Lottery of 25 Thousand Dollars Per Year: ਕਈ ਵਾਰ ਸਾਡੀ ਜ਼ਿੰਦਗੀ ਵਿਚ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜੋ ਅਸੀਂ ਸੁਪਨੇ ਵਿਚ ਵੀ ਨਹੀਂ ਸੋਚੀਆਂ ਹੁੰਦੀਆਂ। ਅਜਿਹਾ ਹੀ ਕੁਝ ਅਮਰੀਕਾ ਦੇ ਬਰੂਸ ਜੂਡੀਕੀ ਨਾਲ ਹੋਇਆ। ਇੱਕ ਕਲਰਕ ਤੋਂ ਮਿਲੀ ਸਲਾਹ (Clerk Advice) ਕਾਰਨ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ। ਕਲਰਕ ਦੇ ਸੁਝਾਅ ਕਾਰਨ ਹੁਣ ਉਸ ਨੂੰ ਹਰ ਸਾਲ 25 ਹਜ਼ਾਰ ਡਾਲਰ ਯਾਨੀ 18,74,127 ਰੁਪਏ (Jackpot Price) ਮਿਲਣਗੇ।


ਬਰੂਸ ਜੂਡੀਕੀ ਨਾਂ ਦਾ 69 ਸਾਲਾ ਵਿਅਕਤੀ ਨੇ ਕਦੇ ਕੋਈ ਲਾਟਰੀ ਨਹੀਂ ਖੇਡੀ, ਇੱਕ ਦਿਨ ਉਹ ਅਮਰੀਕਾ ਦੇ ਮਿਸ਼ੀਗਨ (Michigan) ਵਿੱਚ ਇੱਕ ਸਟੋਰ ਵਿੱਚ ਗਿਆ। ਉੱਥੇ ਉਸ ਦੀ ਕਲਰਕ ਨਾਲ ਕੁਝ ਗੱਲਬਾਤ ਹੋਈ। ਕਲਰਕ ਨੇ ਜੂਡੀਕੀ ਨੂੰ ਲਾਟਰੀ ਦੀ ਟਿਕਟ ਖਰੀਦਣ (Lottery Ticket) ਲਈ ਕਿਹਾ। ਕਲਰਕ ਦੇ ਇਸ ਸੁਝਾਅ ਨੇ ਜੂਡੀਕੀ ਦੀ ਜ਼ਿੰਦਗੀ ਹੀ ਬਦਲ ਦਿੱਤੀ। ਸਟੋਰ ਕਲਰਕ ਦੇ ਸੁਝਾਅ 'ਤੇ ਉਸ ਨੇ ਲਾਟਰੀ ਟਿਕਟ ਖਰੀਦੀ ਤੇ ਜਿੱਤੀ ਅਤੇ ਹੁਣ ਉਸ ਨੂੰ ਹਰ ਸਾਲ 25 ਹਜ਼ਾਰ ਡਾਲਰ ਯਾਨੀ 18,74,127 ਰੁਪਏ ਮਿਲਣਗੇ।


ਦੱਸ ਦੇਈਏ ਕਿ ਬਰੂਸ ਜੂਡੀਕੀ ਨੇ ਮਿਸ਼ੀਗਨ ਲਾਟਰੀ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਵੈਸਟਲੈਂਡ ਵਿੱਚ ਹੰਟਰ ਅਤੇ ਵੇਨ ਲਿਕਰ ਕਲਰਕਾਂ ਨਾਲ ਗੱਲ ਕਰ ਰਿਹਾ ਸੀ। ਫਿਰ ਗੱਲਾਂ-ਗੱਲਾਂ ਵਿਚ ਕਲਰਕ ਨੇ ਉਸ ਨੂੰ ਲਾਟਰੀ ਟਿਕਟ ਖਰੀਦਣ ਦੀ ਸਲਾਹ ਦਿੱਤੀ। ਉਸਨੇ ਅੱਗੇ ਕਿਹਾ ਕਿ ਉਹ ਨਿਯਮਿਤ ਤੌਰ 'ਤੇ ਪਾਰਟੀ ਸਟੋਰ ਜਾਂਦਾ ਸੀ ਪਰ ਉਸਨੇ ਕਦੇ ਵੀ ਲਾਟਰੀ ਦੀ ਖੇਡ ਨਹੀਂ ਖੇਡੀ।


ਕਲਰਕ ਨੇ ਕਿਹਾ ਕਿ ਤੁਹਾਡਾ ਅੱਜ ਦਾ ਦਿਨ ਬਹੁਤ ਵਧੀਆ ਹੈ। ਇਸ ਲਈ ਤੁਸੀਂ ਅੱਜ ਲਾਟਰੀ ਟਿਕਟ ਖਰੀਦੋ। ਇਸ ਤੋਂ ਬਾਅਦ ਉਸ ਨੇ 31 ਅਗਸਤ ਨੂੰ ਲਾਟਰੀ ਦੀ ਟਿਕਟ ਖਰੀਦੀ। ਇਸ ਤੋਂ ਬਾਅਦ, ਲਾਟਰੀ ਦੇ ਨਿਯਮਾਂ ਦੇ ਅਨੁਸਾਰ, ਹੁਣ ਬਰੂਸ ਜੂਡੀਕੀ ਨੂੰ ਜੀਵਨ ਭਰ ਲਈ $25,000 ਪ੍ਰਤੀ ਸਾਲ ਮਿਲਦਾ ਰਹੇਗਾ।


ਬਰੂਸ ਜੂਡੀਕੀ ਨੇ ਅੱਗੇ ਕਿਹਾ ਕਿ ਜਦੋਂ ਉਸ ਨੂੰ ਸਟੋਰ ਤੋਂ ਆਪਣੀ ਲਾਟਰੀ ਟਿਕਟ ਲੈਣ ਲਈ ਕਾਲ ਆਈ ਤਾਂ ਉਸ ਨੇ ਸੋਚਿਆ ਕਿ ਇਹ ਮਜ਼ਾਕ ਸੀ। ਪਰ ਬਾਅਦ ਵਿੱਚ ਜਦੋਂ ਇਹ ਗੱਲ ਸੱਚ ਸਾਬਤ ਹੋਈ ਤਾਂ ਉਹ ਇਸ ਗੱਲ ਤੋਂ ਬਹੁਤ ਖੁਸ਼ ਸੀ। ਉਨ੍ਹਾਂ ਇਸ ਗੱਲ 'ਤੇ ਵਿਸ਼ਵਾਸ ਨਹੀਂ ਕੀਤਾ। ਉਸ ਦਾ ਕਹਿਣਾ ਹੈ ਕਿ ਉਸ ਨੂੰ ਲਾਟਰੀ ਤੋਂ ਮਿਲਣ ਵਾਲੇ ਪੈਸੇ ਨਾਲ ਉਹ ਆਪਣੇ ਬਿੱਲਾਂ ਦਾ ਭੁਗਤਾਨ ਕਰੇਗਾ ਅਤੇ ਆਪਣੇ ਪਰਿਵਾਰ ਦਾ ਧਿਆਨ ਰੱਖੇਗਾ।


ਇਹ ਵੀ ਪੜ੍ਹੋ: Temple Vandalized In Pakistan: ਸ਼ਿਵ ਮੰਦਰ ਦੀ ਭੰਨਤੋੜ ਕਰ ਹਮਲਾਵਰਾਂ ਨੇ ਭਗਵਾਨ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਕੀਤਾ ਚੋਰੀ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904