Deepest hotel in the world: ਦੁਨੀਆ 'ਚ ਕਈ ਅਜਿਹੀਆਂ ਥਾਵਾਂ ਮਿਲਣਗੀਆਂ ਜਿਨ੍ਹਾਂ ਬਾਰੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਕੁਝ ਕੁਦਰਤੀ ਤੌਰ 'ਤੇ ਵਿਲੱਖਣ ਹੁੰਦੀਆਂ ਹਨ, ਜਦੋਂਕਿ ਕੁਝ ਨੂੰ ਮਨੁੱਖ ਦੁਆਰਾ ਵਿਲੱਖਣ ਤਰੀਕੇ ਨਾਲ ਬਣਾਇਆ ਗਿਆ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇੱਕ ਹੋਟਲ ਬਾਰੇ ਦੱਸਣ ਜਾ ਰਹੇ ਹਾਂ ਜੋ ਪਤਾਲ ਲੋਕ ਵਿੱਚ ਬਣਿਆ ਹੈ।


ਦੱਸ ਦਈਏ ਕਿ ਇੱਥੇ ਪਤਾਲ ਲੋਕ ਦਾ ਮਤਲਬ ਹੈ ਕਿ ਇਹ ਹੋਟਲ ਧਰਤੀ ਦੀ ਡੂੰਘਾਈ ਵਿੱਚ ਬਣਾਇਆ ਗਿਆ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਹੋਟਲ ਜ਼ਮੀਨੀ ਪੱਧਰ ਤੋਂ ਕਰੀਬ 1300 ਫੁੱਟ ਹੇਠਾਂ ਬਣਾਇਆ ਗਿਆ ਹੈ। ਇਸ ਨੂੰ ਦੁਨੀਆ ਦਾ ਸਭ ਤੋਂ ਡੂੰਘਾ ਹੋਟਲ ਵੀ ਕਿਹਾ ਜਾਂਦਾ ਹੈ। ਚਲੋ ਤੁਹਾਨੂੰ ਦੱਸੀਏ ਕਿ ਜੇਕਰ ਤੁਸੀਂ ਇਸ ਹੋਟਲ ਵਿੱਚ ਇੱਕ ਰਾਤ ਬਿਤਾਉਣਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ ਕਿੰਨੇ ਪੈਸੇ ਖਰਚ ਕਰਨੇ ਪੈਣਗੇ।


ਇਹ ਹੋਟਲ ਕਿੱਥੇ ਹੈ?- ਇਹ ਹੋਟਲ ਇੰਗਲੈਂਡ ਦੇ ਵੇਲਜ਼ ਵਿੱਚ ਹੈ। ਇਹ ਹੋਟਲ ਖਾਸ ਤੌਰ 'ਤੇ ਵੇਲਜ਼ ਦੇ ਸਨੋਡੋਨੀਆ ਦੇ ਪਹਾੜਾਂ 'ਚ ਬਣਾਇਆ ਗਿਆ ਹੈ। ਅੱਜ ਪੂਰੀ ਦੁਨੀਆ ਇਸ ਹੋਟਲ ਨੂੰ ਡੀਪ ਸਲੀਪ ਦੇ ਨਾਂ ਨਾਲ ਜਾਣਦੀ ਹੈ। ਡੀਪ ਸਲੀਪ ਨੂੰ ਗੋ ਬੀਲੋ ਨਾਮ ਦੀ ਕੰਪਨੀ ਦੁਆਰਾ ਬਣਾਇਆ ਗਿਆ ਹੈ। ਸਾਲ 2023 ਦੇ ਅਪ੍ਰੈਲ ਵਿੱਚ, ਇਸ ਨੂੰ ਦੁਨੀਆ ਭਰ ਦੇ ਸੈਲਾਨੀਆਂ ਲਈ ਖੋਲ੍ਹਿਆ ਗਿਆ ਸੀ।


ਹਾਲਾਂਕਿ ਇੱਥੇ ਇੱਕ ਰਾਤ ਬਿਤਾਉਣ ਦਾ ਕਿਰਾਇਆ ਇੰਨਾ ਜ਼ਿਆਦਾ ਹੈ ਕਿ ਇੱਕ ਆਮ ਆਦਮੀ ਇੱਥੇ ਇੱਕ ਰਾਤ ਠਹਿਰਨ ਤੋਂ ਪਹਿਲਾਂ ਸੌ ਵਾਰ ਸੋਚੇਗਾ। ਰਿਪੋਰਟਾਂ ਅਨੁਸਾਰ, ਇਸ ਹੋਟਲ ਵਿੱਚ ਹੁਣ ਤੱਕ ਸਿਰਫ ਉਹੀ ਲੋਕ ਠਹਿਰੇ ਹਨ ਜੋ ਇੱਕ ਆਮ ਆਦਮੀ ਤੋਂ ਵੱਧ ਕਮਾਈ ਕਰਦੇ ਹਨ। ਸਧਾਰਨ ਭਾਸ਼ਾ ਵਿੱਚ, ਇਹ ਹੋਟਲ ਅਜੇ ਵੀ ਸਿਰਫ ਅਮੀਰਾਂ ਦੀ ਪਹੁੰਚ ਵਿੱਚ ਹੈ।


ਇੱਕ ਰਾਤ ਦਾ ਕਿੰਨਾ ਕਿਰਾਇਆ- ਇੰਗਲੈਂਡ ਦੇ ਵੇਲਜ਼ 'ਚ ਸਥਿਤ ਸਨੋਡੋਨੀਆ ਦੇ ਪਹਾੜਾਂ 'ਚ 1375 ਫੁੱਟ ਯਾਨੀ 419 ਮੀਟਰ ਦੀ ਡੂੰਘਾਈ 'ਤੇ ਬਣੇ ਇਸ ਡੀਪ ਸਲੀਪ ਹੋਟਲ 'ਚ ਇੱਕ ਰਾਤ ਬਿਤਾਉਣ ਲਈ ਤੁਹਾਨੂੰ ਕੁੱਲ 36500 ਰੁਪਏ ਖਰਚ ਕਰਨੇ ਪੈਣਗੇ। ਇਹ ਦੁਨੀਆ ਦਾ ਸਭ ਤੋਂ ਮਹਿੰਗਾ ਹੋਟਲ ਤਾਂ ਨਹੀਂ ਪਰ ਇਹ ਇੰਨਾ ਮਹਿੰਗਾ ਜ਼ਰੂਰ ਹੈ ਕਿ ਆਮ ਆਦਮੀ ਇਸ ਵਿੱਚ ਰਾਤ ਕੱਟਣ ਤੋਂ ਪਹਿਲਾਂ ਸੌ ਵਾਰ ਸੋਚੇਗਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਇਸ ਹੋਟਲ 'ਚ ਰਹਿਣਾ ਤੇ ਇਸ ਲਈ ਇੰਨੇ ਪੈਸੇ ਦੇਣੇ ਸ਼ਾਇਦ ਹੀ ਕੋਈ ਭਾਰਤੀ ਅਜਿਹਾ ਕਰੇਗਾ।


ਲੋਕ ਸਿਰਫ ਇੱਕ ਦਿਨ ਲਈ ਰਹਿੰਦੇ- ਕਿਹੜੀ ਚੀਜ਼ ਇਸ ਹੋਟਲ ਨੂੰ ਸਭ ਤੋਂ ਖਾਸ ਬਣਾਉਂਦੀ ਹੈ, ਇਸ ਦਾ ਇੱਕ ਨਿਯਮ ਹੈ। ਅਸਲ ਵਿੱਚ, ਤੁਸੀਂ ਜਦੋਂ ਚਾਹੋ ਇਸ ਹੋਟਲ ਵਿੱਚ ਨਹੀਂ ਠਹਿਰ ਸਕਦੇ। ਇੱਥੇ ਰਹਿਣ ਲਈ ਤੁਹਾਨੂੰ ਸ਼ਨੀਵਾਰ ਦਾ ਇੰਤਜ਼ਾਰ ਕਰਨਾ ਪਵੇਗਾ। ਯਾਨੀ ਤੁਸੀਂ ਇਸ ਹੋਟਲ 'ਚ ਸ਼ਨੀਵਾਰ ਰਾਤ ਤੋਂ ਐਤਵਾਰ ਸਵੇਰ ਤੱਕ ਹੀ ਠਹਿਰ ਸਕਦੇ ਹੋ।


ਇਹ ਵੀ ਪੜ੍ਹੋ: Excessive Consumption of Mangoes: ਗਰਮੀ 'ਚ ਸਿਹਤ ਲਈ ਖਤਰਾ ਸਾਬਤ ਹੋ ਸਕਦੇ ਜ਼ਿਆਦਾ ਅੰਬ, ਖਾਣ ਤੋਂ ਪਹਿਲਾਂ ਜਾਣ ਲਵੋ ਸਾਈਡ ਇਫੈਕਟ


ਇਸ ਹੋਟਲ ਦੀ ਖਾਸ ਗੱਲ ਇਹ ਹੈ ਕਿ ਇਸ 'ਚ ਨਾ ਸਿਰਫ ਰੁਕਣਾ ਰੋਮਾਂਚਕ ਹੈ, ਸਗੋਂ ਇਸ ਹੋਟਲ ਤੱਕ ਪਹੁੰਚਣਾ ਵੀ ਰੋਮਾਂਚਕ ਹੈ। ਇਸ ਹੋਟਲ 'ਚ ਜਾਣ ਤੋਂ ਪਹਿਲਾਂ ਤੁਹਾਨੂੰ ਹੈਲਮੇਟ, ਬੂਟ, ਹਾਰਨੈੱਸ ਤੇ ਟਾਰਚ ਖਰੀਦਣੀ ਹੋਵੇਗੀ। ਇਸ ਦੇ ਨਾਲ, ਤੁਹਾਨੂੰ ਜ਼ਮੀਨੀ ਪੱਧਰ ਤੋਂ ਹੋਟਲ ਦੇ ਕਮਰਿਆਂ ਤੱਕ ਪਹੁੰਚਣ ਲਈ ਲਗਪਗ 45 ਮਿੰਟ ਦੀ ਲੰਮੀ ਦੂਰੀ ਤੈਅ ਕਰਨੀ ਪਵੇਗੀ।


ਇਹ ਵੀ ਪੜ੍ਹੋ: PM Modi Speech: 70 ਹਜ਼ਾਰ ਨੌਜਵਾਨਾਂ ਨੂੰ ਮਿਲੇ ਨਿਯੁਕਤੀ ਪੱਤਰ, PM ਮੋਦੀ ਨੇ ਕਿਹਾ- ਭਾਜਪਾ ਸ਼ਾਸਤ ਰਾਜਾਂ 'ਚ ਮਿਲ ਰਿਹਾ ਹੈ ਰੁਜ਼ਗਾਰ