Trending: ਸ਼ੇਰ ਤੇ ਇਨ੍ਹਾਂ ਦੇ ਝੁੰਡ ਨੂੰ ਜੰਗਲ ਦੇ ਸਭ ਤੋਂ ਖਤਰਨਾਕ ਸ਼ਿਕਾਰੀਆਂ ਵਿੱਚ ਗਿਣਿਆ ਜਾਂਦਾ ਹੈ। ਸ਼ੇਰ ਦੀ ਇੱਕ ਦਹਾੜ ਨਾਲ ਹੀ ਜੰਗਲ ਦੇ ਵੱਡੇ ਤੋਂ ਵੱਡੇ ਜਾਨਵਰ ਵੀ ਆਪਣੀਆਂ ਪੂਛਾਂ ਦਬਾ ਕੇ ਭੱਜਦੇ ਨਜ਼ਰ ਆਉਂਦੇ ਹਨ। ਜਦਕਿ ਜੰਗਲ ਦੇ ਵੱਡੇ ਸ਼ਿਕਾਰੀ ਜਾਨਵਰ ਵੀ ਸ਼ੇਰ ਨਾਲ ਉਲਝਦੇ ਘੱਟ ਹੀ ਦੇਖੇ ਜਾਂਦੇ ਹਨ। ਸ਼ੇਰਾਂ ਦੇ ਮੁਕਾਬਲੇ ਸ਼ੇਰਨੀਆਂ ਨੂੰ ਜ਼ਿਆਦਾਤਰ ਜੰਗਲਾਂ ਅੰਦਰ ਸ਼ਿਕਾਰ ਕਰਦੇ ਦੇਖਿਆ ਗਿਆ ਹੈ। ਸ਼ੇਰਨੀ ਆਪਣੇ ਸ਼ਿਕਾਰ ਨੂੰ ਇੱਕੋ ਝਟਕੇ ਵਿੱਚ ਮਾਰਨ ਵਿੱਚ ਮਾਹਰ ਹੈ।


ਹਾਲਾਂਕਿ, ਬਹੁਤ ਘੱਟ ਮੌਕੇ ਹੁੰਦੇ ਹਨ ਜਦੋਂ ਸ਼ੇਰ ਜਾਂ ਸ਼ੇਰਨੀ ਨੂੰ ਸ਼ਿਕਾਰ ਵਿੱਚ ਅਸਫਲਤਾ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੇਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ 'ਚ ਸ਼ੇਰਨੀ ਨੂੰ ਸ਼ਿਕਾਰ ਦਾ ਝੁੰਡ ਪਿੱਛੇ ਹਟਣ ਲਈ ਮਜ਼ਬੂਰ ਕਰ ਦਿੰਦਾ ਹੈ। ਵੀਡੀਓ 'ਚ ਮੱਝਾਂ ਦਾ ਝੁੰਡ ਸ਼ੇਰਨੀ ਨੂੰ ਪਿੱਛੇ ਹਟਣ ਲਈ ਮਜ਼ਬੂਰ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਭਜਾਉਂਦਾ ਵੀ ਨਜ਼ਰ ਆ ਰਿਹਾ ਹੈ।


https://www.instagram.com/reel/Ca1XdhRlt3M/?utm_source=ig_embed&ig_rid=504de8f8-1aea-46a8-ae30-0ef02c47bcaf


ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਵੀਡੀਓ ਯੂਜ਼ਰਸ ਨੂੰ ਹੈਰਾਨ ਕਰ ਰਹੀ ਹੈ, ਯੂਜ਼ਰਸ ਨੂੰ ਆਪਣੀਆਂ ਅੱਖਾਂ 'ਤੇ ਯਕੀਨ ਨਹੀਂ ਹੋ ਰਿਹਾ ਕਿ ਸ਼ੇਰਨੀ ਨੂੰ ਆਪਣਾ ਸ਼ਿਕਾਰ ਛੱਡ ਕੇ ਭੱਜਣਾ ਪਿਆ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਮੱਝਾਂ ਦਾ ਸ਼ਿਕਾਰ ਕਰਦੇ ਸਮੇਂ ਕੁਝ ਸ਼ੇਰਨੀਆਂ ਨੇ ਮੱਝਾਂ ਨੂੰ ਵੱਖ ਕਰ ਦਿੱਤਾ, ਜਿਸ ਦੌਰਾਨ ਇਕ ਮੱਝ ਜੋ ਉਚਾਈ ਨੂੰ ਪਾਰ ਨਹੀਂ ਕਰ ਸਕੀ, ਉਸ ਨੂੰ ਸ਼ੇਰਨੀਆਂ ਨੇ ਆਪਣਾ ਸ਼ਿਕਾਰ ਬਣਾ ਲਿਆ।






ਫਿਲਹਾਲ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਮੱਝਾਂ ਦੇ ਟੋਲੇ 'ਚੋਂ ਵੱਡੀਆਂ-ਵੱਡੀਆਂ ਮੱਝਾਂ ਨਿਕਲੀਆਂ ਤੇ ਇਕੱਠੇ ਹੋ ਕੇ ਸ਼ੇਰਨੀ 'ਤੇ ਟੁੱਟ ਪਈਆਂ ਜਿਸ ਕਾਰਨ ਸ਼ੇਰਨੀਆਂ ਪਿੱਛੇ ਹਟਦੀਆਂ ਨਜ਼ਰ ਆਈਆਂ। ਵੀਡੀਓ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਰਹੀ ਹੈ ਜਿਸ ਨੂੰ ਖ਼ਬਰ ਲਿਖੇ ਜਾਣ ਤੱਕ 19 ਹਜ਼ਾਰ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਦੇ ਨਾਲ ਹੀ ਹਜ਼ਾਰਾਂ ਯੂਜ਼ਰਸ ਨੇ ਇਸ ਨੂੰ ਪਸੰਦ ਕੀਤਾ ਹੈ।


ਇਹ ਵੀ ਪੜ੍ਹੋ: Holi Punjabi Songs: ਇਸ ਹੋਲੀ ਨੂੰ ਸੈਲੀਬ੍ਰੇਟ ਕਰੋ ਇਨ੍ਹਾਂ ਪੰਜਾਬੀ ਗਾਣਿਆਂ ਨਾਲ, ਹੋਲੀ ਦਾ ਮਜ਼ਾ ਹੋ ਜਾਵੇਗਾ ਦੁੱਗਣਾ