0 Rupee Note in India: 8 ਨਵੰਬਰ, 2016 ਨੂੰ ਭਾਰਤ ‘ਚ ਨੋਟਬੰਦੀ (Demonetisation) ਹੋਈ ਸੀ ਜਿਸ ‘ਚ 500 ਤੇ 1000 ਦੇ ਨੋਟ ਬੰਦ ਕਰ ਦਿੱਤੇ ਗਏ ਸਨ ਜਿਸ ਦੇ ਬਾਅਦ 2000 ਦੇ ਨੋਟ ਚਲਣ ‘ਚ ਆਏ। ਹਾਲਾਂਕਿ ਦੇਸ਼ ‘ਚ ਕਈ ਤਰ੍ਹਾਂ ਦੇ ਨੋਟ ਚੱਲ ਰਹੇ ਹਨ ਜਿਨ੍ਹਾਂ ਵਿੱਚੋਂ 1 ਰੁਪਏ ਦੇ ਨੋਟ, 2 ਰੁਪਏ, 5 ਰੁਪਏ, 10 ਰੁਪਏ ਆਦਿ ਹਨ ਪਰ ਕੀ ਤੁਸੀਂ ਕਦੇ 0 ਰੁਪਏ ਦੇ ਨੋਟ ਦਾ ਨਾਮ ਸੁਣਿਆ ਹੈ? ਹੈਰਾਨੀ ਤਾਂ ਹੋਵੇਗੀ ਪਰ ਇਹ ਸੱਚ ਹੈ। ਤੁਹਾਨੂੰ ਇਹ ਵੀ ਜਾਣਕੇ ਹੈਰਾਨੀ ਹੋਵੇਗੀ ਕਿ 0 ਦੇ ਨੋਟਾਂ ਨੂੰ ਛਾਪਣ ਦੀ ਜ਼ਰੂਰਤ ਵੀ ਭਾਰਤ ‘ਚ ਹੀ ਪਈ ਹੈ।


ਭਾਰਤ ‘ਚ ਛਪਿਆ ਸੀ 0 ਰੁਪਏ ਦਾ ਨੋਟ


ਦੇਸ਼ ‘ਚ ਭ੍ਰਿਸ਼ਟਾਚਾਰ (Corruption) ਦੀਆਂ ਜੜ੍ਹਾਂ ਕਾਫੀ ਮਜਬੂਤ ਹਨ। ਜ਼ਿਆਦਾਤਰ ਹਰ ਪੱਧਰ ਦੇ ਲੋਕ ਭ੍ਰਿਸ਼ਟਾਚਾਰ ‘ਚ ਵਿਸ਼ਵਾਸ ਰੱਖਦੇ ਹਨ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਈ ਸੈਕਟਰਾਂ ‘ਚ ਵੱਖ-ਵੱਖ ਪੱਧਰ ‘ਤੇ ਕੁਝ ਅਜਿਹੇ ਲੋਕ ਹਨ ਜੋ ਰਿਸ਼ਵਤ (Bribe) ਲੈਣ ‘ਚ ਵੀ ਵਿਸ਼ਵਾਸ ਕਰਦੇ ਹਨ।


ਦਰਅਸਲ, ਸਾਲ 2007 ‘ਚ ਤਾਮਿਲਨਾਡੂ ਦੇ ਇੱਕ ਐੱਨਜੀਓ ਫਿਫਥ ਪਿੱਲਰ (Fifth Pillar NGO in India) ਨੇ ਜੀਰੋ ਰੁਪਏ ਦੇ ਨੋਟ ਛਾਪੇ ਸਨ। ਇਸ ਐੱਨਜੀਓ ਨੇ ਹਿੰਦੀ, ਤੇਲਗੂ, ਕੰਨੜ ਤੇ ਮਲਿਆਲਮ ਭਾਸ਼ਾ ‘ਚ 5 ਲੱਖ ਦੇ ਕਰੀਬ ਨੋਟ ਵੰਡੇ ਸਨ। ਉਨ੍ਹਾਂ ਨੇ ਬੱਸ ਸਟੈਂਡ, ਰੇਲਵੇ ਸਟੇਸ਼ਨ, ਏਅਰਪੋਰਟ ਤੇ ਬਾਜ਼ਾਰ ਜਿਹੀਆਂ ਥਾਵਾਂ ‘ਤੇ ਲੋਕਾਂ ਨੂੰ ਇਹ ਨੋਟ ਵੰਡੇ ਸਨ। ਇਨ੍ਹਾਂ ਨੋਟਾਂ ਨੂੰ ਛਾਪਣ ਦਾ ਮਕਸਦ ਸੀ ਰਿਸ਼ਵਤ ਲੈਣ ਵਾਲੇ ਲੋਕਾਂ ਨੂੰ ਸਬਕ ਸਿਖਾਉਣਾ ਜਿਸ ਨਾਲ ਜੇਕਰ ਉਹਨਾਂ ਤੋਂ ਕੋਈ ਰਿਸ਼ਵਤ ਮੰਗੇ ਤਾਂ ਇਹੀ ਨੋਟ ਦਿੱਤਾ ਜਾਵੇ। ਇਸ ਨਾਲ ਉਹ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਸਨ।


ਜ਼ੀਰੋ ਰੁਪਏ ਦੇ ਨੋਟ ਨੂੰ ਰਿਜ਼ਰਵ ਬੈਂਕ ਨੇ ਨਹੀਂ ਬਲਕਿ ਇੱਕ ਐੱਨਜੀਓ ਨੇ ਛਾਪੇ ਸਨ। ਨੋਟ ‘ਤੇ ਉਸੇ ਐੱਨਜੀਓ ਦਾ ਨਾਮ ਲਿਖਿਆ ਸੀ ਤੇ ਉਸ ‘ਤੇ ਛਪਿਆ ਸੀ- ਭ੍ਰਿਸ਼ਟਾਚਾਰ ਦਾ ਖਾਤਮਾ ਕਰੋ। ਨੋਟ ‘ਤੇ ਮਹਾਤਮਾ ਗਾਂਧੀ ਦੀ ਤਸਵੀਰ ਬਣੀ ਸੀ ਤੇ ਅਧਿਕਾਰੀਆਂ ਦੇ ਨੰਬਰ ਲਿਖੇ ਸਨ। ਨੋਟ ‘ਤੇ ਲਿਖਿਆ ਸੀ ਕਿ-’ਰਿਸ਼ਵਤ ਨਾ ਲੈਣ ਦੀ ਖਸਮ ਖਾਦੇ ਹਨ ਤੇ ਰਿਸ਼ਵਤ ਨਾ ਦੇਣ ਦੀ ਕਸਮ ਖਾਂਦੇ ਹਾਂ’।



ਇਹ ਵੀ ਪੜ੍ਹੋ: Punjab Election 2022: ਚੋਣਾਂ ਤੋਂ ਪਹਿਲਾਂ ਬੀਜੇਪੀ ਨੇ ਮੁੱਖ ਮੰਤਰੀ ਚੰਨੀ ਦੇ ਪਰਿਵਾਰ 'ਚ ਲਾਈ ਸੰਨ੍ਹ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904