ਨਵੀਂ ਦਿੱਲੀ: ਨਾਸਾ ਦੇ ਵਿਗਿਆਨੀਆਂ ਨੂੰ ਵੱਡੀ ਸਫਲਤਾ ਮਿਲੀ ਹੈ। ਜਿਸ ਖ਼ਬਰ ਦੀ ਦੁਨੀਆ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੀ ਸੀ, ਆਖਰ ਉਸ 'ਤੇ ਮੋਹਰ ਲੱਗ ਗਈ। ਮੰਗਲ ‘ਤੇ ਪਾਣੀ ਦੇ ਸਬੂਤ ਮਿਲੇ ਹਨ। ਖਾਸ ਗੱਲ ਇਹ ਹੈ ਕਿ ਪਾਣੀ ਦੇ ਬਹੁਤ ਸਾਰੇ ਸਰੋਤਾਂ ਦੀ ਖੋਜ ਕੀਤੀ ਗਈ ਹੈ।

ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਇਹ ਦਾਅਵਾ ਕੀਤਾ ਹੈ। ਵਿਗਿਆਨੀਆਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਮੰਗਲ ਦੀ ਧਰਤੀ ਹੇਠ 3 ਝੀਲਾਂ ਹੋਣ ਦੇ ਸਬੂਤ ਮਿਲੇ ਹਨ।

ਮਹੱਤਵਪੂਰਨ ਗੱਲ ਇਹ ਹੈ ਕਿ ਦੁਨੀਆ ਭਰ ਦੇ ਵਿਗਿਆਨੀ ਲੰਬੇ ਸਮੇਂ ਤੋਂ ਇਸ ਲਾਲ ਗ੍ਰਹਿ ਬਾਰੇ ਵਧੇਰੇ ਜਾਣਕਾਰੀ ਇਕੱਤਰ ਕਰਨ ਲਈ ਉਤਸ਼ਾਹਿਤ ਰਹੇ ਹਨ। ਇਸ ਲਈ ਵੱਡੇ ਦੇਸ਼ਾਂ ਨੇ ਵੀ ਮੰਗਲ ‘ਤੇ ਆਪਣੇ ਵਾਹਨ ਭੇਜੇ। ਹੁਣ ਨਾਸਾ ਦੀ ਇਹ ਖੋਜ ਇੱਕ ਮੀਲ ਦਾ ਪੱਥਰ ਸਾਬਤ ਹੋ ਸਕਦੀ ਹੈ।

ਇਸ ਤੋਂ ਪਹਿਲਾਂ ਵੀ ਮਿਲੇ ਝੀਲ ਹੋਣ ਦਾ ਸਬੂਤ:

ਇਸ ਤੋਂ ਪਹਿਲਾਂ ਸਾਲ 2018 ਵਿੱਚ ਯੂਰਪੀਅਨ ਪੁਲਾੜ ਏਜੰਸੀ ਨੇ ਮੰਗਲ ‘ਤੇ ਝੀਲ ਲੱਭਣ ਦਾ ਦਾਅਵਾ ਕੀਤਾ ਸੀ। ਉਸ ਸਮੇਂ ਕਿਹਾ ਜਾਂਦਾ ਸੀ ਕਿ ਬਰਫ਼ ਦੇ ਹੇਠਾਂ ਖਾਰੇ ਪਾਣੀ ਦੀ ਝੀਲ ਹੈ। ਇਸ ਨਾਲ ਸਬੰਧਤ ਫੋਟੋਆਂ ਵੀ ਸਾਂਝੀਆਂ ਕੀਤੀਆਂ ਗਈਆਂ ਸੀ।

ਹੁਣ ਉਸ ਸਮੇਂ ਲੱਭੀ ਗਈ ਝੀਲ ਦੇ ਆਲੇ ਦੁਆਲੇ 3 ਹੋਰ ਝੀਲਾਂ ਦੇ ਦਿਖਾਈ ਦੇਣ ਦਾ ਦਾਅਵਾ ਕੀਤਾ ਗਿਆ ਹੈ।

ਕਿਹੋ ਜਿਹਾ ਦਿਖ ਰਿਹਾ ਹੈ ਪਾਣੀ:

ਸਾਇੰਸ ਮੈਗਜ਼ੀਨ ‘ਨੇਚਰ ਐਸਟ੍ਰੋਨਮੀ’ ਵਿਚ ਇੱਕ ਰਿਪੋਰਟ ਪ੍ਰਕਾਸ਼ਤ ਕੀਤੀ ਗਈ ਹੈ। ਪਾਣੀ ਤਰਲ ਅਵਸਥਾ ਵਿਚ ਦੱਸਿਆ ਜਾ ਰਿਹਾ ਹੈ।

ਮੰਗਲ ਗ੍ਰਹਿ:

ਮੰਗਲ ਸਬੰਧੀ ਵਿਗਿਆਨੀ ਲੰਬੇ ਸਮੇਂ ਤੋਂ ਕਹਿੰਦੇ ਆ ਰਹੇ ਹਨ ਕਿ ਇੱਥੇ ਪਾਣੀ ਤੇ ਜੀਵਨ ਦੀ ਪ੍ਰਬਲ ਸੰਭਾਵਨਾ ਹੈ। ਅਰਬਾਂ ਸਾਲ ਪਹਿਲਾਂ ਮੰਗਲ ਨੇ ਆਪਣੇ ਜਲਵਾਯੂ ਵਿੱਚ ਵੱਡੀਆਂ ਤਬਦੀਲੀਆਂ ਦੇ ਕਾਰਨ ਆਪਣਾ ਰੂਪ ਬਦਲਿਆ। ਹੁਣ ਪਾਣੀ ਨੂੰ ਵੇਖਣ ਤੋਂ ਬਾਅਦ ਵਿਗਿਆਨੀਆਂ ਨੇ ਜ਼ਿੰਦਗੀ ਦੀ ਤਲਾਸ਼ ‘ਚ ਹੋਰ ਸਕਾਰਾਤਮਕਤਾ ਨਾਲ ਜੁੱਟ ਗਏ ਹਨ।

ਇਸ ਤੋਂ ਪਹਿਲਾਂ ਨਾਸਾ ਨੇ ਕਿਹਾ ਸੀ ਕਿ ਲਾਲ ਗ੍ਰਹਿ ਦੀਆਂ ਚਟਾਨਾਂ ਵਿਚ ਤਿੰਨ ਅਰਬ ਸਾਲ ਪੁਰਾਣੇ ਜੈਵਿਕ ਅਣੂ ਪਾਏ ਗਏ ਹਨ ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਕਿਸੇ ਸਮੇਂ ਇਸ ਧਰਤੀ ‘ਤੇ ਜੀਵਨ ਰਿਹਾ ਹੋਏਗਾ।

ਸੋਸ਼ਲ ਮੀਡੀਆ ‘ਤੇ ਬਿਤਾਉਂਦੇ ਹੋ ਜ਼ਿਆਦਾ ਸਮਾਂ ਤਾਂ ਹੋ ਜਾਓ ਸਾਵਧਾਨ, ਪੜ੍ਹੋ ਡਾਕਟਰਾਂ ਦੀ ਇਹ ਹਦਾਇਤ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904