਦੇਖੇ ਗਏ। ਵਾਲ ਉਭਾਰਨ ਵਾਲੀ ਇਸ ਵੀਡੀਓ 'ਚ ਅਜਿਹਾ ਲੱਗ ਰਿਹਾ ਹੈ ਜਿਵੇਂ ਕੋਈ ਮਾਲ ਗੱਡੀ ਅੱਗ ਦੀ ਨਦੀ 'ਚੋਂ ਲੰਘ ਰਹੀ ਹੋਵੇ।
Aguascalientes ਸ਼ਹਿਰ ਦੇ ਅੱਗ ਬੁਝਾਊ ਅਧਿਕਾਰੀ ਮਿਗੁਏਲ ਮੁਰੀਲੋ ਨੇ ਕਿਹਾ ਕਿ ਟੈਂਕਰ ਦੇ ਓਵਰਪਾਸ ਨਾਲ ਟਕਰਾਉਣ ਤੋਂ ਬਾਅਦ ਲਗਭਗ 800 ਤੋਂ 1,000 ਲੋਕਾਂ ਨੂੰ ਬਚਾਉਣਾ ਪਿਆ।
ਕਰੀਬ 12 ਲੋਕਾਂ ਨੂੰ ਨੇੜਲੇ ਘਰਾਂ ਤੋਂ ਬਾਹਰ ਕੱਢਣਾ ਪਿਆ ਪਰ ਕੋਈ ਜ਼ਖਮੀ ਨਹੀਂ ਹੋਇਆ। ਮੁਰੀਲੋ ਨੇ ਕਿਹਾ ਕਿ ਹਾਲਾਂਕਿ ਇੱਕ ਵਿਅਕਤੀ ਨੂੰ ਧੂੰਏਂ ਨੂੰ ਸਾਹ ਲੈਣ ਵਿੱਚ ਕੁਝ ਮੁਸ਼ਕਲ ਆਈ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ