ਨਵੀਂ ਦਿੱਲੀ: ਹਰਿਆਣਾ ਦੇ ਪਲਵਲ 'ਚ ਇੱਕ ਵਿਆਹ ਸਮਾਗਮ 'ਚ ਕਾਫੀ ਹੰਗਾਮਾ ਹੋਇਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਤੇ ਵਿਆਹ ਨੂੰ ਰੋਕ ਦਿੱਤਾ। ਦਰਅਸਲ ਇੱਕ ਨੌਜਵਾਨ ਚੁੱਪ-ਚਪੀਤੇ ਦੂਜਾ ਵਿਆਹ ਕਰ ਰਿਹਾ ਸੀ। ਜਦੋਂ ਪਹਿਲੀ ਪਤਨੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਉਸ ਨੂੰ ਧਮਕੀਆਂ ਦਿੱਤੀਆਂ ਤੇ ਹੰਗਾਮਾ ਕਰ ਦਿੱਤਾ। ਮਾਮਲਾ ਇੰਨਾ ਵਧ ਗਿਆ ਕਿ ਹੰਗਾਮੇ ਮਗਰੋਂ ਲਾੜਾ ਬਰਾਤੀਆਂ ਸਣੇ ਉਥੋਂ ਭੱਜ ਗਿਆ।
ਪੀੜਤਾ ਦਾ ਕਹਿਣਾ ਹੈ ਕਿ ਦੋ ਸਾਲ ਪਹਿਲਾਂ 12 ਮਾਰਚ 2020 ਨੂੰ ਉਸ ਦਾ ਵਿਆਹ ਫਤਿਹਪੁਰ ਬਿਲੌਚ ਵਾਸੀ ਰੋਹਿਤ ਨਾਲ ਹੋਇਆ ਸੀ। ਉਹ ਸਿਰਫ਼ ਇੱਕ ਮਹੀਨਾ ਆਪਣੇ ਪਤੀ ਨਾਲ ਰਹੀ। ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਸਹੁਰਾ ਉਸ ਨੂੰ ਪਸੰਦ ਨਹੀਂ ਕਰਦਾ ਸੀ। ਇਸ ਤੋਂ ਬਾਅਦ ਉਸ ਦਾ ਪਤੀ ਬਹਾਨੇ ਨਾਲ ਉਸ ਨੂੰ ਨਾਨਕੇ ਘਰ ਛੱਡ ਗਿਆ ਤੇ ਫਿਰ ਕਦੇ ਉਸ ਨੂੰ ਲੈਣ ਨਹੀਂ ਆਇਆ।
ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਪਤੀ ਪਲਵਲ ਵਿੱਚ ਹੈ ਤੇ ਦੁਬਾਰਾ ਵਿਆਹ ਕਰ ਰਿਹਾ ਹੈ ਤਾਂ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਇੱਥੇ ਪਹੁੰਚੀ ਤੇ 112 'ਤੇ ਪੁਲਿਸ ਨੂੰ ਫੋਨ ਕੀਤਾ। ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ ਤੇ ਵਿਆਹ ਨੂੰ ਰੋਕ ਦਿੱਤਾ। ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਹਿਲਾਂ ਆਰੀਆ ਸਮਾਜ ਮੰਦਰ 'ਚ ਵਿਆਹ ਹੋਇਆ ਤੇ ਫਿਰ ਕੋਰਟ ਮੈਰਿਜ ਕੀਤੀ।
ਇਸ ਦੇ ਨਾਲ ਹੀ ਇਸ ਮਾਮਲੇ 'ਚ ਜਲੂਸ ਦੇ ਆਉਣ ਦਾ ਇੰਤਜ਼ਾਰ ਕਰ ਰਹੀ ਨਵੀਂ ਦੁਲਹਨ ਦਾ ਕਹਿਣਾ ਹੈ ਕਿ ਰੋਹਿਤ ਤੇ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਨਾਲ ਧੋਖਾ ਕੀਤਾ ਹੈ। ਉਨ੍ਹਾਂ ਨੂੰ ਇਸ ਦੀ ਸਜ਼ਾ ਮਿਲਣੀ ਚਾਹੀਦੀ ਹੈ। ਇਸ ਘਟਨਾ ਤੋਂ ਬਾਅਦ ਲਾੜੀ ਦਾ ਬੁਰਾ ਹਾਲ ਹੈ। ਭਵਨ ਕੁੰਡ ਪੁਲਿਸ ਚੌਕੀ ਦੇ ਅਧਿਕਾਰੀ ਜਮੀਲ ਨੇ ਦੱਸਿਆ ਕਿ ਡਾਇਲ 112 'ਤੇ ਸ਼ਿਕਾਇਤ ਕੀਤੀ ਗਈ ਸੀ ਪਰ ਪੁਲਸ ਨੂੰ ਅਜੇ ਤੱਕ ਇਸ ਮਾਮਲੇ 'ਚ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਸ਼ਿਕਾਇਤ ਮਿਲਣ 'ਤੇ ਕਾਰਵਾਈ ਕੀਤੀ ਜਾਵੇਗੀ।
ਪਤੀ ਚੁੱਪ-ਚੁਪੀਤੇ ਕਰਵਾ ਰਿਹਾ ਸੀ ਦੂਜਾ ਵਿਆਹ, ਮੌਕੇ 'ਤੇ ਪਹੁੰਚ ਗਈ ਪਹਿਲੀ ਪਤਨੀ, ਫੇਰ ਹੋਇਆ ਇਹ...
abp sanjha
Updated at:
11 May 2022 10:49 AM (IST)
ਹਰਿਆਣਾ ਦੇ ਪਲਵਲ 'ਚ ਇੱਕ ਵਿਆਹ ਸਮਾਗਮ 'ਚ ਕਾਫੀ ਹੰਗਾਮਾ ਹੋਇਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਤੇ ਵਿਆਹ ਨੂੰ ਰੋਕ ਦਿੱਤਾ। ਦਰਅਸਲ ਇੱਕ ਨੌਜਵਾਨ ਚੁੱਪ-ਚਪੀਤੇ ਦੂਜਾ ਵਿਆਹ ਕਰ ਰਿਹਾ ਸੀ।
ਸੰਕੇਤਕ ਤਸਵੀਰ
NEXT
PREV
Published at:
11 May 2022 10:49 AM (IST)
- - - - - - - - - Advertisement - - - - - - - - -