ਆਪਣਾ ਘਰ ਹਰੇਕ ਦਾ ਸੁਫ਼ਨਾ ਹੁੰਦਾ ਹੈ। ਫਿਰ ਵੀ, ਜੇ ਘਰ ਕਿਸੇ ਸ਼ਾਨਦਾਰ ਲੋਕੇਸ਼ਨ ’ਤੇ ਮਿਲ ਜਾਵੇ, ਤਾਂ ਫਿਰ ਤਾਂ ਕੀ ਕਹਿਣਾ। ਇਟਲੀ ਵਿੱਚ, ਅਜਿਹੇ ਹੀ ਸੰਘਰਸ਼ ਵਿੱਚ ਲੱਗੇ ਲੋਕਾਂ ਲਈ ਮਕਾਨ ਲੈਣ ਦਾ ਇੱਕ ਬਹੁਤ ਵਧੀਆ ਮੌਕਾ ਮਿਲ ਰਿਹਾ ਹੈ। ਇੱਥੇ ਪ੍ਰੈਟੋਲਾ ਪੇਲਿਗਨਾ ’ਚ ਲੋਕਾਂ ਨੂੰ ਬਹੁਤ ਸਸਤੇ ਘਰ ਪੇਸ਼ ਕੀਤੇ ਜਾ ਰਹੇ ਹਨ।
ਜੇ ਤੁਹਾਨੂੰ ਕਿਹਾ ਜਾਵੇ ਕਿ ਤੁਹਾਨੂੰ 1 ਯੂਰੋ ਭਾਵ 100 ਰੁਪਏ ਤੋਂ ਵੀ ਘੱਟ ਮੁੱਲ 'ਤੇ ਘਰ ਮਿਲੇਗਾ, ਤਾਂ ਤੁਸੀਂ ਸ਼ਾਇਦ ਇਸ 'ਤੇ ਵਿਸ਼ਵਾਸ ਨਾ ਕਰੋ ਪਰ ਇਹ ਸੱਚ ਹੈ। ਅਬਰੂਜ਼ੋ ਸਟੇਟ (Abruzzo Regioon) ਦੇ ਐਪੇਨਿਨ ਪਰਬਤਾਂ (Apennine Mountains) ਦੇ ਵਿੱਚ ਪ੍ਰੋਟੋਲਾ ਪੈਲਿਗਨਾ ਨਾਮ ਦੀ ਇੱਕ ਜਗ੍ਹਾ ਹੈ। ਇੱਥੇ ਰਹਿਣ ਲਈ, ਲੋਕਾਂ ਨੂੰ 100 ਰੁਪਏ ਵਿੱਚ ਘਰ ਮਿਲ ਰਹੇ ਹਨ। ਇਹ ਯੋਜਨਾ ਹੁਣੇ ਹੀ ਇਸ ਖੇਤਰ ਵਿੱਚ ਸ਼ੁਰੂ ਕੀਤੀ ਗਈ ਹੈ ਤੇ ਲੋਕਾਂ ਤੋਂ ਮਕਾਨ ਖਰੀਦਣ ਲਈ ਅਰਜ਼ੀਆਂ ਮੰਗੀਆਂ ਜਾ ਰਹੀਆਂ ਹਨ।
250 ਘਰ ਪਏ ਖਾਲੀ
ਕਿਫਾਇਤੀ ਮਕਾਨਾਂ ਦੀ ਵਿਕਰੀ ਦੀ ਯੋਜਨਾ ਹਾਲ ਹੀ ਵਿੱਚ ਇਟਲੀ ਦੇ ਰਾਜ ਅਬਰੂਜ਼ੋ ਵਿੱਚ ਲਾਂਚ ਕੀਤੀ ਗਈ ਹੈ। ਇੱਥੇ ਕੁੱਲ 250 ਘਰ ਹਨ, ਜਿਨ੍ਹਾਂ ਨੂੰ ਸਰਕਾਰ ਵੇਚਣਾ ਚਾਹੁੰਦੀ ਹੈ। ਇਹ ਘਰ ਬਹੁਤ ਪੁਰਾਣੇ ਹਨ ਤੇ ਬਹੁਤ ਹੀ ਖਸਤਾ ਹਾਲਤ ਵਿੱਚ ਹਨ। ਉਨ੍ਹਾਂ ਨੂੰ ਲੈਣ ਤੋਂ ਬਾਅਦ, ਘਰ ਦੇ ਮਾਲਕ ਨੂੰ ਉਨ੍ਹਾਂ ਦੀ ਮੁਰੰਮਤ 'ਤੇ ਬਹੁਤ ਖਰਚ ਕਰਨਾ ਪਏਗਾ।
ਜੇ ਕੋਈ ਵੀ ਅਜਿਹੇ ਮਕਾਨ ਖਰੀਦਣ ਵਿੱਚ ਦਿਲਚਸਪੀ ਰੱਖਦਾ ਹੈ, ਤਾਂ ਉਸ ਨੂੰ ਉਨ੍ਹਾਂ ਦੇ ਰਹਿਣ ਯੋਗ ਬਣਾਉਣ ਲਈ ਲੋੜੀਂਦਾ ਬੈਂਕ ਬੈਲੇਂਸ ਕਾਇਮ ਰੱਖਣਾ ਪਏਗਾ। ਅਧਿਕਾਰੀਆਂ ਦੇ ਅਨੁਸਾਰ, ਮਕਾਨ ਖਰੀਦਣ ਦੇ ਬਾਅਦ, ਜੇਕਰ 6 ਮਹੀਨਿਆਂ ਦੇ ਅੰਦਰ ਇਸ ਦੀ ਮੁਰੰਮਤ ਨਹੀਂ ਕੀਤੀ ਗਈ, ਤਾਂ ਉਨ੍ਹਾਂ ਨੂੰ 10,000 ਯੂਰੋ ਭਾਵ ਲਗਭਗ 9 ਲੱਖ ਦਾ ਜੁਰਮਾਨਾ ਵੀ ਲਗਾਇਆ ਜਾਵੇਗਾ।
ਸ਼ਾਨਦਾਰ ਇਨ੍ਹਾਂ ਘਰਾਂ ਦੀ ਲੋਕੇਸ਼ਨ
ਅਬਰੂਜ਼ੋ ਖੇਤਰ ਦੇ ਅਧਿਕਾਰੀਆਂ ਨੇ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਹੈ, ਤਾਂ ਜੋ ਲੋਕ ਖਾਲੀ ਪਏ ਪੁਰਾਣੇ ਘਰਾਂ ਵਿੱਚ ਵਸਣ ਲਈ ਇੱਥੇ ਆਉਣ। ਘਰ ਖਰੀਦਣ ਤੋਂ ਬਾਅਦ, ਮਾਲਕਾਂ ਨੂੰ ਉਨ੍ਹਾਂ ਨੂੰ ਰਹਿਣ ਯੋਗ ਬਣਾਉਣ ਲਈ 3 ਸਾਲਾਂ ਦੇ ਅੰਦਰ ਉਨ੍ਹਾਂ ਦੀ ਮੁਰੰਮਤ ਕਰਵਾਉਣੀ ਪਵੇਗੀ। ਘਰ ਖਰੀਦਣ ਸੰਬੰਧੀ ਸਾਰੀ ਜਾਣਕਾਰੀ ਰਾਜ ਦੀ ਵੈਬਸਾਈਟ 'ਤੇ ਉਪਲਬਧ ਹੈ। ਮਕਾਨਾਂ ਨੂੰ ਵੇਚਣ ਲਈ ਉਨ੍ਹਾਂ ਦੀ ਨੀਲਾਮੀ ਕੀਤੀ ਜਾਵੇਗੀ।
ਜੇ ਕੋਈ ਇਟਲੀ ਦੇ ਬਾਹਰੋਂ ਘਰ ਖਰੀਦ ਰਿਹਾ ਹੈ, ਤਾਂ ਉਸ ਨੂੰ 2 ਲੱਖ 62 ਹਜ਼ਾਰ ਰੁਪਏ ਦੀ ਫੀਸ ਦੇਣੀ ਪਵੇਗੀ। ਇਹ ਘਰ ਪਹਾੜੀਆਂ ਦੇ ਵਿਚਕਾਰ ਬਣਾਏ ਗਏ ਹਨ ਤੇ ਇੱਥੋਂ ਸਕੀ ਰਿਜੋਰਟ ਬਹੁਤ ਨੇੜੇ ਹੈ। ਇਹ ਸਥਾਨ ਰੋਮ ਤੋਂ ਕੁਝ ਕਿਲੋਮੀਟਰ ਦੂਰ ਵੀ ਹੈ। ਇਸ ਤੋਂ ਪਹਿਲਾਂ, ਇਟਲੀ ਦੇ ਦੂਜੇ ਸ਼ਹਿਰਾਂ ਵਿੱਚ ਵੀ ਅਧਿਕਾਰੀਆਂ ਨੇ ਇੱਕ ਯੂਰੋ ਦੇ ਮਕਾਨ ਨੂੰ ਵੇਚਣ ਦੀ ਯੋਜਨਾ ਚਲਾਈ ਹੈ।
ਇਹ ਵੀ ਪੜ੍ਹੋ: ਮੋਦੀ ਸਰਕਾਰ ਬੇਰੁਜ਼ਗਾਰਾਂ ਨੂੰ ਹਰ ਮਹੀਨੇ ਦੇਵੇਗੀ 3500 ਰੁਪਏ? ਜਾਣੋ ਵਾਇਰਲ ਮੈਸੇਜ ਦੀ ਸੱਚਾਈ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/