ਡਬਲਿਨ ਤੋਂ ਚੱਲੀ ਇਕ ਫਲਾਈਟ ਵਿਚ ਪਤੀ-ਪਤਨੀ 'ਚ ਝਗੜਾ ਇੰਨਾ ਵਧ ਗਿਆ ਕਿ ਫਲਾਈਟ ਨੂੰ ਵਾਪਸ ਮੋੜਨਾ ਪਿਆ। ਚਾਲਕ ਦਲ ਨੇ ਉਨ੍ਹਾਂ ਨੂੰ ਸਮਝਾਉਣ ਅਤੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ ਅਤੇ ਉਲਟਾ ਇੱਕ ਦੂਜੇ ਨੂੰ ਕੁੱਟਣ ਉਤੇ ਤੁਲ ਗਏ। ਜਦੋਂ ਚੀਜ਼ਾਂ ਹੱਥੋਂ ਨਿਕਲਣ ਲੱਗੀਆਂ ਤਾਂ ਪਾਇਲਟ ਨੇ ਇਸ ਬਾਰੇ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਅਤੇ ਫਲਾਈਟ ਨੇ ਨੈਨਟੇਸ ਏਅਰਪੋਰਟ 'ਤੇ ਐਮਰਜੈਂਸੀ ਲੈਂਡਿੰਗ ਕਰਵਾਈ।
ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਡਬਲਿਨ ਤੋਂ ਚੱਲੀ ਇਕ ਫਲਾਈਟ 'ਚ ਪਤੀ-ਪਤਨੀ 'ਚ ਝਗੜਾ ਇੰਨਾ ਵਧ ਗਿਆ ਕਿ ਫਲਾਈਟ ਨੂੰ ਵਾਪਸ ਮੋੜਨਾ ਪਿਆ। Aer Lingus ਦੀ ਫਲਾਈਟ ਨੰਬਰ EI738 ਸ਼ਾਮ ਕਰੀਬ 7.15 ਵਜੇ ਡਬਲਿਨ ਤੋਂ ਰਵਾਨਾ ਹੋਈ। ਫਲਾਈਟ ਵਿੱਚ ਲਗਭਗ ਇੱਕ ਘੰਟੇ ਬਾਅਦ ਚਾਲਕ ਦਲ ਨੇ ਘੋਸ਼ਣਾ ਕੀਤੀ ਕਿ ਇੱਕ ਐਮਰਜੈਂਸੀ ਆਈ ਹੈ।
ਅਸਲ ਵਿੱਚ ਇਹ ਐਮਰਜੈਂਸੀ ਇੱਕ ਜੋੜੇ ਦੀ ਲੜਾਈ ਸੀ। ਚਾਲਕ ਦਲ ਨੇ ਉਨ੍ਹਾਂ ਨੂੰ ਸਮਝਾਉਣ ਅਤੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ ਅਤੇ ਉਲਟਾ ਇੱਕ ਦੂਜੇ ਨੂੰ ਕੁੱਟਣ ਉਤੇ ਤੁਲ ਗਏ। ਜਦੋਂ ਮਾਮਲਾ ਹੱਥੋਂ ਨਿਕਲਣ ਲੱਗਾ ਤਾਂ ਪਾਇਲਟ ਨੇ ਇਸ ਬਾਰੇ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਅਤੇ ਫਲਾਈਟ ਨੇ ਨੈਨਟੇਸ ਏਅਰਪੋਰਟ 'ਤੇ ਐਮਰਜੈਂਸੀ ਲੈਂਡਿੰਗ ਕਰਵਾਈ।
ਲੜਾਈ ਦੌਰਾਨ ਔਰਤ ਦੇ ਚਿਹਰੇ ਉਤੇ ਵੀ ਸੱਟਾਂ ਲੱਗੀਆਂ, ਜਿਸ ਕਾਰਨ ਫਲਾਈਟ ਦੇ ਲੈਂਡ ਹੋਣ ਤੋਂ ਬਾਅਦ ਉਸ ਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਘਟਨਾ ਦੀ ਫੁਟੇਜ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਆਖਰਕਾਰ, ਦੋ ਘੰਟੇ ਦੀ ਦੇਰੀ ਤੋਂ ਬਾਅਦ ਫਲਾਈਟ ਨੇ ਵਾਪਸ ਉਡਾਨ ਭਰੀ ਅਤੇ ਮੰਜ਼ਿਲ ਯਾਨੀ Palma De Mallorca Airport 'ਤੇ ਸਵੇਰੇ 1.05 ਵਜੇ ਪਹੁੰਚ ਗਈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।