ਰੋਬਟ ਦੀ ਰਿਪੋਰਟ


ਚੰਡੀਗੜ੍ਹ: ਹੁਨਰ, ਕਲਾ ਜਾਂ ਕੋਈ ਗੁਣ ਪ੍ਰਮਾਤਮਾ ਦੀ ਦੇਣ ਹੈ।ਦੁਨੀਆ ਵਿੱਚ ਹਰ ਕਿਸੇ ਕੋਲ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ ਹੈ।ਪਰ ਅੱਜ ਅਸੀਂ ਜਿਸ ਇਨਸਾਨ ਬਾਰੇ ਗੱਲ ਕਰ ਰਹੇ ਹਾਂ ਸ਼ਾਇਦ ਅਜਿਹੇ ਇਨਸਾਨ ਬਾਰੇ ਤੁਸੀਂ ਪਹਿਲਾਂ ਨਾ ਸੁਣਿਆ ਹੋਵੇ।ਇਹ ਸ਼ਖਸ ਜ਼ਿਲ੍ਹਾਂ ਦੇ RTO ਕੋਡ, ਦੇਸ਼ਾਂ, ਮਹਾਸਾਗਰਾਂ, ਦੂਜੇ ਗ੍ਰਹਿ ਦਾ ਰਕਬਾ ਜਾਂ ਖੇਤਰਫਲ ਜ਼ੁਬਾਨੀ ਹੀ ਦੱਸ ਸਕਦਾ ਹੈ।ਇਹ ਸ਼ਖਸ ਗੂਗਲ ਤੋਂ ਵੀ ਤੇਜ਼ ਹੈ ਤੇ ਤੁਸੀਂ ਇਸਦਾ ਇਹ ਟੇਲੰਟ ਵੇਖ ਹੈਰਾਨ ਹੋ ਜਾਓਗੇ।


59 ਸਾਲਾ ਕ੍ਰਿਸ਼ਨ ਕੁਮਾਰ ਚੰਡੀਗੜ੍ਹ 'ਚ ਰਹਿ ਰਹੇ ਹਨ।ਉਹ 11ਵੀਂ ਪਾਸ ਹਨ ਅਤੇ ਕੱਪੜੇ ਦਾ ਕਾਰੋਬਾਰ ਵੀ ਕਰ ਚੁੱਕੇ ਹਨ।ਕ੍ਰਿਸ਼ਨ ਕੁਮਾਰ ਜੀ ਦੱਸਦੇ ਹਨ ਕਿ ਅੱਜ ਤੋਂ ਸਾਢੇ ਚਾਰ ਸਾਲ ਪਹਿਲਾਂ ਉਨ੍ਹਾਂ ਨੂੰ ਅਚਾਨਕ ਇਸ ਹੁਨਰ ਬਾਰੇ ਪਤਾ ਲੱਗਾ।ਉਹ ਖੁਦ ਵੀ ਹੈਰਾਨ ਰਹਿ ਗਏ ਸੀ।ਉਨ੍ਹਾਂ ਕਿਹਾ ਕਿ ਉਤਰਾਖੰਡ ਬਾਰੇ ਅੰਕੜੇ ਪੜ੍ਹ ਉਹ ਸੌਂ ਗਏ।ਜਦੋਂ ਉੱਠੇ ਤਾਂ ਉਨ੍ਹਾਂ ਨੂੰ ਸਾਰੀ ਜਾਣਕਾਰੀ ਉਹਨਾਂ ਦੇ ਹੱਥ 'ਤੇ ਦਿਖਾਈ ਦੇਣ ਲੱਗੀ।ਫਿਰ ਉਨ੍ਹਾਂ ਨੇ ਹੋਰ ਰਾਜਾਂ, ਸ਼ਹਿਰਾਂ ਅਤੇ ਦੇਸ਼ਾਂ ਬਾਰੇ ਵੀ ਪੜ੍ਹਿਆ।


ਕ੍ਰਿਸ਼ਨ ਕੁਮਾਰ ਕਹਿੰਦੇ ਹਨ ਕਿ ਇਹ ਕੋਈ ਜਾਦੂ ਜਾਂ ਸ਼ਕਤੀ ਨਹੀਂ ਹੈ। ਇਹ ਪਾਵਰ ਉਹਨਾਂ ਨੇ ਧਿਆਨ ਲਗਾ ਕੇ ਹਾਸਲ ਕੀਤੀ ਹੈ। ਇਹ ਦਿਮਾਗ ਦੀ ਪਾਵਰ ਹੈ ਜੋ ਉਨ੍ਹਾਂ ਨੂੰ ਯਾਦ ਕੀਤੀਆਂ ਚੀਜ਼ਾਂ ਨੂੰ ਸਟੋਰ ਕਰਨ ਵਿੱਚ ਮਦਦ ਕਰਦਾ ਹੈ ਅਤੇ ਲੋੜ ਪੈਣ 'ਤੇ ਤੁਰੰਤ ਸਾਰੀ ਜਾਣਕਾਰੀ ਉਨ੍ਹਾਂ ਨੂੰ ਦਿਖਾ ਦਿੰਦਾ ਹੈ।


ਗੂਗਲ ਬਾਬਾ ਦੇਸ਼ ਦੇ ਕਿਸੇ ਵੀ ਜ਼ਿਲ੍ਹੇ ਦਾ RTO ਕੋਡ, ਦੇਸ਼ਾਂ ਦਾ ਰਕਬਾ, ਦੂਜੇ ਕਿਸੇ ਵੀ ਗ੍ਰਹਿ ਦਾ ਰਕਬਾ, ਮਹਾਂਦੀਪ ਦਾ ਰਕਬਾ, ਕਿਸੇ ਵੀ ਰਾਜ ਦੇ MLA ਜਾਂ MPs ਦੀ ਕੁੱਲ੍ਹ ਗਿਣਤੀ ਸਣੇ ਲੋਕ ਸਭਾ, ਰਾਜ ਸਭਾ ਦੀਆਂ ਸੀਟਾਂ ਜ਼ੁਬਾਨੀ ਗੂਗਲ ਤੋਂ ਪਹਿਲਾਂ ਦੱਸ ਸਕਦੇ ਹਨ।ਕਿਸ ਰਾਜ ਵਿੱਚ ਕਿੰਨੇ ਜ਼ਿਲ੍ਹੇ ਹਨ ਇਹ ਵੀ ਗੂਗਲ ਬਾਬਾ ਸੈਕਿੰਡ ਵਿੱਚ ਦੱਸ ਸਕਦੇ ਹਨ।