Viral Video: ਸੋਸ਼ਲ ਮੀਡੀਆ 'ਤੇ ਰੋਜ਼ਾਨਾ ਅਜਿਹੀਆਂ ਕਈ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਨ, ਜਿਨ੍ਹਾਂ ਤੋਂ ਬਹੁਤ ਸਾਰੇ ਲੋਕ ਸਿੱਖਦੇ ਹਨ ਅਤੇ ਹਰ ਕਿਸੇ ਦਾ ਹੌਂਸਲਾ ਵਧਾਉਣ 'ਚ ਵੀ ਸਹਾਈ ਹੁੰਦੇ ਹਨ। ਅਜਿਹੇ ਵੀਡੀਓਜ਼ 'ਚ ਦੇਖਿਆ ਜਾ ਸਕਦਾ ਹੈ ਕਿ ਮੁਸ਼ਕਿਲ ਸਮੇਂ 'ਚ ਵੀ ਸ਼ਾਂਤ ਰਹਿ ਕੇ ਕਿਵੇਂ ਅੱਗੇ ਵਧਿਆ ਜਾ ਸਕਦਾ ਹੈ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਇੱਕ ਘੋੜਾ ਮੌਤ ਦੇ ਚੁੰਗਲ 'ਚੋਂ ਬਚ ਨਿਕਲਿਆ ਹੈ। ਲੋਕ ਇਸ ਵੀਡੀਓ ਨੂੰ ਕਾਫੀ ਸ਼ੇਅਰ ਕਰ ਰਹੇ ਹਨ ਅਤੇ ਦੱਸ ਰਹੇ ਹਨ ਕਿ ਕਿਸੇ ਵੀ ਸਥਿਤੀ ਤੋਂ ਕਿਵੇਂ ਬਾਹਰ ਨਿਕਲਿਆ ਜਾ ਸਕਦਾ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਹ ਵੀਡੀਓ ਕਿੱਥੇ ਰਿਕਾਰਡ ਕੀਤੀ ਗਈ ਸੀ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ, ਪਰ ਭਾਰਤ ਵਿੱਚ ਬਹੁਤ ਸਾਰੇ ਲੋਕ ਇਸਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸ਼ੇਅਰ ਕਰ ਰਹੇ ਹਨ। ਆਈਏਐਸ ਅਧਿਕਾਰੀ ਸੰਜੇ ਕੁਮਾਰ ਨੇ ਇਸ ਵੀਡੀਓ ਨੂੰ ਐਕਸ 'ਤੇ ਸ਼ੇਅਰ ਕਰਦੇ ਹੋਏ ਲਿਖਿਆ, ''ਇਹ ਘੋੜਾ ਦੋ ਟਰੇਨਾਂ ਦੇ ਵਿਚਕਾਰ ਪਟੜੀ 'ਤੇ ਫਸਿਆ ਹੋਇਆ ਹੈ, ਰੌਲੇ ਦੇ ਬਾਵਜੂਦ, ਥੋੜ੍ਹਾ ਜਿਹਾ ਵੀ ਧਿਆਨ ਭਟਕਾਏ ਬਿਨਾਂ ਸਿੱਧਾ ਦੌੜਦਾ ਰਿਹਾ, ਇਸ ਲਈ ਉਹ ਬਚ ਗਿਆ। ਜ਼ਿੰਦਗੀ ਵੀ ਕੁਝ ਇਸ ਤਰ੍ਹਾਂ ਦੀ ਮੰਗ ਕਰਦੀ ਹੈ, ਜਿਹੜੇ ਲੋਕ ਵਿਚਲਿਤ ਨਹੀਂ ਹੁੰਦੇ ਉਹ ਜ਼ਿੰਦਗੀ ਦੀ ਹਰ ਮੁਸ਼ਕਲ ਵਿਚੋਂ ਬਾਹਰ ਆ ਜਾਂਦੇ ਹਨ।''
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਘੋੜਾ ਦੋ ਪਟੜੀਆਂ ਦੇ ਵਿਚਕਾਰ ਹੈ। ਉਦੋਂ ਹੀ ਟਰੇਨ ਦੋਵਾਂ ਪਟੜੀਆਂ 'ਤੇ ਆ ਜਾਂਦੀ ਹੈ। ਰੇਲਗੱਡੀ ਦੀ ਆਵਾਜ਼ ਸੁਣ ਕੇ ਘੋੜਾ ਦੌੜਨਾ ਸ਼ੁਰੂ ਕਰ ਦਿੰਦਾ ਹੈ, ਹਾਲਾਂਕਿ ਇਸ ਦੌਰਾਨ ਉਸ ਦਾ ਧਿਆਨ ਭਟਕਦਾ ਨਹੀਂ ਹੈ ਅਤੇ ਖਾਲੀ ਥਾਂ 'ਤੇ ਲਗਾਤਾਰ ਦੌੜਦਾ ਰਹਿੰਦਾ ਹੈ। ਲੰਬੇ ਸਮੇਂ ਤੋਂ ਉਹ ਦੋ ਹਾਈ ਸਪੀਡ ਟਰੇਨਾਂ ਦੇ ਵਿਚਕਾਰ ਹੈ। ਇਸ ਤੋਂ ਬਾਅਦ ਇੱਕ ਟਰੇਨ ਅੱਗੇ ਲੰਘਦੀ ਹੈ, ਜਿਸ ਤੋਂ ਬਾਅਦ ਘੋੜਾ ਪਟੜੀ ਤੋਂ ਹਟ ਜਾਂਦਾ ਹੈ। ਰੇਲਗੱਡੀ ਵਿੱਚ ਬੈਠੇ ਲੋਕ ਵੀ ਘੋੜੇ ਨੂੰ ਟਰੈਕ ਤੋਂ ਦੂਰ ਜਾਣ ਲਈ ਰੌਲਾ ਪਾਉਂਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ: Byju Layoff: ਬਾਈਜੂ ਤੋਂ 4500 ਲੋਕਾਂ ਦੀ ਜਾ ਸਕਦੀ ਆ ਨੌਕਰੀ, ਕੰਪਨੀ 'ਚ ਵੱਡੇ ਪੱਧਰ 'ਤੇ ਪੁਨਰਗਠਨ ਦੀ ਤਿਆਰੀ
ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਲੋਕ ਰੌਲਾ ਪਾ ਰਹੇ ਹਨ। ਸੋਸ਼ਲ ਮੀਡੀਆ 'ਤੇ ਵੀ ਲੋਕ ਇਸ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ। ਲੋਕ ਕਹਿ ਰਹੇ ਹਨ ਕਿ ਘੋੜੇ ਦਾ ਧਿਆਨ ਭਟਕ ਨਹੀਂ ਰਿਹਾ, ਪਰ ਰੇਲਗੱਡੀ ਵਿੱਚ ਸਵਾਰ ਲੋਕ ਇੰਨਾ ਰੌਲਾ ਕਿਉਂ ਪਾ ਰਹੇ ਹਨ?
ਇਹ ਵੀ ਪੜ੍ਹੋ: Google Doodle: 25 ਸਾਲ ਦਾ ਹੋਇਆ ਗੂਗਲ, ਜਾਣੋ ਸਰਚ ਇੰਜਣ ਦੇ ਜਨਮ ਤੋਂ ਲੈ ਕੇ ਹੁਣ ਤੱਕ ਦੀ ਕਹਾਣੀ