Bride Demands Expensive Gift: ਹੁਣ ਤੱਕ ਤੁਸੀਂ ਵਿਆਹ ਵਿੱਚ ਹੋਣ ਵਾਲੀਆਂ ਬਹੁਤ ਸਾਰੀਆਂ ਘਟਨਾਵਾਂ ਬਾਰੇ ਸੁਣਿਆ ਹੋਏਗਾ ਜਿਹੜੀਆਂ ਥੋੜ੍ਹਾ ਹੈਰਾਨ ਵੀ ਕਰਦੀਆਂ ਹਨ ਪਰ ਅੱਜ ਅਸੀਂ ਤੁਹਾਨੂੰ ਅਜਿਹੀ ਲਾੜੀ ਬਾਰੇ ਕਿੱਸਾ ਦੱਸਾਂਗੇ, ਜੋ ਤੁਸੀਂ ਪਹਿਲਾਂ ਕਦੇ ਨਹੀਂ ਸੁਣਿਆ ਹੋਵੇਗਾ।
ਆਮ ਤੌਰ 'ਤੇ ਵਿਆਹ 'ਚ ਆਉਣ ਵਾਲੇ ਮਹਿਮਾਨ ਆਪਣੀ ਹੈਸੀਅਤ ਮੁਤਾਬਕ ਲਾੜੇ-ਲਾੜੀ ਨੂੰ ਤੋਹਫੇ ਦਿੰਦੇ ਹਨ ਪਰ ਇਸ ਲਾੜੀ ਨੇ ਮਹਿਮਾਨਾਂ ਨੂੰ ਸਾਫ ਕਹਿ ਦਿੱਤਾ ਕਿ ਜੇਕਰ ਉਹ ਪਾਰਟੀ 'ਚ ਆਉਣ ਤਾਂ ਛੋਟੇ ਤੋਹਫੇ ਨਾ ਲੈ ਕੇ ਆਉਣ। ਇਸ ਦੇ ਨਾਲ ਹੀ ਉਸ ਨੇ ਪੈਮਾਨਾ ਵੀ ਤੈਅ ਕਰ ਦਿੱਤਾ ਕਿ ਗਿਫਟ ਦੀ ਕੀਮਤ 4000 ਰੁਪਏ ਤੋਂ ਘੱਟ ਨਹੀਂ ਹੋਈ ਚਾਹੀਦੀ।
ਦਰਅਸਲ ਆਮ ਤੌਰ 'ਤੇ ਲੋਕ ਇਸ ਗੱਲ 'ਤੇ ਜ਼ਿਆਦਾ ਧਿਆਨ ਨਹੀਂ ਦਿੰਦੇ ਕਿ ਉਨ੍ਹਾਂ ਨੂੰ ਕਿਹੜਾ ਤੋਹਫਾ ਮਿਲ ਰਿਹਾ ਹੈ ਪਰ ਇੱਕ ਲਾੜੀ ਚਰਚਾ ਵਿੱਚ ਹੈ ਜੋ ਆਪਣੇ ਹੀ ਵਿਆਹ ਦਾ ਤੋਹਫਾ ਮੰਗ ਰਹੀ ਹੈ। ਮਿਰਰ ਦੀ ਰਿਪੋਰਟ ਮੁਤਾਬਕ ਲਾੜੀ ਨੇ ਲੋਕਾਂ ਨੂੰ ਕਿਹਾ ਕਿ ਜਦੋਂ ਉਹ ਉਸ ਦੇ ਵਿਆਹ 'ਤੇ ਆਉਣ ਤਾਂ ਘੱਟੋ-ਘੱਟ 4000 ਰੁਪਏ ਦਾ ਤੋਹਫਾ ਲੈ ਕੇ ਆਉਣ। ਅਜਿਹੇ 'ਚ ਦੁਲਹਨ ਦਾ ਇਹ ਫ਼ਰਮਾਨ ਉਨ੍ਹਾਂ ਮਹਿਮਾਨਾਂ ਲਈ ਚਿੰਤਾਜਨਕ ਸਾਬਤ ਹੋ ਰਿਹਾ ਹੈ, ਜਿਨ੍ਹਾਂ ਨੇ ਸਸਤੇ ਤੋਹਫ਼ੇ ਦੀ ਯੋਜਨਾ ਬਣਾਈ ਸੀ।
'ਮਹਿੰਗੇ ਤੋਹਫ਼ੇ ਲਿਆਓ ਨਹੀਂ ਤਾਂ ਨਾ ਆਉਣਾ'
ਦੁਲਹਨ ਦੀ ਪੋਸਟ ਫੇਸਬੁੱਕ ਤੇ ਰੈਡਿਟ 'ਤੇ ਵਾਇਰਲ ਹੋ ਰਹੀ ਹੈ। ਇਸ 'ਚ ਉਸ ਨੇ ਲਿਖਿਆ ਹੈ ਕਿ ਉਸ ਨੂੰ ਬਹੁਤ ਬੁਰਾ ਲੱਗਦਾ ਹੈ ਜਦੋਂ ਕੋਈ ਵਿਆਹ 'ਚ ਖਾਲੀ ਹੱਥ ਆਉਂਦਾ ਹੈ ਕਿਉਂਕਿ ਅਸੀਂ ਵਿਆਹ 'ਚ ਲੋਕਾਂ ਲਈ ਖੁੱਲ੍ਹਾ ਬਾਰ ਤੇ ਖਾਣਾ ਰੱਖਿਆ ਹੈ, ਜਿਸ 'ਤੇ ਘੱਟੋ-ਘੱਟ 12 ਹਜ਼ਾਰ ਰੁਪਏ ਖਰਚ ਆਉਣਗੇ। ਅਜਿਹੀ ਸਥਿਤੀ ਵਿੱਚ, ਪ੍ਰਾਪਤ ਕੀਤਾ ਤੋਹਫ਼ਾ ਥੋੜ੍ਹਾ ਵਾਜਬ ਹੋਣਾ ਚਾਹੀਦਾ ਹੈ। ਅਜਿਹੇ 'ਚ ਅਸੀਂ ਸੱਦਾ ਪੱਤਰ ਦੇ ਨਾਲ ਲਿਖਿਆ ਹੈ ਕਿ ਤੋਹਫਾ 4200 ਰੁਪਏ ਤੋਂ ਘੱਟ ਨਹੀਂ ਹੋਣਾ ਚਾਹੀਦਾ। ਹਾਲਾਂਕਿ ਬਾਅਦ 'ਚ ਉਨ੍ਹਾਂ ਨੇ ਆਪਣੀ ਪੋਸਟ 'ਚ ਇਹ ਵੀ ਲਿਖਿਆ ਕਿ ਇਹ ਤੋਹਫੇ ਦੀ ਗੱਲ ਨਹੀਂ ਪਰ ਗਿਫਟ ਮੰਗਣਾ ਵੀ ਮਾੜੀ ਗੱਲ ਨਹੀਂ।
ਲੋਕਾਂ ਨੇ ਕਿਹਾ ਇਹ ਗਲਤ
ਪੋਸਟ 'ਤੇ ਟਿੱਪਣੀ ਕਰਦੇ ਹੋਏ ਲੋਕਾਂ ਨੇ ਕਿਹਾ ਕਿ ਇਹ ਤੋਹਫਾ ਆਇਡੀਆ ਬਹੁਤ ਗਲਤ ਸੀ ਤੇ ਇਹ ਸਵਾਰਥੀ ਹੈ। ਇੱਕ ਯੂਜ਼ਰ ਨੇ ਕਿਹਾ,‘ਜੇਕਰ ਕੋਈ ਤੁਹਾਨੂੰ ਪਿਆਰ ਕਰਦਾ ਹੈ ਤਾਂ ਤੁਸੀਂ ਉਸ ਦਾ ਗਿਫਟ ਦੇਖ ਕੇ ਨਿਰਣਾ ਨਹੀਂ ਕਰ ਸਕਦੇ।’ ਜ਼ਿਆਦਾਤਰ ਲੋਕਾਂ ਦਾ ਕਹਿਣਾ ਹੈ ਕਿ ਤੋਹਫੇ ਦੀ ਕੀਮਤ ਇਹ ਤੈਅ ਨਹੀਂ ਕਰਦੀ ਹੈ ਕਿ ਸਾਹਮਣੇ ਵਾਲਾ ਤੁਹਾਨੂੰ ਕਿੰਨਾ ਪਿਆਰ ਕਰਦਾ ਹੈ। ਇਹ ਅਸਲ ਵਿੱਚ ਲਾਲਚੀ ਹੋਣਾ ਦਰਸਾਉਂਦਾ ਹੈ। ਬਹੁਤ ਘੱਟ ਲੋਕਾਂ ਨੇ ਲਾੜੀ ਦੇ ਫੈਸਲੇ ਨੂੰ ਸਹੀ ਠਹਿਰਾਇਆ ਹੈ।