ਨਵੀਂ ਦਿੱਲੀ: ਪੈਸਾ ਸਾਡੇ ਜੀਵਨ ਵਿੱਚ ਬਹੁਤ ਅਹਿਮੀਅਤ ਰੱਖਦਾ ਹੈ। ਜਿਸ ਕਿਸੇ ਨੂੰ ਵੀ ਪੈਸੇ ਦੀ ਲੋੜ ਹੁੰਦੀ ਹੈ, ਉਹ ਇਸ ਨੂੰ ਹਾਸਲ ਕਰਨ ਲਈ ਕੁਝ ਵੀ ਕਰ ਸਕਦਾ ਹੈ। ਫੇਰ ਉਹ ਸਹੀ ਗ਼ਲਤ ਵਿੱਚ ਦਾ ਅੰਤਰ ਵੀ ਭੁੱਲ ਜਾਂਦਾ ਹੈ। ਪੈਸਾ ਕੋਈ ਮਾੜੀ ਚੀਜ਼ ਨਹੀਂ ਪਰ ‘ਪੈਸੇ ਨਾਲ ਪਿਆਰ ਬੁਰਾਈ ਦੀ ਜੜ੍ਹ ਹੈ।’ ਕਦੇ ਸੜਕਾਂ ਤੇ ਜੀਵਨ ਕੱਟਣ ਵਾਲੀ ਮਹਿਲਾ ਅੱਜ ਇੱਕ ਕਰੋੜਪਤੀ ਔਰਤ ਬਣ ਚੁੱਕੀ ਹੈ, ਪਰ ਉਸ ਦਾ ਤਰੀਕਾ ਲੋਕਾਂ ਨੂੰ ਪਸੰਦ ਨਹੀਂ ਆ ਰਿਹਾ।



ਇੰਗਲੈਂਡ ਦੇ ਨਾਟਿੰਘਮ ਦੀ ਰਹਿਣ ਵਾਲੀ 29 ਸਾਲਾ ਅਵਾ ਗ੍ਰੇਸ ਸਿੰਗਲ ਮਦਰ ਹੈ। ਹਾਲ ਹੀ ਵਿੱਚ, 'ਦ ਸਨ' ਵੈੱਬਸਾਈਟ ਨਾਲ ਗੱਲਬਾਤ ਕਰਦਿਆਂ, ਉਸ ਨੇ ਦੱਸਿਆ ਕਿ ਜਦੋਂ ਤੋਂ ਉਹ 16 ਸਾਲਾਂ ਦੀ ਸੀ, ਉਦੋਂ ਤੋਂ ਉਹ ਬੇਘਰ ਵਾਂਗ ਜ਼ਿੰਦਗੀ ਜੀ ਰਹੀ ਹੈ। ਉਸ ਦਾ ਪਿਤਾ ਉਸ ਦੀ ਜ਼ਿੰਦਗੀ ਵਿੱਚ ਕਦੇ ਨਹੀਂ ਸੀ। ਉਸ ਦੇ ਕੋਈ ਭੈਣ-ਭਰਾ ਵੀ ਨਹੀਂ ਸਨ ਤੇ ਉਸ ਦੀ ਮਾਂ ਕਿਸੇ ਹੋਰ ਦੇਸ਼ ਵਿੱਚ ਕੰਮ ਕਰਦੀ ਸੀ। ਇਸ ਕਾਰਨ, ਉਸ ਦੀ ਜ਼ਿੰਦਗੀ ਅਕਸਰ ਸੜਕਾਂ ਤੇ ਬਤੀਤ ਹੁੰਦੀ ਸੀ ਜਾਂ ਉਹ ਆਪਣੇ ਦੋਸਤਾਂ ਦੇ ਘਰਾਂ ਵਿੱਚ ਸੋਫੇ ਤੇ ਸੌਂਦੀ ਸੀ।

ਉਸ ਦੀ ਇੱਕ 5 ਸਾਲ ਦੀ ਧੀ ਹੈ ਜਿਸ ਨੂੰ ਉਹ ਇਕੱਲੀ ਪਾਲ ਰਹੀ ਹੈ। ਉਸ ਨੇ ਦੱਸਿਆ ਕਿ ਉਹ ਛੋਟੀਆਂ-ਛੋਟੀਆਂ ਨੌਕਰੀਆਂ ਕਰਕੇ ਆਪਣਾ ਗੁਜ਼ਾਰਾ ਕਰ ਰਿਹਾ ਸੀ। ਜਦੋਂ ਕੋਰੋਨਾਵਾਇਰਸ ਲੌਕਡਾਉਨ ਹੋਇਆ, ਉਸ ਨੇ ਆਪਣੀ ਨੌਕਰੀ ਛੱਡ ਦਿੱਤੀ ਤੇ ਅਡਲਟ ਸਬਸਕ੍ਰਿਪਸ਼ਨ ਸਾਈਟ (Onlyfans) 'ਤੇ ਆਪਣਾ ਖਾਤਾ ਬਣਾਇਆ ਤੇ ਇਸ 'ਤੇ ਨਿਊਡ (ਨਗਨ) ਫੋਟੋਆਂ ਤੇ ਵੀਡੀਓ ਵੇਚਣਾ ਸ਼ੁਰੂ ਕਰ ਦਿੱਤਾ। ਗ੍ਰੇਸ ਨੇ ਦੱਸਿਆ ਕਿ ਨਿਊਡ ਫੋਟੋਆਂ ਵੇਚਣ ਨਾਲ ਉਸ ਦੀ ਜ਼ਿੰਦਗੀ ਬਦਲ ਗਈ।

ਲੌਕਡਾਊਨ ਵਿੱਚ ਸ਼ੁਰੂ ਹੋਇਆ ਕਾਰੋਬਾਰ ਇੰਨਾ ਵਧੀਆ ਚੱਲਿਆ ਕਿ ਉਸ ਨੇ ਇੱਕ ਸਾਲ ਵਿੱਚ 10 ਕਰੋੜ ਰੁਪਏ ਕਮਾਏ। ਇਸ ਤੋਂ ਇਲਾਵਾ ਉਸ ਨੇ 2 ਕਰੋੜ ਰੁਪਏ ਦਾ ਮਕਾਨ ਵੀ ਖਰੀਦਿਆ। ਗ੍ਰੇਸ ਕਹਿੰਦੀ ਹੈ ਕਿ ਬਹੁਤ ਸਾਰੇ ਲੋਕ ਉਸ ਦੇ ਕੰਮ ਤੋਂ ਖੁਸ਼ ਨਹੀਂ ਹਨ, ਪਰ ਉਸ ਨੂੰ ਇਸ ਬਾਰੇ ਕੋਈ ਇਤਰਾਜ਼ ਨਹੀਂ ਹੈ।

ਹੁਣ ਉਹ ਆਪਣੀ ਫਰਮ ਸ਼ੁਰੂ ਕਰਨਾ ਚਾਹੁੰਦੀ ਹੈ।ਇਸਦੇ ਨਾਲ, ਉਹ ਮਸ਼ਹੂਰ ਅਡਲਟ ਮੈਗਜ਼ੀਨ ਪਲੇਬੁਆਏ ਦੇ ਕਵਰ 'ਤੇ ਵੀ ਪ੍ਰਗਟ ਹੋਈ ਹੈ। ਉਸ ਨੇ ਦੱਸਿਆ ਕਿ ਉਹ ਯੂਕੇ ਦੇ ਨਾਗਰਿਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣਾ ਅਡਲਟ ਕੌਨਟੈਂਟ ਬਣਾਉਂਦੀ ਹੈ। ਉਹ ਸ਼ਾਮ 7 ਵਜੇ ਤੋਂ ਬਾਅਦ ਵੀਡਿਓ ਬਣਾਉਂਦੀ ਅਤੇ ਪੋਸਟ ਕਰਦੀ ਹੈ ਤਾਂ ਜੋ ਲੋਕ ਆਪਣੇ ਕੰਮ ਤੋਂ ਸਮਾਂ ਕੱਢ ਕੇ ਉਸ ਦੇ ਵੀਡੀਓ ਦੇਖ ਸਕਣ।