ਨਵੀਂ ਦਿੱਲੀ : ਸੁੱਤੇ ਹੋਏ ਸ਼ੇਰ ਨੂੰ ਜਗਾਉਣਾ ਮੌਤ ਨੂੰ ਦਾਅਵਤ ਦੇਣ ਵਰਗਾ ਹੈ। ਅਜਿਹੀ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਚੰਗੇ-ਭਲੇ ਲੋਕ ਦਹਿਸ਼ਤ 'ਚ ਹਨ। ਇਹ ਵੀਡਿਓ ਇੱਕ ਤਰ੍ਹਾਂ ਦਾ ਸਬਕ ਵੀ ਹੈ ਕਿ ਜਦੋਂ ਤੁਸੀਂ ਕਦੇ ਜੰਗਲ 'ਚ ਜਾਓ ਤਾਂ ਸਾਹਮਣੇ ਕਿਤੇ ਰਾਜਾ ਜੀ ਨਜ਼ਰ ਆ ਜਾਣ ਤਾਂ ਚੂੰ ਦੀ ਆਵਾਜ਼ ਵੀ ਨਾ ਕਰੋ। ਨਹੀਂ ਤਾਂ ਉਹੀ ਹਾਲ ਹੋਵੇਗਾ ਜੋ ਇਸ ਵੀਡੀਓ 'ਚ ਤੁਸੀਂ ਵੇਖੋਗੇ।


ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ 28 ਸੈਕਿੰਡ ਦੀ ਇਸ ਵੀਡੀਓ ਨੂੰ ਹੁਣ ਤੱਕ ਲਗਭਗ 88 ਹਜ਼ਾਰ ਲੋਕ ਦੇਖ ਚੁੱਕੇ ਹਨ। ਇਸ ਦੇ ਨਾਲ ਹੀ ਇਸ ਨੂੰ 4 ਹਜ਼ਾਰ ਦੇ ਕਰੀਬ ਲੋਕਾਂ ਨੇ ਪਸੰਦ ਕੀਤਾ ਹੈ। ਦੇਖਿਆ ਜਾ ਸਕਦਾ ਹੈ ਕਿ ਸ਼ੇਰ ਜੰਗਲ 'ਚ ਆਰਾਮ ਕਰ ਰਿਹਾ ਹੈ। ਹਾਲਾਂਕਿ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦੇ ਕਿ ਜੰਗਲ 'ਚ ਸ਼ੇਰ ਆਰਾਮ ਕਰ ਰਿਹਾ ਸੀ ਜਾਂ ਫਿਰ ਸ਼ਿਕਾਰ ਨੂੰ ਧੋਖੇ 'ਚ ਰੱਖਣ ਲਈ ਸੌਣ ਦਾ ਨਾਟਕ ਕਰ ਰਿਹਾ ਸੀ।



ਮੌਤ ਤੋਂ ਅਣਜਾਣ ਕੁੱਤਾ ਅਚਾਨਕ ਸ਼ੇਰ ਦੇ ਸਾਹਮਣੇ ਆ ਗਿਆ ਅਤੇ ਫਿਰ...
ਹਾਲਾਂਕਿ, ਆਰਾਮ ਕਰ ਰਹੇ ਇਸ ਸ਼ੇਰ ਦੇ ਕੋਲ ਇੱਕ ਕੁੱਤਾ ਆਰਾਮ ਨਾਲ ਘੁੰਮ ਰਿਹਾ ਹੈ। ਸ਼ਾਇਦ ਉਹ ਪਹਿਲੀ ਵਾਰ ਅਜਿਹੇ ਜਾਨਵਰ ਨੂੰ ਮਿਲਿਆ ਸੀ, ਉਦੋਂ ਹੀ ਉੱਥੇ ਜਾ ਕੇ ਭੌਂਕਣ ਲੱਗ ਪਿਆ ਸੀ। ਸ਼ੇਰ ਦੇ ਸਾਹਮਣੇ ਕੋਈ ਚੂੰ ਵੀ ਨਹੀਂ ਕਰਦਾ ਅਤੇ ਇਹ ਜਨਾਬ ਭੌਂਕ ਰਹੇ ਸਨ। ਬੱਸ ਫਿਰ ਉਹੀ ਹੋਇਆ, ਜਿਸ ਦੀ ਉਮੀਦ ਸੀ। ਸ਼ੇਰ ਨੂੰ ਥਾਲੀ 'ਚ ਪਰੋਸਿਆ ਸ਼ਿਕਾਰ ਲੱਭ ਲਿਆ। ਜਦੋਂ ਉਹ ਆਰਾਮ ਕਰਨ ਤੋਂ ਬਾਅਦ ਉੱਠਦਾ ਹੈ ਤਾਂ ਉਸ ਨੂੰ ਭੁੱਖ ਲੱਗਦੀ ਹੈ ਅਤੇ ਇਸ ਵਾਰ ਇਸ ਕੁੱਤੇ ਨੇ ਉਸ ਦੀ ਭੁੱਖ ਬੁਝਾ ਦਿੱਤੀ ਹੈ।


ਸਿਰਫ਼ ਇਕ ਝਟਕੇ 'ਚ ਸ਼ੇਰ ਨੇ ਕੁੱਤੇ ਦਾ ਕੀਤਾ ਕੰਮ ਤਮਾਮ
ਸ਼ੇਰ ਨੇ ਇਸ ਹੀ ਝਪੱਟੇ 'ਚ ਉਸ ਕੁੱਤੇ ਦਾ ਕੰਮ ਖ਼ਤਮ ਕਰ ਦਿੱਤਾ। ਸ਼ੇਰ ਜ਼ਖ਼ਮੀ ਕਰਨ ਤੋਂ ਬਾਅਦ ਉਸ ਦੀ ਗਰਦਨ ਫੜ ਕੇ ਸੰਘਣੇ ਜੰਗਲ 'ਚ ਲੈ ਗਿਆ। ਕੁੱਤੇ ਦਾ ਹਾਲ ਦੇਖ ਕੇ ਯੂਜ਼ਰਸ ਵੀ ਦੰਗ ਰਹਿ ਗਏ। ਆਈਐਫਐਸ ਅਧਿਕਾਰੀ ਸੁਸਾਂਤਾ ਨੰਦਾ ਨੇ ਕੁਮੈਂਟ 'ਚ ਕਿਹਾ, "ਸ਼ੇਰਾਂ ਦੀ ਆਬਾਦੀ ਲਈ ਬਹੁਤ ਘਾਤਕ ਹੈ।" ਵੀਡੀਓ ਪੋਸਟ ਕਰਨ ਵਾਲੇ ਵਾਈਲਡ ਲੈਂਸ ਨੇ ਇਸ ਦਾ ਸਮਰਥਨ ਕੀਤਾ। ਇਸ ਦੇ ਨਾਲ ਹੀ ਕੁਝ ਯੂਜ਼ਰਾਂ ਨੇ ਸ਼ੇਰ ਨੂੰ ਬਹੁਤ ਬੇਰਹਿਮ ਦੱਸਿਆ ਹੈ।