Cold Drink: ਕੋਲਡ ਡਰਿੰਕਸ ਹਮੇਸ਼ਾਂ ਚਰਚਾ ਦਾ ਵਿਸ਼ਾ ਰਹੇ ਹਨ। ਇਸ ਸਿਹਤ ਲਈ ਸਹੀ ਹਨ ਜਾਂ ਨਹੀਂ, ਇਸ ਬਾਰੇ ਸਿਹਤ ਮਾਹਿਰਾਂ ਦੀ ਵੱਖ-ਵੱਖ ਰਾਏ ਹਨ। ਬਹੁਤ ਸਾਰੇ ਲੋਕ ਇਸ ਨੂੰ ਸਿਹਤ ਲਈ ਹਾਨੀਕਾਰਨ ਮੰਨਦੇ ਹਨ ਪਰ ਗਰਮੀ ਦਾ ਮੌਸਮ ਆਉਣ ਦੇ ਨਾਲ ਹੀ ਕੋਲਡ ਡਰਿੰਕਸ ਦੀ ਮੰਗ ਵਧਣ ਲੱਗਦੀ ਹੈ। ਲੋਕ ਬਜ਼ਾਰ 'ਚ ਵੱਖ-ਵੱਖ ਫਲੇਵਰ ਦੇ ਕੋਲਡ ਡਰਿੰਕਸ ਬੜੇ ਸ਼ੌਂਕ ਨਾਲ ਪੀਂਦੇ ਹਨ।


ਅੱਜ ਅਸੀਂ ਗੱਲ ਕਰਾਂਗੇ ਕਿ ਕੋਲਡ ਡਰਿੰਕਸ ਕਿਵੇਂ ਬਣਦੇ ਹਨ। ਇਸ ਬਾਰੇ ਇੰਟਰਨੈੱਟ 'ਤੇ ਕਈ ਤਰ੍ਹਾਂ ਦੀਆਂ ਰਿਪੋਰਟਾਂ ਹਨ। ਕੋਲਡ ਡਰਿੰਕ ਬਣਾਉਣ ਦੀ ਪ੍ਰਕਿਰਿਆ ਦੇ ਨਾਲ-ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਕੋਲਡ ਡਰਿੰਕ ਬਣਾਉਣ ਵੇਲੇ ਬਹੁਤ ਸਾਰਾ ਪਾਣੀ ਖਰਚ ਹੁੰਦਾ ਹੈ।


ਹਾਸਲ ਜਾਣਕਾਰੀ ਮੁਤਾਬਕ ਕੋਲਡ ਡਰਿੰਕ ਬਣਾਉਣ ਵਿੱਚ ਰੋਜ਼ਾਨਾ ਲੱਖਾਂ ਲੀਟਰ ਪਾਣੀ ਬਰਬਾਦ ਹੁੰਦਾ ਹੈ। ਕੋਲਡ ਡਰਿੰਕਸ ਬਣਾਉਣ ਲਈ ਵਰਤੇ ਜਾਣ ਵਾਲੇ ਪਾਣੀ ਦੀ ਗੱਲ ਕਰੀਏ ਤਾਂ ਇਸ ਤੋਂ ਕਈ ਦਵਾਈਆਂ ਬਣਾਈਆਂ ਜਾਂਦੀਆਂ ਹਨ। ਬਿਜ਼ਨੈੱਸ ਸਟੈਂਡਰਡ ਦੀ ਰਿਪੋਰਟ ਮੁਤਾਬਕ ਇੱਕ ਲੀਟਰ ਕੋਲਡ ਡਰਿੰਕ ਬਣਾਉਣ ਲਈ 4 ਲੀਟਰ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਲੀਟਰ ਕੋਲਡ ਡਰਿੰਕ ਬਣਾਉਣ ਲਈ 2.5 ਲੀਟਰ ਪਾਣੀ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਕਈ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇੱਕ ਲੀਟਰ ਕੋਲਡ ਡਰਿੰਕ ਬਣਾਉਣ ਵਿੱਚ 20 ਲੀਟਰ ਤੋਂ ਵੱਧ ਪਾਣੀ ਖਰਚ ਹੁੰਦਾ ਹੈ।


ਇਸ ਦੇ ਨਾਲ ਹੀ ਕੋਲਡ ਡਰਿੰਕਸ 'ਚ ਇੰਨੇ ਜ਼ਿਆਦਾ ਪਾਣੀ ਦੀ ਖਪਤ ਕਾਰਨ ਤਾਮਿਲਨਾਡੂ 'ਚ ਇਸ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ। ਤਾਮਿਲਨਾਡੂ ਦੇ ਕਈ ਸੰਗਠਨਾਂ ਦਾ ਕਹਿਣਾ ਹੈ ਕਿ ਸੂਬੇ 'ਚ ਸਾਫਟ ਡਰਿੰਕ ਕੰਪਨੀਆਂ ਜ਼ਿਆਦਾ ਪਾਣੀ ਦੇ ਸਰੋਤਾਂ ਦੀ ਵਰਤੋਂ ਕਰ ਰਹੀਆਂ ਹਨ, ਜਿਸ ਕਾਰਨ ਸੂਬੇ ਨੂੰ ਪਾਣੀ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਸੂਬੇ ਵਿੱਚ ਹਰ ਸੋਕੇ ਦਾ ਸਾਹਮਣਾ ਕਰਨਾ ਪੈਂਦਾ ਹੈ। ਜਥੇਬੰਦੀਆਂ ਦਾ ਕਹਿਣਾ ਹੈ ਕਿ ਜਿੱਥੇ ਇੱਕ ਪਾਸੇ ਸੂਬੇ ਦੇ ਕਿਸਾਨ ਪਾਣੀ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਇਹ ਕੰਪਨੀਆਂ ਪਾਣੀ ਦੀ ਨਿਡਰ ਹੋ ਕੇ ਵਰਤੋਂ ਕਰ ਰਹੀਆਂ ਹਨ।


ਕੋਲਡ ਡਰਿੰਕਸ ਪੀਣ ਦੇ ਕੀ ਨੁਕਸਾਨ ਹਨ?- ਕੋਲਡ ਡ੍ਰਿੰਕਸ ਵਿੱਚ ਘੁਲੀ ਹੋਈ ਖੰਡ ਸ਼ੂਗਰ ਦੇ ਰੋਗੀਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇੱਕ ਦਿਨ ਵਿੱਚ ਦੋ ਜਾਂ ਵੱਧ ਡੱਬੇ ਪੀਣ ਨਾਲ ਲੋਕਾਂ ਨੂੰ ਸ਼ੂਗਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਰਿਪੋਰਟ ਮੁਤਾਬਕ ਰੋਜ਼ਾਨਾ ਕੋਲਡ ਡਰਿੰਕਸ ਦਾ ਸੇਵਨ ਕਰਨ ਵਾਲੀਆਂ ਔਰਤਾਂ 'ਚ ਗਾਊਟ ਦਾ ਖਤਰਾ 75 ਫੀਸਦੀ ਵੱਧ ਜਾਂਦਾ ਹੈ।


ਇਹ ਵੀ ਪੜ੍ਹੋ: Interested Facts: ਜੀਨਸ 'ਚ ਛੋਟੀ ਜੇਬ ਕਿਉਂ ਹੁੰਦੀ? ਪੁਰਸ਼ਾਂ ਦੀ ਕਮੀਜ਼ ਦੇ ਬਟਨ ਸੱਜੇ ਪਾਸੇ ਤੇ ਔਰਤਾਂ ਦੇ ਖੱਬੇ ਪਾਸੇ ਕਿਉਂ ਹੁੰਦੇ? ਜਾਣੋ ਕੱਪੜਿਆਂ ਬਾਰੇ ਹੈਰਾਨ ਕਰਨ ਵਾਲੇ ਤੱਥ


ਤੁਹਾਨੂੰ ਦੱਸ ਦੇਈਏ ਕਿ 40,000 ਲੋਕਾਂ 'ਤੇ ਹੋਈ ਰਿਸਰਚ ਮੁਤਾਬਕ ਕੋਲਡ ਡਰਿੰਕ ਪੀਣ ਵਾਲੇ ਲੋਕਾਂ 'ਚ ਹਾਰਟ ਅਟੈਕ ਦੀ ਸੰਭਾਵਨਾ 20 ਫੀਸਦੀ ਵੱਧ ਜਾਂਦੀ ਹੈ। ਇਸ ਦੇ ਨਾਲ ਹੀ ਹਾਰਟ ਅਟੈਕ ਨਾਲ ਮੌਤ ਹੋਣ ਦੀ ਸੰਭਾਵਨਾ ਵੀ ਵੱਧ ਸਕਦੀ ਹੈ। ਦੂਜੇ ਪਾਸੇ ਰੋਜ਼ਾਨਾ ਕੋਲਡ ਡਰਿੰਕਸ ਦਾ ਸੇਵਨ ਕਰਨ ਨਾਲ ਮੋਟਾਪਾ ਵਧਦਾ ਹੈ ਤੇ ਇਸ ਦੇ ਨਾਲ ਹੀ ਇਸ ਵਿੱਚ ਪਾਇਆ ਜਾਣ ਵਾਲਾ ਸੋਡਾ ਹੱਡੀਆਂ ਨੂੰ ਕਮਜ਼ੋਰ ਬਣਾਉਂਦਾ ਹੈ।


ਇਹ ਵੀ ਪੜ੍ਹੋ: Earthquake Warning System: ਥੋੜੀ ਦੇਰ ਪਹਿਲਾਂ ਹੀ ਫੋਨ 'ਚ ਪਤਾ ਲੱਗੇਗਾ ਕਿ ਭੂਚਾਲ ਆਉਣ ਵਾਲਾ ਹੈ...ਜਾਣੋ ਇਹ ਕਿਵੇਂ ਸੰਭਵ ਹੈ?