Trending Video: ਸਾਡੀ ਦੁਨੀਆਂ 'ਚ ਵਿਸ਼ਵ ਰਿਕਾਰਡ (World Record) ਬਣਾਉਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਘੱਟ ਹੈ। ਇਸ ਦੇ ਪਿੱਛੇ ਮੁੱਖ ਕਾਰਨ ਇਹ ਹੈ ਕਿ ਕਿਸੇ ਵੀ ਕੰਮ 'ਚ ਵਿਸ਼ਵ ਰਿਕਾਰਡ ਬਣਾਉਣਾ ਆਸਾਨ ਨਹੀਂ ਹੈ। ਵਿਸ਼ਵ ਰਿਕਾਰਡ ਭਾਵੇਂ ਕਿਸੇ ਵੀ ਖੇਤਰ 'ਚ ਹੋਵੇ, ਉਸ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ,। ਪਰ ਵਿਸ਼ਵ ਰਿਕਾਰਡ ਇੱਕ ਅਜਿਹਾ ਰਿਕਾਰਡ ਹੈ, ਜਿਸ ਨੂੰ ਸਥਾਪਿਤ ਕਰਨ ਲਈ ਮਨੁੱਖ ਕੁਝ ਵੀ ਕਰਨ ਲਈ ਤਿਆਰ ਰਹਿੰਦਾ ਹੈ। ਇੱਕ ਵਿਅਕਤੀ ਨੇ ਅਜਿਹਾ ਅਨੋਖਾ ਕੰਮ ਕਰਕੇ ਵਰਲਡ ਰਿਕਾਰਡ ਬਣਾਇਆ ਹੈ।


ਆਓ ਇਸ ਸਾਰੀ ਖ਼ਬਰ ਦੀ ਸ਼ੁਰੂਆਤ ਇੱਕ ਸਵਾਲ ਨਾਲ ਕਰੀਏ। ਜੇਕਰ ਅਸੀਂ ਤੁਹਾਨੂੰ ਪੁੱਛੀਏ, ਕੀ ਤੁਸੀਂ 10 ਸਕਿੰਟਾਂ 'ਚ ਇੱਕ ਲੀਟਰ ਸੋਡਾ ਪੀ ਸਕਦੇ ਹੋ? ਸਵਾਲ ਥੋੜ੍ਹਾ ਅਜੀਬ ਹੈ, ਪਰ ਇੱਕ ਵਿਅਕਤੀ ਨੇ ਇਹ ਕੀਤਾ ਹੈ। ਇੱਕ ਵਿਅਕਤੀ ਨੇ ਕੁਝ ਹੀ ਸਕਿੰਟਾਂ 'ਚ 1 ਲੀਟਰ ਸੋਡਾ ਪੀ ਕੇ ਵਰਲਡ ਰਿਕਾਰਡ ਬਣਾਇਆ ਹੈ।


ਵਰਲਡ ਰਿਕਾਰਡ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਲੋਕ ਹੈਰਾਨ ਹਨ। ਆਮ ਤੌਰ 'ਤੇ 1 ਲੀਟਰ ਪਾਣੀ ਪੀਣ ਲਈ 5-10 ਮਿੰਟ ਲੱਗਦੇ ਹਨ। ਜੇ ਸੋਡਾ ਕੌੜਾ ਹੋਵੇ ਤਾਂ ਹੋਰ ਦੇਰੀ ਹੋ ਸਕਦੀ ਹੈ, ਪਰ ਇਸ ਵਿਅਕਤੀ ਲਈ ਇਹ ਜਿਵੇਂ ਇੱਕ ਖੇਡ ਹੈ। 1 ਲੀਟਰ ਸੋਡਾ ਪੀਣ ਤੋਂ ਬਾਅਦ ਵੀ ਵਿਅਕਤੀ ਨੂੰ ਕੁਝ ਨਹੀਂ ਹੋਇਆ।


6.08 ਸਕਿੰਟ 'ਚ ਪੀਤਾ 1 ਲੀਟਰ ਸੋਡਾ


ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਨੇ ਕੁਝ ਹੀ ਸਕਿੰਟਾਂ 'ਚ ਬਗੈਰ ਰੁਕੇ 1 ਲੀਟਰ ਸੋਡਾ ਵਾਟਰ ਪੀ ਲਿਆ। ਇਸ ਦੇ ਨਾਲ ਹੀ ਵਿਅਕਤੀ ਨੇ 6.08 ਸੈਕਿੰਟ 'ਚ ਸੋਡਾ ਪੀ ਕੇ ਵਿਸ਼ਵ ਰਿਕਾਰਡ ਤੋੜ ਕੇ ਨਵਾਂ ਰਿਕਾਰਡ ਆਪਣੇ ਨਾਂਅ ਕਰ ਲਿਆ। ਇਹ ਵਿਅਕਤੀ ਅਮਰੀਕਾ ਦਾ ਮਸ਼ਹੂਰ YouTuber ਹੈ। ਇਸ ਦਾ ਨਾਂਅ ਐਰਿਕ 'ਬੈਡਲੈਂਡਸ' ਬੁਕਰ ਹੈ। ਉਹ ਇੱਕ ਫੂਡ ਬਲੌਗਰ ਹੈ। ਹਾਲ ਹੀ 'ਚ ਉਸ ਨੇ ਕਈ ਰਿਕਾਰਡ ਆਪਣੇ ਨਾਂਅ ਕੀਤੇ ਹਨ।



ਵਾਇਰਲ ਹੋਈ ਵੀਡੀਓ


ਇਸ ਵੀਡੀਓ ਨੂੰ ਗਿਨੀਜ਼ ਵਰਲਡ ਰਿਕਾਰਡ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਯੂਟਿਊਬ 'ਤੇ ਅਪਲੋਡ ਕੀਤਾ ਹੈ। ਵੀਡੀਓ ਨੂੰ ਹੁਣ ਤੱਕ 86 ਹਜ਼ਾਰ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਦੇ ਨਾਲ ਹੀ ਕਈ ਯੂਜ਼ਰਸ ਨੇ ਉਸ ਦੇ ਵੀਡੀਓ 'ਤੇ ਕੁਮੈਂਟ ਵੀ ਕੀਤੇ ਹਨ। ਇਕ ਯੂਜ਼ਰ 'ਤੇ ਕੁਮੈਂਟ ਕਰਦੇ ਹੋਏ ਲਿਖਿਆ, "ਸੱਚਮੁੱਚ ਇਹ ਬਹੁਤ ਦਿਲਚਸਪ ਹੈ।" ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, "ਸਾਡੇ ਤੋਂ ਅਜਿਹਾ ਨਹੀਂ ਹੋ ਸਕਦਾ। ਮੈਂ 1 ਲੀਟਰ ਪਾਣੀ ਵੀ ਨਹੀਂ ਪੀ ਸਕਦਾ।"