ਦੱਸ ਦੇਈਏ ਕਿ ਪੂਰੇ ਦੇਸ਼ ਵਿੱਚ 16 ਜਨਵਰੀ ਨੂੰ ਕੋਰੋਨਾ ਵੈਕਸੀਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਕਰੀਬ 10 ਮਹੀਨੇ ਦੇ ਇੰਤਜ਼ਾਰ ਮਗਰੋਂ ਭਾਰਤ ਅੰਦਰ ਕੋਰੋਨਾ ਵੈਕਸੀਨ ਆਈ ਹੈ। ਦੇਸ਼ ਨੇ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਇੱਕ ਏਜੰਡੇ ਕੀਤੀ ਕਿ ਲਗਭਗ 30 ਕਰੋੜ ਉੱਚ ਜੋਖਮ ਵਾਲੇ ਲੋਕਾਂ ਦਾ ਟੀਕਾਕਰਨ ਕੀਤਾ ਜਾਵੇ।
ਪਰ ਭਾਰਤੀ ਲੋਕ ਇਸ ਵੈਕਸੀਨ ਨੂੰ ਖੁਦ ਤਿਆਰ ਕਰਨ ਲਈ google ਤੇ ਸਰਚ ਕਰ ਰਹੇ ਹਨ। ਇਸ ਦੌਰਾਨ IPS ਅਫਸਰ ਦੀਪਾਂਸ਼ੂ ਕਾਬਰਾ ਨੇ ਟਵੀਟ ਕਰਕੇ ਕਿਹਾ, "ਭਰਾ….ਇੰਨਾ ਵੀ ਆਤਮ ਨਿਰਭਰ ਨਹੀਂ ਬਣਨਾ "
ਇਸ ਦੇ ਜਵਾਬ ਵਿੱਚ, ਇੱਕ ਯੂਜ਼ਰ ਨੇ ਲਿਖਿਆ, "ਗੂਗਲ ਜ਼ਰੂਰ ਪ੍ਰੇਸ਼ਾਨ ਹੋ ਗਿਆ ਹੋਵੇਗਾ…." ਇੱਕ ਹੋਰ ਨੇ ਲਿਖਿਆ, "ਜ਼ਰੂਰਤ ਹੀ ਕਾਢ ਦੀ ਮਾਂ ਹੈ।"
Google Trends ਅਨੁਸਾਰ, "ਘਰ ਵਿੱਚ ਕੋਰੋਨਾਵਾਇਰਸ ਟੀਕਾ ਕਿਵੇਂ ਬਣਾਇਆ ਜਾਵੇ?" ਐਤਵਾਰ ਤੇ ਸੋਮਵਾਰ ਸਵੇਰ ਤੱਕ ਭਾਰਤ ਵਿੱਚ ਇੰਟਰਨੈੱਟ ਤੇ ਟ੍ਰੈਂਡ ਕਰ ਰਿਹਾ ਸੀ।
ਫਿਲਹਾਲ ਤੁਹਾਨੂੰ ਦੱਸ ਦੇਈਏ ਕਿ ਘਰ ਵਿੱਚ ਟੀਕਾ ਬਣਾਉਣ ਦਾ ਕੋਈ ਤਰੀਕਾ ਨਹੀਂ, ਇਸ ਲਈ ਤੁਹਾਨੂੰ ਦੋ ਟੀਕਿਆਂ ਬਾਰੇ ਜਾਣਨ ਦੀ ਜ਼ਰੂਰਤ ਹੈ (ਕੋਵੈਕਸਿਨ ਅਤੇ ਕੋਵੀਸ਼ੀਲਡ) ਜੋ ਕਲੀਨਿਕਲ ਅਜ਼ਮਾਇਸ਼ਾਂ ਪਾਸ ਕਰ ਚੁੱਕੇ ਹਨ ਤੇ ਮਨਜ਼ੂਰ ਹੋਏ ਹਨ।