ਨਵੀਂ ਦਿੱਲੀ: ਵਿਸ਼ਵ ਪ੍ਰਸਿੱਧ ਇਟਲੀ ਫੈਸ਼ਨ ਹਾਊਸ ਗੂਚੀ (Gucci) ਇੱਕ ਵਾਰ ਫਿਰ ਸੁਰਖੀਆਂ ਵਿਚ ਆ ਗਈ ਹੈ। ਗੂਚੀ ਸੋਸ਼ਲ ਮੀਡੀਆ ਯੂਜ਼ਰਸ (Socail Media) 'ਚ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਦੱਸ ਦਈਏ ਕਿ ਇਸ ਚਰਚਾ ਦਾ ਕਾਰਨ ਹੈ ਇੱਕ ਭਾਰਤੀ ਕੁਰਤਾ (Indian Kurta) ਜਿਸ ਦੀ ਕੀਮਤ ਇਸ ਬ੍ਰੈਂਡ 'ਤੇ ਲੱਖਾਂ ਰੁਪਏ ਰੱਖੀ ਗਈ ਹੈ।
ਦਰਅਸਲ, ਗੂਚੀ ਇਕ ਲਿਨਨ ਦਾ ਕਾਫਤਾਨ ਵੇਚ ਰਹੀ ਹੈ, ਜੋ ਕਿ ਇੱਕ ਭਾਰਤੀ ਰਵਾਇਤੀ ਕੁਰਤੇ ਦੀ ਤਰ੍ਹਾਂ ਹੈ ਅਤੇ ਗੂਚੀ ਇਸ ਨੂੰ 1.5 ਲੱਖ ਤੋਂ 2.5 ਲੱਖ ਰੁਪਏ ਵਿਚ ਵੇਚ ਰਿਹਾ ਹੈ। ਇਹ ਪਹਿਰਾਵੇ ਆਮ ਤੌਰ 'ਤੇ ਏਸ਼ੀਆਈ ਦੇਸ਼ਾਂ ਵਿੱਚ ਪਹਿਨੇ ਜਾਂਦੇ ਹਨ। ਭਾਰਤ ਵਿੱਚ ਇਸ ਪਹਿਰਾਵੇ ਨੂੰ 150 ਤੋਂ 1,500 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਯੂਜ਼ਰਸ ਦਾ ਕਹਿਣਾ ਹੈ ਕਿ ਜਦੋਂ ਇਹ ਪਹਿਰਾਵਾ ਇੰਨਾ ਸਸਤਾ ਹੈ, ਤਾਂ ਇਸਨੂੰ ਮਹਿੰਗੇ ਭਾਅ 'ਤੇ ਕਿਉਂ ਵੇਚਿਆ ਜਾ ਰਿਹਾ ਹੈ।
ਗੂਚੀ ਵਲੋਂ ਵੇਚੇ ਜਾ ਰਹੇ ਲਿਨੇਨ ਕਾਫਤਾਨ ਦੀ ਕੀਮਤ ਨੂੰ ਜਾਣ ਕੇ ਸੋਸ਼ਲ ਮੀਡੀਆ ਉਪਭੋਗਤਾ ਹੈਰਾਨ ਹਨ। ਇਸਦੇ ਨਾਲ ਹੀ ਲੋਕ ਇਸ ਮੁੱਦੇ 'ਤੇ ਜ਼ੋਰਦਾਰ ਬਹਿਸ ਕਰਦੇ ਵੇਖੇ ਗਏ ਹਨ। ਇੱਕ ਟਵਿੱਟਰ ਉਪਭੋਗਤਾ ਨੇ ਕਿਹਾ, "ਇਹ ਪਹਿਰਾਵਾ ਆਸਾਨੀ ਨਾਲ 500 ਰੁਪਏ ਵਿੱਚ ਮਿਲ ਸਕਦਾ ਹੈ, ਫਿਰ ਇਸ ਨੂੰ 2.5 ਲੱਖ ਰੁਪਏ ਵਿੱਚ ਕਿਉਂ ਵੇਚਿਆ ਜਾ ਰਿਹਾ ਹੈ? ਇਸ ਕੀਮਤ 'ਤੇ ਇਹ ਕਿਉਂ ਵੇਚੀ ਜਾ ਰਹੀ ਹੈ?" ਉਧਰ ਇੱਕ ਹੋਰ ਯੂਜ਼ਰ ਨੇ ਸਵਾਲ ਉਠਾਇਆ ਅਤੇ ਕਿਹਾ, "ਕਿਸ ਆਧਾਰ 'ਤੇ ਇਸ ਪਹਿਰਾਵੇ ਦੀ ਕੀਮਤ ਢਾਈ ਲੱਖ ਰੁਪਏ ਰੱਖੀ ਗਈ ਹੈ?"
ਦੇਸ਼-ਵਿਦੇਸ਼ ਵਿਚ ਪ੍ਰਸਿੱਧ ਹੈ ਗੂਚੀ
ਦੱਸ ਦੇਈਏ ਕਿ ਫੈਸ਼ਨ ਹਾਊਸ ਗੂਚੀ ਆਪਣੇ ਉਤਪਾਦਾਂ ਬਾਰੇ ਲੋਕਾਂ ਵਿਚ ਬਹੁਤ ਮਸ਼ਹੂਰ ਹੈ। ਇਹ ਫੈਸ਼ਨ ਹਾਊਸ ਅਕਸਰ ਆਪਣੇ ਕੱਪੜਿਆਂ ਅਤੇ ਉਨ੍ਹਾਂ ਦੀਆਂ ਕੀਮਤਾਂ ਕਾਰਨ ਸੁਰਖੀਆਂ ਵਿਚ ਰਹਿੰਦਾ ਹੈ। ਲੋਕ ਇਸ ਬ੍ਰਾਂਡ ਦੀ ਵਰਤੋਂ ਦੇਸ਼ ਅਤੇ ਵਿਦੇਸ਼ਾਂ ਵਿੱਚ ਕਰਦੇ ਹਨ। ਇਹੀ ਕਾਰਨ ਹੈ ਕਿ ਗੂਚੀ ਕੱਪੜੇ ਦੀ ਇੰਨੀ ਕੀਮਤ ਆਉਂਦੀ ਹੈ। ਹਾਲਾਂਕਿ, ਲਿਨੇਨ ਕਾਫਤਾਨ ਦੀ ਇੰਨੀ ਕੀਮਤ ਕਿਉਂ ਆਈ ਇਸ ਬਾਰੇ ਕੰਪਨੀ ਵਲੋਂ ਅਜੇ ਤਕ ਕੋਈ ਜਵਾਬ ਨਹੀਂ ਮਿਲਿਆ।
ਇਹ ਵੀ ਪੜ੍ਹੋ: Coronavirsu Update: ਘੱਟ ਰਹੇ ਕੋਰੋਨਾ ਕੇਸ ਰਾਹਤ ਦੀ ਗੱਲ, 24 ਘੰਟਿਆਂ ਦੌਰਾਨ ਆਏ 1.31 ਲੱਖ ਨਵੇਂ ਕੇਸ, ਮੌਤਾਂ ਦੀ ਗਿਣਤੀ ਵੀ ਗਿਰਾਵਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin