ਅਜਮੇਰ: ਕੋਰੋਨਾ ਤੋਂ ਬਚਣ ਲਈ ਜਿੱਥੇ ਵੱਡੀ ਗਿਣਤੀ 'ਚ ਲੋਕਾਂ ਨੇ ਵੈਕਸੀਨ ਲਵਾ ਲਈ ਲਈ ਹੈ, ਉੱਥੇ ਹੀ ਕਈ ਲੋਕ ਹਾਲੇ ਵੀ ਵਹਿਮ-ਭਰਮ ਕਾਰਨ ਟੀਕਾ ਲਵਾਉਣ ਤੋਂ ਇਨਕਾਰ ਕਰ ਰਹੇ ਹਨ। ਤਾਜ਼ਾ ਘਟਨਾ ਰਾਜਸਥਾਨ ਦੇ ਅਜਮੇਰ ਦੀ ਹੈ। ਕੋਰੋਨਾ ਵੈਕਸੀਨ ਲਵਾਉਣ ਤੋਂ ਬਚਣ ਲਈ ਇੱਕ ਔਰਤ ਨੇ ਸਿਹਤ ਕਰਮਚਾਰੀਆਂ 'ਤੇ ਸੱਪ ਛੱਡਣ ਦੀ ਧਮਕੀ ਦੇ ਦਿੱਤੀ। ਸੱਪ ਦਾ ਪਿਟਾਰਾ ਖੋਲ੍ਹ ਕੇ ਕਾਫ਼ੀ ਦੇਰ ਤਕ ਹੰਗਾਮਾ ਕੀਤਾ।
ਇੱਥੋਂ ਦੀ ਪਿੰਸਾਗਨ ਪੰਚਾਇਤ ਸਮਿਤੀ ਖੇਤਰ ਦੇ ਨਾਗੇਲਾਵ ਪਿੰਡ 'ਚ ਔਰਤ ਨੇ ਟੀਕਾ ਲਵਾਉਣ ਗਏ ਸਿਹਤ ਮੁਲਾਜ਼ਮਾਂ ਨੂੰ ਸੱਪ ਵਿਖਾ ਕੇ ਕੱਟੇ ਜਾਣ ਦਾ ਡਰ ਪ੍ਰਗਟਾਇਆ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਨਾਗੇਲਾਵ ਪੀਐਚਸੀ ਇੰਚਾਰਜ ਡਾ. ਚਾਰੂ ਝਾਅ ਨੇ ਦੱਸਿਆ ਕਿ ਇਲਾਕੇ 'ਚ ਜਿਨ੍ਹਾਂ ਲੋਕਾਂ ਦੇ ਕੋਰੋਨਾ ਵੈਕਸੀਨ ਨਹੀਂ ਲੱਗੀ ਹੈ, ਉਨ੍ਹਾਂ ਦੇ ਘਰ-ਘਰ ਜਾ ਕੇ ਟੀਕਾ ਲਾਇਆ ਜਾ ਰਿਹਾ ਹੈ।
ਇਸ ਤਹਿਤ ਸ਼ੁੱਕਰਵਾਰ ਨੂੰ ਕਾਲਬੇਲੀਆਂ ਦਾ ਡੇਰਾ 'ਚ ਸੀਐਚਏ ਨਰਿੰਦਰ, ਏਐਨਐਮ ਕਿਰਨ, ਆਸ਼ਾ ਸਹਿਯੋਗੀ ਪ੍ਰੀਤੀ, ਮੰਗਲੀ, ਮਮਤਾ ਤੇ ਹੋਰ ਲੋਕ ਪਹੁੰਚੇ ਤਾਂ ਇੱਥੇ ਕਮਲਾ ਨਾਥ ਨਾਂ ਦੀ ਔਰਤ ਨੂੰ ਟੀਕਾ ਲਾਉਣ ਬਾਰੇ ਕਿਹਾ ਗਿਆ। ਪਹਿਲਾਂ ਉਹ ਇਨਕਾਰ ਕਰਦੀ ਰਹੀ, ਜਦੋਂ ਉਸ ਨੂੰ ਸਰਕਾਰ ਦੇ ਆਦੇਸ਼ਾਂ ਦਾ ਹਵਾਲਾ ਦਿੱਤਾ, ਉਸ ਨੇ ਆਪਣੀ ਝੁੱਗੀ 'ਚੋਂ ਸੱਪ ਦੀ ਟੋਕਰੀ ਕੱਢ ਲਿਆਂਦੀ ਤੇ ਸੱਪ ਨੂੰ ਬਾਹਰ ਕੱਢ ਕੇ ਸਿਹਤ ਮੁਲਾਜ਼ਮਾਂ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ।
ਇੱਕ ਵਾਰ ਤਾਂ ਸਿਹਤ ਮੁਲਾਜ਼ਮ ਵੀ ਡਰ ਗਏ, ਪਰ ਬਾਅਦ 'ਚ ਉਨ੍ਹਾਂ ਨੇ ਕਮਲਾ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਕਾਰਨ ਪਿੰਡ ਦੇ ਬਹੁਤ ਸਾਰੇ ਲੋਕ ਵੀ ਉੱਥੇ ਇਕੱਠੇ ਹੋ ਗਏ। ਡਾ. ਚਾਰੂ ਝਾਅ ਦੀ ਮੰਨੀਏ ਤਾਂ ਕਮਲਾ ਨੇ ਬਾਅਦ 'ਚ ਸਹਿਮਤੀ ਦਿੱਤੀ ਤੇ ਆਪਣੇ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਟੀਕਾ ਲਵਾਇਆ।
ਇਹ ਵੀ ਪੜ੍ਹੋ: Rail Roko Andolan: ਰੇਲਾਂ ਰੋਕਣ ਵਾਲੇ ਕਿਸਾਨਾਂ ਨੂੰ ਸੰਯੁਕਤ ਮੋਰਚੇ ਦੀ ਅਪੀਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/