ਨਵੀਂ ਦਿੱਲੀ: ਲਾੜੀ ਦੇ ਦਰਵਾਜ਼ੇ 'ਤੇ ਨੱਚਦੀ-ਗਾਉਂਦੀ ਬਾਰਾਤ ਪਹੁੰਚੀ। ਮਹਿਮਾਨਾਂ ਨੇ ਜਲਪਾਨ ਕੀਤਾ ਤੇ ਲਾੜੇ ਦਾ ਦਰਪੂਜਾ ਹੋਇਆ। ਇਸ ਤੋਂ ਬਾਅਦ ਸਾਰੇ ਸਟੇਜ 'ਤੇ ਪਹੁੰਚੇ। ਲਾੜੇ ਨੇ ਮਾਲਾ ਪਾਈ ਤੇ ਲਾੜੀ ਨੇ ਵੀ ਮਾਲਾ ਪਹਿਨਾਈ। ਫਿਰ ਅਚਾਨਕ ਲਾੜਾ ਖੜ੍ਹਾ ਹੋ ਗਿਆ ਤੇ ਕਿਹਾ, ਮੈਂ ਵਿਆਹ ਨਹੀਂ ਕਰਵਾਉਣਾ ਚਾਹੁੰਦਾ।
ਲੋਕਾਂ ਨੇ ਸੋਚਿਆ ਕਿ ਉਹ ਮਜ਼ਾਕ ਕਰ ਰਿਹਾ ਹੈ। ਇੱਕ ਵਾਰ ਫਿਰ ਕਿਹਾ ਤਾਂ ਲੋਕਾਂ ਨੇ ਸੋਚਿਆ ਕਿ ਜੋ ਅੱਜ-ਕੱਲ ਵਿਆਹਾਂ ਵਿੱਚ ਜੈਮਾਲਾ ਵੇਲੇ ਸਟੇਜ 'ਤੇ ਲਾੜਾ-ਲਾੜੀ ਕਰਦੇ ਹਨ, ਉਸ ਦਾ ਹੀ ਹਿੱਸਾ ਹੋਵੇਗਾ। ਇਸ ਮਾਮਲੇ ਨੂੰ ਕਿਸੇ ਨੇ ਵੀ ਗੰਭੀਰਤਾ ਨਾਲ ਨਹੀਂ ਲਿਆ ਪਰ ਇੱਕ ਵਾਰ ਫਿਰ ਜਦੋਂ ਲਾੜਾ ਇਹ ਕਹਿੰਦੇ ਹੋਏ ਕਿ ਵਿਆਹ ਨਹੀਂ ਕਰਵਾਉਣਾ ਤੇ ਭੱਜਣ ਲੱਗਾ ਤਾਂ ਲੋਕਾਂ ਨੂੰ ਲੱਗਾ ਕਿ ਮਾਮਲਾ ਗੜਬੜ ਹੈ।
ਮਾਮਲਾ ਬਿਹਾਰ ਦੇ ਮੋਤੀਹਾਰੀ ਜ਼ਿਲ੍ਹੇ ਦਾ ਹੈ। ਇੱਥੇ ਜੈਮਾਲਾ ਸਟੇਜ 'ਤੇ ਵਰਮਾਲਾ ਦੀ ਰਸਮ ਹੋਣ ਤੋਂ ਬਾਅਦ ਲਾੜੇ ਨੇ ਅਚਾਨਕ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਭੱਜਦੇ ਲਾੜੇ ਨੂੰ ਬਰਾਤੀਆਂ ਨੇ ਫੜ ਲਿਆ ਤੇ ਪੁੱਛਿਆ, ਭਾਈ, ਕੋਈ ਸਮੱਸਿਆ ਹੈ ਤਾਂ ਦੱਸੋ। ਜੇਕਰ ਪ੍ਰਾਹੁਣਚਾਰੀ ਸਹੀ ਨਹੀਂ ਹੈ ਜਾਂ 12 ਲੱਖ ਨਕਦ ਦਾਜ ਲੈਣ ਤੋਂ ਬਾਅਦ ਕੋਈ ਹੋਰ ਮੰਗ ਹੈ ਤਾਂ ਉਹ ਦੱਸ ਦਿਓ ਪਰ ਅਜਿਹੀ ਸਥਿਤੀ ਵਿੱਚ ਨਾ ਜਾਓ, ਸਾਡਾ ਨੱਕ ਵੱਢਿਆ ਜਾਵੇਗਾ। ਇੱਜ਼ਤ ਮਿੱਟੀ ਵਿੱਚ ਮਿਲ ਜਾਵੇਗੀ।
ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਜਦੋਂ ਲਾੜਾ ਨਾ ਮੰਨਿਆ ਅਤੇ ਵਿਆਹ ਤੋਂ ਇਨਕਾਰ ਕਰਦਾ ਰਿਹਾ ਤਾਂ ਲੋਕਾਂ ਨੇ ਕਾਰਨ ਪੁੱਛਿਆ। ਇਸ ਤੋਂ ਬਾਅਦ ਲਾੜੇ ਨੇ ਜੋ ਕਿਹਾ ਸੁਣ ਕੇ ਸਾਰੇ ਦੰਗ ਰਹਿ ਗਏ। ਦਰਅਸਲ, ਲਾੜੇ ਦੇ ਇੱਕ ਵਿਆਹੁਤਾ ਔਰਤ ਨਾਲ ਨਾਜਾਇਜ਼ ਸਬੰਧ ਸਨ। ਇਸ ਲਈ ਉਹ ਨਹੀਂ ਚਾਹੁੰਦਾ ਸੀ ਕਿ ਦੋਵਾਂ ਪਰਿਵਾਰਾਂ ਦੀ ਜ਼ਿੰਦਗੀ ਖਰਾਬ ਹੋਵੇ। ਲਾੜੀ ਦੇ ਘਰ ਵਾਲੇ ਇਸ ਗੱਲ ਤੋਂ ਬਹੁਤ ਦੁਖੀ ਸਨ ਪਰ ਉਹ ਹੁਣ ਕੀ ਕਰ ਸਕਦੇ ਹੋ? ਇਸ ਤੋਂ ਬਾਅਦ ਦਾਜ ਦੀ ਰਕਮ ਅਤੇ ਵਿਆਹ ਵਿੱਚ ਹੋਏ ਖਰਚੇ ਵਾਪਸ ਕਰਨ ਦਾ ਵਾਅਦਾ ਕਰਨ ਤੋਂ ਬਾਅਦ ਬਾਰਾਤ ਖਾਲੀ ਹੱਥ ਵਾਪਸ ਮੁੜ ਗਈ।
ਵਰਮਾਲਾ ਮਗਰੋਂ ਲਾੜਾ ਬੋਲਿਆ ਨਹੀਂ ਕਰਨਾ ਵਿਆਹ...ਲੋਕ ਸਮਝੇ ਮਜ਼ਾਕ ਕਰ ਰਿਹਾ, ਜਦੋਂ ਭੱਜਣ ਲੱਗਾ ਤਾਂ ਸਾਹਮਣੇ ਆਇਆ ਹੈਰਾਨ ਕਰਨ ਵਾਲਾ ਸੱਚ
ਏਬੀਪੀ ਸਾਂਝਾ
Updated at:
16 Jun 2022 10:44 AM (IST)
Edited By: shankerd
ਲਾੜੀ ਦੇ ਦਰਵਾਜ਼ੇ 'ਤੇ ਨੱਚਦੀ-ਗਾਉਂਦੀ ਬਾਰਾਤ ਪਹੁੰਚੀ। ਮਹਿਮਾਨਾਂ ਨੇ ਜਲਪਾਨ ਕੀਤਾ ਤੇ ਲਾੜੇ ਦਾ ਦਰਪੂਜਾ ਹੋਇਆ। ਇਸ ਤੋਂ ਬਾਅਦ ਸਾਰੇ ਸਟੇਜ 'ਤੇ ਪਹੁੰਚੇ। ਲਾੜੇ ਨੇ ਮਾਲਾ ਪਾਈ ਤੇ ਲਾੜੀ ਨੇ ਵੀ ਮਾਲਾ ਪਹਿਨਾਈ।
Groom Marriage
NEXT
PREV
Published at:
16 Jun 2022 10:44 AM (IST)
- - - - - - - - - Advertisement - - - - - - - - -