ਨਵੀਂ ਦਿੱਲੀ: ਇੱਕ ਸਨਸਨੀਖੇਜ਼ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਬਜ਼ੁਰਗ ਔਰਤ ਕੋਬਰਾ ਸੱਪ ਨੂੰ ਗਲੀ ਵਿੱਚ ਖਿੱਚਦੀ ਦਿਖਾਈ ਦੇ ਰਹੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਔਰਤ ਖਤਰਨਾਕ ਸੱਪ ਤੋਂ ਨਹੀਂ ਡਰ ਰਹੀ। ਮਹਿਲਾ ਕੋਬਰਾ ਸੁੱਟਣ ਤੋਂ ਪਹਿਲਾਂ ਉਸਦੀ ਪੂਛ ਨੂੰ ਵਾਰ-ਵਾਰ ਫੜਦੀ ਹੈ। ਭਾਰਤੀ ਜੰਗਲਾਤ ਅਧਿਕਾਰੀ ਸੁਸ਼ਾਂਤ ਨੰਦਾ ਨੇ ਟਵਿੱਟਰ 'ਤੇ ਵੀਡੀਓ ਸਾਂਝਾ ਕੀਤਾ ਹੈ। ਵੀਡੀਓ ਵਿੱਚ ਇੱਕ ਬਜ਼ੁਰਗ ਮਹਿਲਾ ਸੱਪ ਦੀ ਪੂਛ ਫੜ ਕੇ ਉਸ ਨੂੰ ਪਿੰਡ ਦੇ ਕਿਨਾਰੇ ਲੈ ਜਾਂਦੀ ਹੈ ਤੇ ਫਿਰ ਉਹ ਉਸ ਨੂੰ ਜੰਗਲ ਵਿੱਚ ਛੱਡ ਦਿੰਦੀ ਹੈ। ਕੈਪਸ਼ਨ ਦਿੰਦੇ ਹੋਏ ਉਸ ਨੇ ਲਿਖਿਆ, "ਕੋਬਰਾ ਨਾਲ ਇਸ ਕਿਸਮ ਦਾ ਵਿਵਹਾਰ ਸਹੀ ਨਹੀਂ ਹੈ।"






ਜ਼ਿਕਰਯੋਗ ਗੱਲ ਇਹ ਹੈ ਕਿ ਸੁਸ਼ਾਂਤ ਨੰਦਾ ਪਹਿਲਾਂ ਵੀ ਜੰਗਲੀ ਜਾਨਵਰਾਂ ਦੀਆਂ ਤਸਵੀਰਾਂ ਸ਼ੇਅਰ ਕਰ ਚੁੱਕੇ ਹਨ। ਹਾਲਾਂਕਿ ਮੌਜੂਦਾ ਵੀਡੀਓ ਦੀ ਸਥਿਤੀ ਦੀ ਪਛਾਣ ਸਾਹਮਣੇ ਨਹੀਂ ਆਈ ਹੈ ਤੇ ਨਾ ਹੀ ਔਰਤ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਪਰ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ। ਲੋਕ ਵੱਖ-ਵੱਖ ਢੰਗਾਂ ਨਾਲ ਆਪਣੇ ਜਵਾਬ ਦੇ ਰਹੇ ਹਨ। ਇੱਕ ਉਪਭੋਗਤਾ ਨੇ ਵਿਅੰਗ ਕਰਦਿਆਂ ਕਿਹਾ, "ਔਰਤ ਸੱਪ ਨੂੰ ਜੰਗਲੀ ਮਨੁੱਖਾਂ ਤੋਂ ਬਚਾ ਰਹੀ ਹੈ ਤੇ ਇਸ ਨੂੰ ਘਰ ਵਾਪਸ ਭੇਜ ਰਹੀ ਹੈ।" 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904