Independence Day 2022: ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਪ੍ਰੋਗਰਾਮ ਤਹਿਤ ਦੇਸ਼ ਭਰ ਵਿੱਚ ਹਰ ਘਰ ਤਿਰੰਗਾ ਮੁਹਿੰਮ ਚੱਲ ਰਹੀ ਹੈ। ਇਹ ਮੁਹਿੰਮ 15 ਅਗਸਤ ਤੱਕ ਚੱਲੇਗੀ। ਇਸ ਮੁਹਿੰਮ ਤਹਿਤ ਮੋਦੀ ਸਰਕਾਰ ਨੇ ਦੇਸ਼ ਵਾਸੀਆਂ ਨੂੰ ਘਰਾਂ 'ਤੇ ਤਿਰੰਗਾ ਲਹਿਰਾਉਣ ਦਾ ਸੱਦਾ ਦਿੱਤਾ ਹੈ। ਇਸੇ ਕੜੀ 'ਚ ਗੁਜਰਾਤ ਦੇ ਇਕ ਵਿਅਕਤੀ ਨੇ ਆਪਣੀ ਕਾਰ 'ਤੇ ਹੀ ਤਿਰੰਗੇ ਦਾ ਪ੍ਰਿੰਟ ਪਾਇਆ ਹੈ।


ਗੁਜਰਾਤ ਦਾ ਇੱਕ ਵਿਅਕਤੀ ਕਾਰ ਚਲਾ ਕੇ ਦਿੱਲੀ ਪਹੁੰਚਿਆ ਹੈ। ਇਸ ਵਿਅਕਤੀ ਨੇ ਆਪਣੀ ਕਾਰ 'ਤੇ ਤਿਰੰਗਾ ਆਨ ਕਾਰ ਬਣਾਇਆ ਹੋਇਆ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਗੁਜਰਾਤ ਦੇ ਸਿਧਾਰਥ ਦੋਸ਼ੀ ਨੇ ਆਪਣੀ ਕਾਰ 'ਤੇ 2 ਲੱਖ ਰੁਪਏ ਖਰਚ ਕਰਕੇ ਬਣਾਇਆ ਤਿਰੰਗਾ ਪ੍ਰਾਪਤ ਕੀਤਾ ਹੈ। ਸਿਧਾਰਥ ਨੇ ਦੱਸਿਆ ਕਿ ਉਹ ਇਸ ਮੁਹਿੰਮ ਲਈ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ।

ਕਾਰ 'ਤੇ ਬਣਾਇਆ ਤਿਰੰਗਾ


ਨਿਊਜ਼ ਏਜੰਸੀ ਏਐਨਆਈ ਮੁਤਾਬਕ ਗੁਜਰਾਤ ਤੋਂ ਦਿੱਲੀ ਆਏ ਸਿਧਾਰਥ ਦੋਸ਼ੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣਾ ਚਾਹੁੰਦੇ ਹਨ। ਕਾਰ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਾਰ ਪੂਰੀ ਤਰ੍ਹਾਂ ਤਿਰੰਗੇ ਦੇ ਰੰਗ 'ਚ ਰੰਗੀ ਹੋਈ ਹੈ।


ਕੀ ਹੈ ਹਰ ਘਰ ਤਿਰੰਗਾ ਮੁਹਿੰਮ?


ਭਾਰਤ 2022 ਵਿੱਚ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਦੀਆਂ ਤਿਆਰੀਆਂ ਵਿੱਚ ਜੰਗੀ ਪੱਧਰ ’ਤੇ ਲੱਗਾ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਲੋਕਾਂ ਨੂੰ ‘ਹਰ ਘਰ ਤਿਰੰਗਾ ਅਭਿਆਨ’ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਇਹ ਰਾਸ਼ਟਰੀ ਪੱਧਰ 'ਤੇ ਮਨਾਏ ਜਾ ਰਹੇ ਅਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੀ ਇੱਕ ਕੜੀ ਹੈ। ਇਸ ਮੁਹਿੰਮ ਦਾ ਮਕਸਦ ਲੋਕਾਂ ਨੂੰ ਆਪਣੇ ਘਰਾਂ 'ਤੇ ਤਿਰੰਗਾ ਲਹਿਰਾਉਣ ਲਈ ਪ੍ਰੇਰਿਤ ਕਰਨਾ ਹੈ।